31 ਦਸੰਬਰ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਬੰਦ ਹੋ ਜਾਵੇਗਾ WhatsApp
Published : Dec 26, 2017, 4:30 pm IST
Updated : Dec 26, 2017, 11:00 am IST
SHARE ARTICLE

ਫੇਸਬੁੱਕ ਦੇ ਮਲਕੀਅਤ ਵਾਲੀ ਮੋਬਾਇਲ ਮੈਸੇਜ਼ਿੰਗ ਐਪ 'ਵੱਟਸਐਪ' 31 ਦਸੰਬਰ ਤੋਂ ਕਈ ਸਮਾਰਟਫੋਨਜ਼ 'ਤੇ ਕੰਮ ਕਰਨਾ ਬੰਦ ਕਰ ਦੇਵੇਗੀ। ਰਿਪੋਰਟ ਅਨੁਸਾਰ ਮੈਸੇਜ਼ਿੰਗ ਐਪ 31 ਦਸੰਬਰ ਤੋਂ ਬਲੈਕਬੇਰੀ OS, ਬਲੈਕਬੇਰੀ 10, ਵਿੰਡੋਜ਼ ਫੋਨ 8.0 ਅਤੇ ਪੁਰਾਣੇ ਵਰਜ਼ਨ 'ਤੇ ਚੱਲਣ ਵਾਲੇ ਡਿਵਾਇਸ 'ਚ ਕੰਮ ਨਹੀਂ ਕਰੇਗਾ।

ਵੱਟਸਐਪ ਬਲਾਗ ਪੋਸਟ 'ਚ ਸਪੱਸ਼ਟ ਤੌਰ 'ਤੇ ਅੰਤ ਤਾਰੀਖ ਦਾ ਜ਼ਿਕਰ ਕੀਤਾ ਗਿਆ ਹੈ। ਇਸ ਪੋਸਟ ਦੇ ਅਨੁਸਾਰ ਬਲੈਕਬੇਰੀ OS, ਬਲੈਕਬੇਰੀ 10, ਵਿੰਡੋਜ਼ 8.0 ਅਤੇ ਪੁਰਾਣੇ ਆਪਰੇਟਿੰਗ ਸਿਸਟਮ ਵਾਲੇ ਡਿਵਾਇਸ 'ਚ 31 ਦਸੰਬਰ ਤੋਂ ਬਾਅਦ ਐਪ ਨੂੰ ਵਰਤੋਂ ਨਹੀਂ ਕਰ ਸਕਣਗੇ। ਹੁਣ ਇਸ ਤਾਰੀਖ 'ਚ ਇਕ ਹਫਤੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। 



ਵੱਟਸਐਪ ਨੇ ਇਸੇ ਸਾਲ ਜੂਨ 'ਚ ਦੋਵਾਂ ਪਲੇਟਫਾਰਮ ਦੇ ਲਈ ਸੁਪੋਟ ਵਧਾ ਦਿੱਤੀ ਸੀ। ਉਸ ਸਮੇਂ ਵੱਟਸਐਪ ਨੇ ਖੁਲਾਸਾ ਕੀਤਾ ਸੀ ਕਿ 31 ਦਸੰਬਰ 2017 ਤੋਂ ਬਾਅਦ ਐਪ ਨੋਕੀਆ S40 OS 'ਤੇ ਚੱਲਣ ਵਾਲੇ ਫੋਨ 'ਚ ਕੰਮ ਕਰਨਾ ਬੰਦ ਕਰ ਦੇਵੇਗਾ। 

ਇਸ ਤੋਂ ਇਲਾਵਾ ਐਂਡਰਾਇਡ 2.3.7 ਦਾ ਇਸ ਤੋਂ ਪੁਰਾਣੇ ਵਰਜ਼ਨ ਦੇ ਲਈ ਵੀ ਵੱਟਸਐਪ 1 ਫਰਵਰੀ 2020 ਤੋਂ ਕੰਮ ਕਰਨਾ ਬੰਦ ਕਰ ਦੇਵੇਗਾ। ਇਸ ਨਾਲ 30 ਜੂਨ 2017 ਤੋਂ ਸਿਮਬੀਅਨ S60 ਤੇ ਚੱਲਣ ਵਾਲੇ ਨੋਕੀਆ ਫੋਨ ਲਈ ਮੈਸੇਜ਼ਿੰਗ ਐਪ ਲਈ ਸੁਪੋਟ ਬੰਦ ਕਰ ਦਿੱਤਾ ਗਿਆ ਸੀ।



ਬਲੈਕਬੇਰੀ ਅਤੇ ਵਿੰਡੋਜ ਫੋਨ ਲਈ ਸੁਪੋਟ ਦੀ ਤਾਰੀਖ ਨੂੰ ਹੁਣ ਹੋਰ ਅੱਗੇ ਨਹੀਂ ਵਧਾਈ ਜਾਵੇਗੀ ਅਤੇ ਦਿੱਤੀ ਗਈ ਤਾਰੀਖ ਤੋਂ ਡਿਵਾਇਸ 'ਚ ਐਪ ਸੁਪੋਟ ਬੰਦ ਹੋ ਜਾਵੇਗੀ। ਜੇਕਰ ਤੁਹਾਡੇ ਫੋਨ 'ਚ ਵੀ ਇਨ੍ਹਾਂ ਦੋਵਾਂ ਤੋਂ ਕੋਈ ਆਪਰੇਟਿੰਗ ਸਿਸਟਮ ਹੈ, ਤਾਂ ਤੁਹਾਡੇ ਵੱਟਸਐਪ ਚਲਾਉਣ ਲਈ ਇਕ ਨਵੇਂ ਫੋਨ 'ਤੇ ਅਪਗ੍ਰੇਡ ਬਾਰੇ ਸੋਚਣਾ ਚਾਹੀਦਾ ਹੈ। ਵਿੰਡੋਜ਼ ਫੋਨ 7, ਐਂਡਰਾਇਡ 2.1, ਐਂਡਰਾਇਡ 2.2 ਅਤੇ IOS 6 ਵਰਗੇ OS ਵਰਜ਼ਨ ਦੇ ਲਈ ਵੱਟਸਐਪ ਅਪਡੇਟ ਨੇ 2016 'ਚ ਸੁਪੋਟ ਬੰਦ ਹੋ ਗਈ।

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement