18 ਸਾਲ ਪਹਿਲਾਂ ਇਸ ਘਟਨਾ ਨਾਲ ਕੰਬ ਉੱਠਿਆ ਸੀ ਭਾਰਤ
Published : Dec 25, 2017, 10:38 am IST
Updated : Dec 25, 2017, 5:09 am IST
SHARE ARTICLE

18 ਸਾਲ ਪਹਿਲਾਂ ਅੱਜ ਦੇ ਦਿਨ ਦੇਸ਼ ਵਿਚ ਵਾਪਰੀ ਇੱਕ ਖ਼ੌਫ਼ਨਾਕ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੇਸ਼ ਨੂੰ ਹੀ ਨਹੀਂ ਬਲਕਿ ਅੱਤਵਾਦੀਆਂ ਦੇ ਵਧਦੇ ਹੌਂਸਲਿਆਂ ਦੀ ਇਸ ਘਟਨਾ ਨੇ ਵਿਸ਼ਵ ਭਰ ਵਿਚ ਤਰਥੱਲੀ ਮਚਾ ਦਿੱਤੀ ਸੀ। 24 ਦਸੰਬਰ 1999 ਨੂੰ ਪੂਰਾ ਦੇਸ਼ ਇੱਕ ਜਹਾਜ਼ ਹਾਈਜੈਕਨਾਲ ਕੰਬ ਉੱਠਿਆ ਸੀ। ਇਸ ਦਿਨ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਦਿੱਲੀ ਦੇ ਲਈ ਉਡਾਨ ਭਰਨ ਵਾਲੇ ਇੰਡੀਅਨ ਏਅਰਲਾਈਨਜ਼ ਦਾ ਜਹਾਜ਼ ਆਈਸੀ-814 ਹਾਈਜੈਕ ਹੋ ਗਿਆ।

ਸ਼ੁੱਕਰਵਾਰ ਦੀ ਸ਼ਾਮ 5:30 ਵਜੇ ਜਿਵੇਂ ਹੀ ਜਹਾਜ਼ ਭਾਰਤੀ ਖੇਤਰ ਵਿਚ ਦਾਖ਼ਲ ਹੁੰਦਾ ਹੈ ਤੁਰੰਤ ਅੱਤਵਾਦੀ ਸੰਗਠਨ ਹਰਕਤ-ਉਲ-ਮੁਜ਼ਾਹਿਦੀਨ ਦੇ ਅੱਤਵਾਦੀ ਜਹਾਜ਼ ਨੂੰ ਹਾਈਜੈਕ ਕਰ ਲੈਂਦੇ ਹਨ। ਸ਼ਾਮ ਤੱਕ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਭਾਰਤੀ ਜਹਾਜ਼ ਹਾਈਜੈਕ ਹੋ ਗਿਆ ਹੈ। ਅੰਮ੍ਰਿਤਸਰ, ਲਾਹੌਰ ਅਤੇ ਦੁਬਈ ਵਿਚ ਲੈਂਡਿੰਗ ਕਰਦੇ ਹੋਏ ਅੱਤਵਾਦੀ ਜਹਾਜ਼ ਨੂੰ ਲੈ ਕੇ ਅਫਗਾਨਿਸਤਾਨ ਦੇ ਕੰਧਾਰ ਵਿਚ ਉੱਤਰ ਜਾਂਦੇ ਹਨ।



ਜਹਾਜ਼ ਵਿਚ 176 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ 27 ਨੂੰ ਦੁਬਈ ਵਿਚ ਛੱਡ ਦਿੱਤਾ ਗਿਆ ਪਰ ਰੂਪਿਨ ਕਾਤਿਆਲ ਨਾਂਅ ਦੇ ਇੱਕ ਯਾਤਰੀ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਅਤੇ ਕਈ ਲੋਕ ਜ਼ਖ਼ਮੀ ਹੋ ਗਏ ਸਨ। ਯਾਤਰੀ ਜਹਾਜ਼ ਦੇ ਅੰਦਰ ਪ੍ਰਦਰਸ਼ਨ ਸ਼ੁਰੂ ਕਰ ਚੁੱਕੇ ਸਨ। ਤਾਲਿਬਾਨ ਨੇ ਭਾਰਤੀ ਵਿਸ਼ੇਸ਼ ਸੈਨਿਕ ਬਲਾਂ ਦੁਆਰਾ ਜਹਾਜ਼ ‘ਤੇ ਹਮਲਾ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਵਿਚ ਆਪਣੇ ਹਥਿਆਰਬੰਦ ਲੜਾਕਿਆਂ ਨੂੰ ਅਗਵਾ ਕੀਤੇ ਗਏ ਜਹਾਜ਼ ਦੇ ਕੋਲ ਤਾਇਨਾਤ ਕਰ ਦਿੱਤਾ।

ਅਗਵਾ ਦਾ ਇਹ ਸਿਲਸਿਲਾ 8 ਦਿਨਾਂ ਤੱਕ ਚੱਲਿਆ ਅਤੇ ਭਾਰਤ ਦੁਆਰਾ ਤਿੰਨ ਇਸਲਾਮੀ ਅੱਤਵਾਦੀਆਂ ਮੁਸ਼ਤਾਕ ਅਹਿਮਦ ਜਰਗਰ, ਅਹਿਮਦ ਉਮਰ ਸਈਦ ਸ਼ੇਖ਼ (ਜਿਸ ਨੂੰ ਬਾਅਦ ਵਿਚ ਡੈਨੀਅਲ ਪਰਲ ਦੀ ਹੱਤਿਆ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ) ਅਤੇ ਮੌਲਾਨਾ ਮਸੂਦ ਅਜ਼ਹਰ (ਜਿਸ ਨੇ ਬਾਅਦ ਵਿਚ ਜੈਸ਼-ਏ-ਮੁਹੰਮਦ ਦੀ ਸਥਾਪਨਾ ਕੀਤੀ) ਨੂੰ ਰਿਹਾਅ ਕਰਨ ਤੋਂ ਬਾਅਦ ਖ਼ਤਮ ਹੋਇਆ।

 

ਭਾਰਤ ਸਰਕਾਰ ਅਨੁਸਾਰ ਅਗਵਾਕਰਤਾਵਾਂ ਦੀ ਪਹਿਚਾਣ ਇਸ ਤਰ੍ਹਾਂ ਸੀ, ਜਿਨ੍ਹਾਂ ਵਿਚ ਇਬਰਾਹੀਮ ਅਤਹਰ, ਬਹਾਵਲਪੁਰ ਪਾਕਿਸਤਾਨ, ਸ਼ਾਹਿਦ ਅਖ਼ਤਰ ਸਈਦ ਕਰਾਚੀ ਪਾਕਿਸਤਾਨ, ਸੰਨੀ ਅਹਿਮਦ ਕਾਜ਼ੀ ਕਰਾਚੀ ਪਾਕਿਸਤਾਨ, ਮਿਸਤਰੀ ਜ਼ਹੂਰ ਇਬਰਾਹੀਮ ਕਰਾਚੀ ਪਾਕਿਸਤਾਨ, ਸ਼ਕੀਰ ਸ਼ਕੂਰ ਪਾਕਿਸਤਾਨ ਦੇ ਨਾਂਅ ਸ਼ਾਮਲ ਸਨ।

ਅੰਮ੍ਰਿਤਸਰ ਵਿਚ ਕਪਤਾਨ ਸ਼ਰਣ ਨੇ ਜਹਾਜ਼ ਵਿਚ ਤੇਲ ਭਰਨ ਦੀ ਬੇਨਤੀ ਕੀਤੀ। ਹਾਲਾਂਕਿ ਦਿੱਲੀ ਵਿਚ ਆਫ਼ਤ ਪ੍ਰਬੰਧਨ ਸਮੂਹ ਨੇ ਅੰਮ੍ਰਿਤਸਰ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਕਰ ਲੈਣ ਦਾ ਨਿਰਦੇਸ਼ ਦਿੱਤਾ ਕਿ ਜਹਾਜ਼ ਸਥਿਰ ਸੀ, ਜਿੱਥੇ ਪੰਜਾਬ ਪੁਲਿਸ ਦੇ ਹਥਿਆਰਬੰਦ ਕਰਮਚਾਰੀ ਇਸ ਕੋਸ਼ਿਸ਼ ਦੇ ਲਈ ਪਹਿਲਾਂ ਤੋਂ ਮੌਜੂਦ ਸਨ।



ਉਨ੍ਹਾਂ ਨੂੰ ਨਵੀਂ ਦਿੱਲੀ ਤੋਂ ਮਨਜ਼ੂਰੀ ਮਿਲੀ ਸੀ। ਆਖਰਕਾਰ ਇੱਕ ਤੇਲ ਟੈਂਕਰ ਭੇਜਿਆ ਗਿਆ ਅਤੇ ਜਹਾਜ਼ ਤੱਕ ਪਹੁੰਚ ਨੂੰ ਬੰਦ ਕਰ ਦੇਣ ਦਾ ਨਿਰਦੇਸ਼ ਦਿੱਤਾ। ਜਿਵੇਂ ਹੀ ਤੇਲ ਦਾ ਟੈਂਕਰ ਜਹਾਜ਼ ਵੱਲ ਵਧਿਆ, ਹਵਾਈ ਆਵਾਜਾਈ ਕੰਟਰੋਲ ਨੇ ਪਾਇਲਟ ਨੂੰ ਹੌਲੀ ਕਰਨ ਦਾ ਰੇਡੀਓ ਸੰਦੇਸ਼ ਭੇਜਿਆ ਅਤੇ ਟੈਂਕਰ ਤੁਰੰਤ ਰੁਕ ਗਿਆ।

ਇਸ ਤਰ੍ਹਾਂ ਟੈਂਕਰ ਦੇ ਅਚਾਨਕ ਰੁਕ ਜਾਣ ਨਾਲ ਅਗਵਾਕਰਤਾਵਾਂ ਦਾ ਸ਼ੱਕ ਵਧ ਗਿਆ ਅਤੇ ਉਨ੍ਹਾਂ ਨੇ ਹਵਾਈ ਆਵਾਜਾਈ ਕੰਟਰੋਲ ਤੋਂ ਬਿਨਾਂ ਮਨਜ਼ੂਰੀ ਦੇ ਜਹਾਜ਼ ਨੂੰ ਤੁਰੰਤ ਉੱਥੋਂ ਦੂਰ ਲਿਜਾਣ ਲਈ ਮਜਬੂਰ ਕਰ ਦਿੱਤਾ। ਫਿਰ ਤੋਂ ਤੇਲ ਭਰਨ ਲਈ ਜਹਾਜ਼ ਨੂੰ ਲਾਹੌਰ, ਪਾਕਿਸਤਾਨ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ।



ਪਾਕਿਸਤਾਨ ਨੇ ਆਪਣੀਆਂ ਹਵਾਈ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਸੀ। ਇਸ ਤਰ੍ਹਾਂ ਇੰਡੀਅਨ ਏਅਰਲਾਈਨਜ਼ ਫਲਾਈਟ ਦੇ ਲਈ ਸਮੁੱਚੇ ਪਾਕਿਸਤਾਨ ਦਾ ਹਵਾਈ ਖੇਤਰ ਪ੍ਰਭਾਵੀ ਰੂਪ ਨਾਲ ਬੰਦ ਹੋ ਗਿਆ ਅਤੇ ਲਾਹੌਰ ਹਵਾਈ ਅੱਡੇ ‘ਤੇ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ।

ਕਪਤਾਨ ਸ਼ਰਣ ਨੇ ਆਪਣੀ ਅਕਲ ਨਾਲ ਉੱਥੇ ਉੱਤਰਨਾ ਸ਼ੁਰੂ ਕੀਤਾ, ਜਿੱਥੇ ਉਨ੍ਹਾਂ ਨੇ ਸੋਚਿਆ ਕਿ ਇੱਕ ਰਨਵੇ ਹੈ ਪਰ ਉੱਥੇ ਰੋਸ਼ਨੀ ਵਾਲੀ ਇੱਕ ਸੜਕ ਸੀ। ਇਸ ਤੋਂ ਇਲਾਵਾ ਪਾਕਿਸਤਾਨੀ ਅਧਿਕਾਰੀਆਂ ਨੇ ਯਾਤਰੀਆਂ ਵਿਚੋਂ ਕੁਝ ਮਹਿਲਾਵਾਂ ਅਤੇ ਬੱਚਿਆਂ ਨੂੰ ਉਤਾਰ ਦੇਣ ਦੇ ਆਈਸੀ-814 ਦੇ ਪਾਇਲਟ ਦੀ ਬੇਨਤੀ ਨੂੰ ਠੁਕਰਾ ਦਿੱਤਾ।

ਜਹਾਜ਼ ਨੇ ਦੁਬਈ ਦੇ ਲਈ ਉਡਾਨ ਭਰੀ ਜਿੱਥੇ ਜਹਾਜ਼ ਵਿਚ ਸਵਾਰ 27 ਯਾਤਰੀਆਂ ਨੂੰ ਛੱਡ ਦਿੱਤਾ ਗਿਆ। ਅਗਵਾਕਰਤਾਵਾਂ ਨੇ ਬੁਰੀ ਤਰ੍ਹਾਂ ਜ਼ਖ਼ਮੀ ਹੋਏ 25 ਸਾਲਾ ਭਾਰਤੀ ਰਿਪਨ ਕਾਤਿਆਲ ਨੂੰ ਵੀ ਛੱਡ ਦਿੱਤਾ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।



ਇਨ੍ਹਾਂ ਯਾਤਰੀਆਂ ਨੂੰ ਛੱਡੇ ਜਾਣ ਤੋਂ ਬਾਅਦ ਜਹਾਜ਼ ਕੰਧਾਰ ਕੌਮਾਂਤਰੀ ਹਵਾਈ ਅੱਡੇ ਦੇ ਲਈ ਰਵਾਨਾ ਹੋ ਗਿਆ। ਅਧਿਕਾਰੀਆਂ ਨੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਰਨ ਦੀ ਇੱਕ ਕੋਸ਼ਿਸ਼ ਵਿਚ ਭਾਰਤੀ ਅਧਿਕਾਰੀਆਂ ਦੇ ਨਾਲ ਸਹਿਯੋਗ ਕਰਨ ਅਤੇ ਅਗਵਾਕਰਤਾਵਾਂ ਅਤੇ ਭਾਰਤ ਸਰਕਾਰ ਦੇ ਵਿਚਕਾਰ ਵਿਚੋਲਗੀ ਦੀ ਭੂਮਿਕਾ ਨਿਭਾਉਣ ਦੀ ਸਹਿਮਤੀ ਦੇ ਦਿੱਤੀ।

ਹਾਲਾਂਕਿ ਤਾਲਿਬਾਨ ਦਾ ਇਰਾਦਾ ਉਦੋਂ ਸ਼ੱਕ ਦੇ ਦਾਇਰੇ ਵਿਚ ਆ ਗਿਆ ਜਦੋਂ ਇਨ੍ਹਾਂ ਦੇ ਹਥਿਆਰਬੰਦ ਲੜਾਕਿਆਂ ਨੇ ਅਗਵਾ ਕੀਤੇ ਜਹਾਜ਼ ਨੂੰ ਘੇਰ ਲਿਆ। ਤਾਲਿਬਾਨ ਦਾ ਕਹਿਣਾ ਸੀ ਕਿ ਸੈਨਿਕ ਬਲਾਂ ਨੂੰ ਅਗਵਾਕਰਤਾਵਾਂ ਦੁਅਰਾ ਬੰਦੀਆਂ ਨੂੰ ਮਾਰਨ ਜਾਂ ਜ਼ਖ਼ਮੀ ਕਰਨ ਤੋਂ ਰੋਕਣ ਦੇ ਯਤਨ ਵਿਚ ਤਾਇਨਾਤ ਕੀਤਾ ਗਿਆ ਸੀ ਪਰ ਕੁਝ ਵਿਸ਼ਲੇਸ਼ਕ ਮੰਨਦੇ ਹਨ ਕਿ ਅਜਿਹਾ ਅਗਵਾਕਰਤਾਵਾਂ ਦੇ ਖਿ਼ਲਾਫ਼ ਭਾਰਤੀ ਸੈਨਿਕ ਅਪਰੇਸ਼ਨ ਨੂੰ ਰੋਕਣ ਲਈ ਕੀਤਾ ਗਿਆ ਸੀ।

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement