
ਯੂਪੀ ਦੇ ਬੈਰੀਆ ਖੇਤਰ ਦੇ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਭਾਰਤ ਸਾਲ 2024 ਤਕ ‘ਹਿੰਦੂ ਰਾਸ਼ਟਰ’ ਬਣ ਜਾਵੇਗਾ ਅਤੇ ਹਿੰਦੁਸਤਾਨੀ ਸੰਸਿਤੀ ਅਪਣਾਉਣ ਵਾਲੇ ਮੁਸਲਮਾਨ ਹੀ ਇਸ ਮੁਲਕ ਵਿਚ ਰਹਿ ਸਕਣਗੇ। ਭਾਜਪਾ ਵਿਧਾਇਕ ਨੇ ਕਲ ਰਾਤ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਸਲਮਾਨਾਂ ਦੀ ਦੇਸ਼ਭਗਤੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਬਹੁਤ ਘੱਟ ਮੁਸਲਮਾਨ ਹੀ ਰਾਸ਼ਟਰ ਭਗਤ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਸਾਲ 2024 ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ’ਤੇ ਭਾਰਤ ਹਿੰਦੂ ਰਾਸ਼ਟਰ ਬਣੇਗਾ। ਉਨ੍ਹਾਂ ਕਿਹਾ, ‘ਹਿੰਦੂ ਰਾਸ਼ਟਰ ਬਣਨ ’ਤੇ ਜਿਹੜੇ ਮੁਸਲਮਾਨ ਸਾਡੀ ਸੰਸਿਤੀ ਨੂੰ ਅਪਣਾਉਣਗੇ, ਉਹ ਭਾਰਤ ਵਿਚ ਰਹਿ ਸਕਣਗੇ।
ਉਧਰ, ਭਾਜਪਾ ਦੇ ਬੁਲਾਰੇ ਸ਼ਲਭਮਣੀ ਤਿ੍ਰਪਾਠੀ ਨੇ ਕਿਹਾ ਕਿ ਉਨ੍ਹਾਂ ਪਾਰਟੀ ਵਿਧਾਇਕ ਦੇ ਬਿਆਨ ਬਾਰੇ ਪਤਾ ਨਹੀਂ ਹੈ। ਜੇ ਤੁਹਾਨੂੰ ਅਜਿਹਾ ਕੁੱਝ ਕਿਹਾ ਹੈ ਤਾਂ ਉਹ ਉਨ੍ਹਾਂ ਦੀ ਵਿਅਕੀਗਤ ਰਾਏ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਹਨ।