18 'ਚ ਵਿਆਹ 34 'ਚ ਤਲਾਕ, ਹੁਣ ਇਹ Singer ਕਰ ਰਹੀ ਇਸਨੂੰ ਨੂੰ ਡੇਟ
Published : Feb 26, 2018, 2:05 pm IST
Updated : Feb 26, 2018, 8:35 am IST
SHARE ARTICLE

ਪਿਛਲੇ ਲੰਬੇ ਸਮੇਂ ਤੋਂ 'ਬੇਬੀ ਡਾਲ' ਦੇ ਗੀਤ ਨਾਲ ਮਸ਼ਹੂਰ ਹੋਈ ਸਿੰਗਰ ਕਨਿਕਾ ਕਪੂਰ ਦੇ ਬਾਰੇ 'ਚ ਇਹ ਸੁਣਨ ਨੂੰ ਮਿਲ ਰਿਹਾ ਸੀ ਕਿ ਉਹ ਕਿਸੇ ਸ਼ਖਸ ਨੂੰ ਡੇਟ ਕਰ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਉਸ ਸ਼ਖਸ ਦੀ ਫੋਟੋ ਸ਼ੇਅਰ ਕਰਕੇ ਇਹ ਦੱਸਿਆ ਕਿ ਉਹ ਸਹੀ 'ਚ ਉਨ੍ਹਾਂ ਨੂੰ ਡੇਟ ਕਰ ਰਹੀ ਹੈ। ਇਹ ਫੋਟੋ ਹੈ ਲੇਖਕ ਸ਼ੋਭਾ ਡੇ ਦੇ ਪੁੱਤਰ ਆਦਿਤਿਆ ਕਿਲਾਚੰਦ ਦੀ ਹੈ। ਉਨ੍ਹਾਂ ਨੇ ਆਦਿਤਿਅ ਦੀ ਫੋਟੋ ਸ਼ੇਅਰ ਕਰਕੇ ਲਿਖਿਆ, Always in action@adityak77। ਸੂਤਰਾਂ ਦੇ ਮੁਤਾਬਕ ਕਨਿਕਾ ਅਤੇ ਆਦਿਤਿਅ ਇਕ - ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ। ਇੰਨਾ ਹੀ ਨਹੀਂ ਪਿਛਲੇ ਮਹੀਨੇ ਦੋਵੇਂ ਨਾਲ - ਨਾਲ ਫ਼ਰਾਂਸ 'ਚ ਵਧੀਆ ਸਮਾਂ ਬਿਤਾ ਰਹੇ ਸਨ।



3 ਬੱਚਿਆਂ ਦੀ ਮਾਂ ਹੈ ਕਨਿਕਾ

ਕਨਿਕਾ 3 ਬੱਚਿਆਂ (ਦੋ ਬੇਟੀਆਂ ਅਤੇ ਇੱਕ ਪੁੱਤਰ) ਦੀ ਮਾਂ ਹੈ। ਉਹ ਬਤੌਰ ਸਿੰਗਲ ਮਦਰ ਉਹਨਾਂ ਨੂੰ ਪਾਲ ਰਹੀ ਹੈ। 1997 'ਚ ਕਨਿਕਾ ਜਦੋਂ 18 ਸਾਲ ਦੀ ਸੀ, ਤਾਂ ਉਨ੍ਹਾਂ ਨੇ NRI ਬਿਜ਼ਨਸਮੈਨ ਰਾਜ ਚੰਡੋਕ ਨਾਲ ਵਿਆਹ ਕੀਤਾ ਸੀ। 2012 'ਚ ਉਨ੍ਹਾਂ ਦਾ ਤਲਾਕ ਹੋ ਗਿਆ। ਵਿਆਹ ਟੁੱਟਣ ਦੀ ਗੱਲ 'ਤੇ ਕਨਿਕਾ ਨੇ ਇਕ ਇੰਟਰਵਿਊ 'ਚ ਦੱਸਿਆ ਸੀ, ਪਹਿਲਾ ਵਿਆਹ ਉਨ੍ਹਾਂ ਦੀ ਜਲਦਬਾਜ਼ੀ 'ਚ ਹੋਇਆ ਸੀ। ਉਨ੍ਹਾਂ ਨੇ ਦੱਸਿਆ, ਮੈਂ ਇਕ ਆਦਮੀ ਨਾਲ ਮਿਲੀ, ਪਿਆਰ ਹੋਇਆ ਅਤੇ ਵਿਆਹ ਹੋ ਗਿਆ। 


ਮੈਨੂੰ ਲਗਦਾ ਹੈ ਕਿ ਇਹ ਵਿਆਹ ਮੇਰੀ ਗਲਤੀ ਸੀ। ਸ਼ਾਦੀਸ਼ੁਦਾ ਜਿੰਦਗੀ ਦੇ ਕੁਝ ਪਹਿਲੂਆਂ ਦਾ ਮੈਂ ਆਨੰਦ ਮਾਣਿਆ ਸੀ ਪਰ ਬਾਕਿਆਂ 'ਚ ਅਜਿਹਾ ਲਗਦਾ ਸੀ, ਜਿਵੇਂ ਮੈਂ ਕੈਦ ਹੋ ਗਈ ਹਾਂ। ਇਸ ਦੌਰਾਨ ਮੈਂ ਕਈ ਵਾਰ ਮੈਂਟਲ ਟਾਰਚਰ ਤੋਂ ਵੀ ਗੁਜ਼ਰੀ ਅਤੇ ਡਿਪ੍ਰੈਸ਼ਨ 'ਚ ਚੱਲੀ ਗਈ। 25 ਸਾਲ ਦੀ ਉਮਰ 'ਚ ਮੈਂ ਤੀਜੇ ਬੱਚੇ ਨੂੰ ਜਨਮ ਦਿੱਤਾ। ਇਸ ਲਈ ਕਰੀਅਰ ਲਈ ਕੋਈ ਸਪੇਸ ਨਹੀਂ ਸੀ। 2012 'ਚ ਤਲਾਕ ਹੋਇਆ ਅਤੇ ਮੈਂ ਲੰਦਨ 'ਚ ਹੀ ਬੱਚਿਆਂ ਦੇ ਨਾਲ ਇਕੱਲੇ ਰਹਿਣ ਦਾ ਫੈਸਲਾ ਲਿਆ। ਇਸ ਵਕਤ ਮੈਂ ਕੁਝ ਨਵੇਂ ਗਾਣਿਆਂ ਦੀ ਤਲਾਸ਼ 'ਚ ਵੀ ਲੱਗ ਗਈ ਸੀ। 



8 ਸਾਲ ਦੀ ਉਮਰ ਤੋਂ ਸਿੱਖਣ ਲੱਗੀ ਸਨ ਸੰਗੀਤ

8 ਸਾਲ ਦੀ ਉਮਰ 'ਚ ਪੰਡਤ ਗਣੇਸ਼ ਪ੍ਰਸਾਦ ਮਿਸ਼ਰਾ ਤੋਂ ਕਲਾਸਿਕਲ ਮਿਊਜ਼ਿਕ ਸਿਖਣਾ ਸ਼ੁਰੂ ਕੀਤਾ। 12 ਸਾਲ ਦੀ ਉਮਰ 'ਚ ਆਲ ਇੰਡੀਆ ਰੇਡੀਓ 'ਤੇ ਪਰਫਾਰਮ ਕੀਤਾ। ਅਨੂਪ ਜਲੋਟਾ ਦੇ ਨਾਲ ਭਜਨ ਵੀ ਗਾਏ। ਰਿਐਲਿਟੀ ਸ਼ੋਅ ਸਾਰੇਗਾਮਾ ਲਈ ਉਨ੍ਹਾਂ ਨੇ ਰਿਕਾਰਡਿਡ ਗੀਤ ਭੇਜਿਆ ਸੀ ਪਰ ਰਿਜੈਕਟ ਕਰ ਦਿੱਤਾ ਗਿਆ ਸੀ। ਕਨਿਕਾ ਦੇ ਮੁਤਾਬਕ, ਉਨ੍ਹਾਂ ਦੇ ਪਰਿਵਾਰ 'ਚ ਸੰਗੀਤ ਨਾਲ ਕਿਸੇ ਦਾ ਕੋਈ ਲੈਣਾ - ਦੇਣਾ ਨਹੀਂ ਹੈ। ਉਨ੍ਹਾਂ ਦਾ ਫੈਮਿਲੀ ਬੈਕਗਰਾਉਂਡ ਬਿਜ਼ਨਸ ਹੈ। ਉਹ ਆਪਣੇ ਪਰਿਵਾਰ ਦੀ ਪਹਿਲੀ ਸ਼ਖਸ ਹੈ, ਜਿਨ੍ਹਾਂ ਨੇ ਮਿਊਜ਼ਿਕ 'ਚ ਆਪਣਾ ਕਰੀਅਰ ਬਣਾਇਆ। 



ਵਿਆਹ ਦੀ ਕੋਈ ਜਲਦੀ ਨਹੀਂ

ਆਦਿਤਿਆ ਨਾਲ ਵਿਆਹ ਨੂੰ ਲੈ ਕੇ ਕਨਿਕਾ ਦਾ ਕਹਿਣਾ ਹੈ ਕਿ ਸਾਨੂੰ ਦੋਵਾਂ ਨੂੰ ਵਿਆਹ ਦੀ ਕੋਈ ਜਲਦੀ ਨਹੀਂ ਹੈ। ਦੋਵੇਂ ਫਿਲਹਾਲ ਇੱਕ - ਦੂਜੇ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਗੁਜ਼ਾਰਨਾ ਚਾਹੁੰਦੇ ਹਨ। ਕਨਿਕਾ ਦਾ ਕਹਿਣਾ ਹੈ ਕਿ ਆਦਿਤਿਆ ਦੀ ਫੈਮਿਲੀ ਉਨ੍ਹਾਂ ਨੂੰ ਪੂਰਾ ਸਪੋਰਟ ਕਰਦੀ ਹੈ ਅਤੇ ਉਨ੍ਹਾਂ ਨੂੰ ਪਰਿਵਾਰ ਦੇ ਮੈਂਬਰ ਵਰਗਾ ਹੀ ਮੰਨਦੀ ਹੈ।

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement