
ਮੁੰਬਈ: 1994 ਵਿੱਚ ਆਈ ਸੁਪਰਹਿਟ ਫਿਲਮ 'ਹਮ ਆਪਕੇ ਹੈ ਕੌਣ' ਵਿੱਚ ਸਲਮਾਨ ਖਾਨ ਦੀ ਭਰਜਾਈ ਦਾ ਰੋਲ ਕਰ ਚੁਕੀ ਰੇਣੂਕਾ ਸ਼ਹਾਣੇ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਨਜ਼ਰ ਆਉਣ ਜਾ ਰਹੀ ਹੈ। ਉਨ੍ਹਾਂ ਦੀ ਨਵੀਂ ਫਿਲਮ '3 ਸਟੋਰੀਜ਼' ਦਾ ਟ੍ਰੇਲਰ ਬੁੱਧਵਾਰ ਨੂੰ ਰਿਲੀਜ਼ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਇਸ ਟ੍ਰੇਲਰ ਵਿੱਚ ਰੇਣੂਕਾ ਨੂੰ ਪਹਿਚਾਣ ਪਾਉਣਾ ਬਹੁਤ ਮੁਸ਼ਕਲ ਹੋ ਰਿਹਾ ਹੈ।
ਬਾਲੀਵੁਡ ਵਿੱਚ 14 ਸਾਲ ਬਾਅਦ ਵਾਪਸੀ
ਰੇਣੂਕਾ ਮਰਾਠੀ ਫਿਲਮ ਇੰਡਸਟਰੀ ਵਿੱਚ ਐਕਟਿਵ ਹਨ। 2015 ਵਿੱਚ ਉਹ ਮਰਾਠੀ ਫਿਲਮ 'ਹਾਈਵੇਅ' ਵਿੱਚ ਆਖਰੀ ਵਾਰ ਦਿਖਾਈ ਦਿੱਤੀ ਸੀ। ਜਦਕਿ, ਬਾਲੀਵੁਡ ਦੀ ਗੱਲ ਕਰੀਏ ਤਾਂ ਰੇਣੂਕਾ ਆਖਰੀ ਵਾਰ ਫਿਲਮ 'ਦਿਲ ਨੇ ਜਿਸੇ ਆਪਣਾ ਕਹਾ' ਵਿੱਚ ਨਜ਼ਰ ਆਈ ਸੀ।
2015 ਵਿੱਚ ਰੇਣੂਕਾ ਨੇ ਟੀਵੀ ਸੀਰੀਅਲ 'ਕਭੀ ਐਸੇ ਗੀਤ ਗਾਇਆ ਕਰੋ' ਵਿੱਚ ਅਹਿਮ ਕਿਰਦਾਰ ਨਿਭਾਇਆ ਸੀ।
'3 ਸਟੋਰੀਜ਼' ਵਿੱਚ ਆਪਣੇ ਰੋਲ ਨੂੰ ਲੈ ਕੇ ਕੀ ਬੋਲੀ ਅਦਾਕਾਰਾ
ਰੇਣੂਕਾ ਨੇ 3 ਸਟੋਰੀਜ਼ ਵਿੱਚ ਆਪਣੇ ਰੋਲ ਨੂੰ ਲੈ ਕੇ ਕਿਹਾ , ਜਦੋਂ ਮੇਕਰਸ ਨੇ ਮੈਨੂੰ ਫਿਲਮ ਵਿੱਚ ਕਾਸਟ ਕਰਨ ਦਾ ਫੈਸਲਾ ਲਿਆ ਤਾਂ ਇਹ ਮੇਰੇ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਸੀ। ਫਿਲਮ ਦੇ ਟ੍ਰੇਲਰ ਲਾਂਚ ਦੇ ਦੌਰਾਨ ਫਿਲਮਾਂ 'ਚ ਆਪਣੀ ਅਨੁਪਸਥਿਤੀ ਦੇ ਬਾਰੇ ਵਿੱਚ ਰੇਣੂਕਾ ਨੇ ਕਿਹਾ, ਮੇਰਾ ਪੁੱਤਰ 10ਵੀਂ ਕਲਾਸ ਵਿੱਚ ਹੈ ਅਤੇ ਮੈਂ 24x7 ਮਾਂ ਦਾ ਰੋਲ ਅਦਾ ਕਰ ਰਹੀ ਹਾਂ। ਜਦੋਂ ਉਹ (ਬੱਚੇ) ਕਾਲਜ ਜਾਣ ਲੱਗਣਗੇ, ਤਾਂ ਮੈਨੂੰ ਲੋਕ ਰੈਗੂਲਰ ਪਰਦੇ 'ਤੇ ਦੇਖ ਸਕਣਗੇ। ਦੱਸ ਦਈਏ ਕਿ ਰੇਣੁੂਕਾ ਐਕਟਰ ਆਸ਼ੂਤੋਸ਼ ਰਾਣਾ ਦੀ ਪਤਨੀ ਹੈ। ਉਨ੍ਹਾਂ ਦੇ ਦੋ ਬੇਟੇ ਸ਼ੌਰਿਆਮਾਨ ਅਤੇ ਸਤਿੰਦਰ ਹਨ।
ਮਾਧੂਰੀ ਦੇ ਨਾਲ ਬਾਂਡਿੰਗ ਉੱਤੇ ਇਹ ਕਿਹਾ
'ਹਮ ਆਪਕੇ ਹੈ ਕੌਣ' ਵਿੱਚ ਰੇਣੂਕਾ ਨੇ ਮਾਧੂਰੀ ਦਿਕਸ਼ਿਤ ਦੀ ਵੱਡੀ ਭੈਣ ਦਾ ਰੋਲ ਕੀਤਾ ਸੀ। ਇਸਦੇ ਬਾਅਦ ਦੋਵੇਂ ਇੱਕ ਮਰਾਠੀ ਫਿਲਮ ਵਿੱਚ ਵੀ ਨਾਲ ਨਜ਼ਰ ਆ ਚੁੱਕੀਆਂ ਹਨ। ਮਾਧੂਰੀ ਦੇ ਨਾਲ ਆਪਣੇ ਕੰਮ ਦੇ ਤਜ਼ਰਬੇ ਨੂੰ ਲੈ ਕੇ ਰੇਣੂਕਾ ਨੇ ਕਿਹਾ, ਜਦੋਂ ਮੈਂ ਮਾਧੂਰੀ ਦੇ ਨਾਲ 'ਹਮ ਆਪਕੇ ਹੈ ਕੌਣ' ਕੀਤੀ ਤਾਂ ਇਹ ਮੇਰੇ ਲਈ ਸੁਪਨੇ ਦੇ ਸੱਚ ਹੋਣ ਵਰਗਾ ਸੀ।
ਜਦੋਂ ਦੂਜਾ ਮੌਕ਼ਾ ਮਿਲਿਆ ਤਾਂ ਫਿਰ ਤੋਂ ਸੁਪਨਾ ਸੱਚ ਹੋਇਆ। ਮੈਂ ਖੁਸ਼ ਹਾਂ ਕਿ ਮੇਰੇ ਸੁਪਨੇ ਪੂਰੇ ਹੋਏ। ਮਾਧੂਰੀ ਦੇ ਨਾਲ ਕੰਮ ਕਰਨ ਦੇ ਅਨੁਭਵ ਅਜਿਹਾ ਹੈ ਕਿ ਡਾਇਰੈਕਟਰ ਅਤੇ ਐਕਟਰਜ਼ ਨੂੰ ਇਸਦੇ ਲਈ ਉਨ੍ਹਾਂ ਨੂੰ ਪੇਮੈਂਟ ਕਰਨੀ ਚਾਹੀਦੀ ਹੈ।