
ਨਵੀਂ ਦਿੱਲੀ: ਅੱਠਵੀਂ ਜਮਾਤ ਦੇ ਚਿਰਾਗ ਨੂੰ 20, 90, 1567 ਜਾਂ ਇੱਕ ਲੱਖ 29 ਹਜ਼ਾਰ 523 ਦਾ ਪਹਾੜਾ ਹੀਂ ਨਹੀਂ ਬਲਕਿ ਪੂਰੇ 20 ਕਰੋੜ ਤੱਕ ਦੇ ਪਹਾੜੇ ਯਾਦ ਹਨ। ਉਹ ਜੋੜ, ਗੁਣਾਂ, ਭਾਗ ਜਾਂ ਦੂਸਰਾ ਕੋਈ ਵੀ ਕੈਲਕੂਲੇਸ਼ਨ ਕੈਲਕੂਲੇਟਰ ਤੋਂ ਵੀ ਤੇਜ਼ ਕਰਨ ਵਿੱਚ ਮਹਾਰਤ ਰੱਖਦਾ ਹੈ।
ਚਿਰਾਗ ਦਾ ਕਹਿਣਾ ਹੈ ਕਿ ਉਹ ਵੱਡਾ ਹੋ ਕੇ ਦੇਸ਼ ਦਾ ਸਭ ਤੋਂ ਵੱਡਾ ਵਿਗਿਆਨੀ ਬਣਨਾ ਚਾਹੁੰਦਾ ਹੈ। ਸਾਇੰਸਟਿਸ ਬਣਕੇ ਉਹ ਆਪਣੇ ਪਰਿਵਾਰ ਤੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਹੈ। ਚਿਰਾਗ ਨੇ ਦੱਸਿਆ ਕਿ ਉਹ ਕਝ ਅਜਿਹਾ ਕਰਨਾ ਚਾਹੁੰਦਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅੱਦਿਤਿਆਨਾਥ ਨੂੰ ਆਪਣੇ ਪਿੰਡ ਵਿੱਚ ਹੀ ਬੁਲਾ ਸਕੇ।
ਹੋਣਹਾਰ ਚਿਰਾਗ ਦੇ ਪਿਤਾ ਨੇ ਦੱਸਿਆ ਕਿ ਅਸੀਂ ਬਹੁਤ ਗਰੀਬ ਲੋਕ ਹਾਂ ਤੇ ਇਸ ਨੂੰ ਅੱਗੇ ਪੜ੍ਹਾਉਣ ਵਿੱਚ ਸਮਰੱਥ ਨਹੀਂ ਹਾਂ ਪਰ ਇਸ ਦੇ ਬਾਵਜੂਦ ਅਸੀਂ ਚਾਹੁੰਦੇ ਹਾਂ ਕਿ ਚਾਹੇ ਜ਼ਮੀਨ ਜਾਂ ਕਿਡਨੀ ਵੇਚਣੀ ਪਵੇ ਪਰ ਇਸ ਨੂੰ ਵਿਗਿਆਨੀ ਜ਼ਰੂਰ ਬਣਾਵਾਂਗੇ ਤਾਂ ਕਿ ਇਹ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕੇ।
ਚਿਰਾਗ ਦੇ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਚਿਰਾਗ ਨਰਸਰੀ ਤੋਂ ਸਾਡੇ ਕੋਲ ਪੜ੍ਹ ਰਿਹਾ ਹੈ। ਚੌਥੀ ਜਮਾਤ ਮਗਰੋਂ ਗੀ ਇਸ ਵਿੱਚ ਅਜੀਬੋਗਰੀਬ ਕਾਬਲੀਅਤ ਆ ਗਈ। ਸ਼ੁਰੂਆਤ ਵਿੱਚ 300 ਤੱਕ ਪਹਾੜੇ ਆਉਂਦੇ ਸਨ।
ਫਿਰ ਅਸੀਂ ਇਸ ਨਾਲ ਮਿਹਨਤ ਕੀਤੀ ਤੇ ਅੱਜ ਇਸ ਨੂੰ 20 ਕਰੋੜ ਹੀ ਨਹੀਂ, ਤੁਸੀਂ ਚਾਹੇ 50 ਕਰੋੜ ਤੱਕ ਦੇ ਪਹਾੜੇ ਸੁਣ ਸਕਦੇ ਹੋ। ਇਹ ਅਗਲੇ 6 ਮਹੀਨੇ ਵਿੱਚ ਇੰਟਰ ਦਾ ਗਣਿਤ ਤੇ ਅਗਲੇ 6 ਮਹੀਨੇ ਵਿੱਚ ਬੀਐਸਸੀ ਦਾ ਗਣਿਤ ਕਲੀਅਰ ਕਰਨਾ ਚਾਹੁੰਦਾ ਹੈ।