30 ਦਿਨਾਂ 'ਚ ਵਿਕੇ 10 ਲੱਖ Xiaomi Redmi 5A, ਜਾਣੋ ਕਿਉਂ !
Published : Jan 10, 2018, 5:07 pm IST
Updated : Jan 10, 2018, 11:37 am IST
SHARE ARTICLE

ਸ਼ਿਓਮੀ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਉਹ ਭਾਰਤ ਦਾ ਟਾਪ ਮਾਰਕਿਟ ਸ਼ੇਅਰ ਬਰਾਂਡ ਹੈ। ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਮਨੂੰ ਕੁਮਾਰ ਜੈਨ ਨੇ ਦੱਸਿਆ ਕਿ ਸ਼ਿਓਮੀ ਦੇ ਹਾਲਿਆ ਬਜਟ ਸਮਾਰਟਫ਼ੋਨ ਰੇਡਮੀ 5A ਦੇ 10 ਲੱਖ ਯੂਨਿਟ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਵਿਕੇ ਹਨ। ਜੈਨ ਨੇ ਇਹ ਜਾਣਕਾਰੀ ਇੱਕ ਟਵੀਟ ਨਾਲ ਸਾਂਝੀ ਕੀਤੀ।

ਸ਼ਿਓਮੀ ਰੇਡਮੀ 5A ਨੂੰ ਕੰਪਨੀ ਨੇ ਭਾਰਤ ਵਿੱਚ ਪਿਛਲੇ ਸਾਲ ਦਸੰਬਰ ਵਿੱਚ ਲਾਂਚ ਕੀਤਾ ਸੀ। ਇਸ ਨੂੰ ‘ਮੁਲਕ ਦਾ ਸਮਾਰਟਫ਼ੋਨ’ ਨਾਂ ਦਿੱਤਾ ਗਿਆ ਸੀ। 


ਰੇਡਮੀ 5A ਦੀ ਕੀਮਤ 4,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਭਾਰਤ ਵਿੱਚ ਇਹ 2 ਜੀਬੀ ਰੈਮ ਤੇ 3 ਜੀਬੀ ਰੈਮ ਵਾਲੇ ਮਾਡਲ ਵਿੱਚ ਆਉਂਦਾ ਹੈ। ਇਸ ਦੀ ਕੀਮਤ 4,999 ਰੁਪਏ ਤੇ 6,999 ਰੁਪਏ ਹੈ।

ਇਹ ਕੰਪਨੀ ਦਾ ਐਂਟਰੀ ਲੈਵਲ ਸਮਾਰਟਫ਼ੋਨ ਹੈ। ਰੈਡਮੀ 5A ਵਿੱਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ ਫੁੱਲ ਐਚਡੀ ਹੈ। ਇਸ ਸਮਾਰਟਫ਼ੋਨ ਵਿੱਚ 64 ਜੀਬੀ ਕਵਾਰਡਕੋਰ ਸਨੈਪਡ੍ਰੈਗਨ 425 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ 2 ਜੀਬੀ ਤੇ 3 ਜੀਬੀ ਰੈਮ ਵੈਰੀਐਂਟ ਵਿੱਚ ਆਉਂਦਾ ਹੈ। 


ਡੁਅਲ ਸਿਮ ਵਾਲੇ ਇਸ ਸਮਾਰਟਫ਼ੋਨ ਦੀ ਇੰਟਰਨਲ ਮੈਮਰੀ 128 ਜੀਬੀ ਤੱਕ ਵਧਾਈ ਜਾ ਸਕਦੀ ਹੈ।ਫ਼ੋਟੋਗ੍ਰਾਫੀ ਲਈ ਵੀ ਇਹ ਫ਼ੋਨ ਖ਼ਾਸ ਹੈ। 

ਇਸ ਵਿੱਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਤੇ 5 ਮੈਗਾਪਿਕਸਲ ਦਾ ਫ਼ਰੰਟ ਫੇਸਿੰਗ ਕੈਮਰਾ। ਇਸ ਦੀ ਬੈਟਰੀ ਵੀ ਖ਼ਾਸ ਹੈ ਕਿਉਂਕਿ ਇਹ ਪੰਜ ਦਿਨ ਦਾ ਸਟੈਂਡ ਬਾਈ ਦਿੰਦੀ ਹੈ। ਇਸ ਨਾਲ ਸੱਤ ਘੰਟੇ ਲਗਾਤਾਰ ਵੀਡੀਓ ਪਲੇ ਬੈਕ ਤੇ 6 ਘੰਟੇ ਗੇਮ ਖੇਡੀ ਜਾ ਸਕਦੀ ਹੈ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement