
ਲੁਧਿਆਣਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਗਲਿਆਰਿਆਂ 'ਚ ਚੱਲ ਰਹੀਆਂ ਚਰਚਾਵਾਂ ਵਿਚਾਲੇ ਆਖਿਰ ਵੋਟਿੰਗ ਦੀ ਤਾਰੀਕ ਤੈਅ ਹੋ ਗਈ ਹੈ। ਇਸ ਬਾਰੇ ਅਧਿਕਾਰਿਕ ਤੌਰ 'ਤੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਜਾਣਕਾਰੀ ਮੁਤਾਬਕ ਨਿਗਮ ਚੋਣਾਂ ਲਈ 8 ਫਰਵਰੀ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ, 24 ਫਰਵਰੀ ਨੂੰ ਹੋਣਗੀਆਂ ਲੁਧਿਆਣਾ 'ਚ ਨਿਗਮ ਚੋਣਾਂ ਅਤੇ 27 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ।