
ਇਨੀਂ ਦਿਨੀਂ ਬਾਲੀਵੁੱਡ ਵਿੱਚ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਇਸ ਰੁਝਾਨ ਵਿੱਚ ਸੇਲੇਬਸ ਦੁਬਾਰਾ ਵਿਆਹ ਕਰਵਾਉਂਦੇ ਨਜ਼ਰ ਆ ਰਹੇ ਹਨ। ਹੁਣ ਹਾਲ ਹੀ ਵਿੱਚ ਬਾਲੀਵੁੱਡ ਐਕਟਰੈਸ ਈਸ਼ਾ ਦੇਓਲ ਨੇ ਦੂਜੀ ਵਾਰ ਆਪਣੇ ਪਤੀ ਭਰਤ ਤਖਤਾਨੀ ਨਾਲ ਵਿਆਹ ਕੀਤਾ ਸੀ।
ਆਪਣੇ ਪਾਰਟਨਰ ਨਾਲ ਹੀ ਦੂਜਾ ਵਿਆਹ ਕਰਨ ਦੇ ਇਸ ਰੁਝਾਨ ਵਿੱਚ ਹੁਣ 40 ਸਾਲ ਦੇ ਅਫ਼ਤਾਬ ਸ਼ਿਵਦਾਸਾਨੀ ਨੇ ਆਪਣੀ ਪਤਨੀ ਨਾਲ ਹੀ ਦੁਬਾਰਾ ਵਿਆਹ ਕੀਤਾ ਹੈ, ਜਿਸਦੀ ਕੁਝ ਤਸਵੀਰਾਂ ਇੰਟਰਨੈੱਟ ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਮੀਡੀਆ ਰਿਪੋਰਟਸ ਦੇ ਅਨੁਸਾਰ ਅਫ਼ਤਾਬ ਨੇ 29 ਅਗਸਤ ਨੂੰ ਆਪਣੀ ਪਤਨੀ ਨਿਨ ਦੁਸਾਂਝ ਨਾਲ ਦੁਬਾਰਾ ਵਿਆਹ ਕੀਤਾ ਹੈ।
ਅਫ਼ਤਾਬ ਨੇ ਆਪਣੀ ਇਸ ਵਿਆਹ ਦੀ ਇੱਕ ਤਸਵੀਰ ਸੋਸ਼ਲ ਨੈੱਟਵਰਕਿੰਗ ਸਾਇਟ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਦੱਸ ਦਈਏ ਅਫ਼ਤਾਬ ਅਤੇ ਨਿਨ ਦੁਸਾਂਝ ਦਾ ਇਹ ਵਿਆਹ ਸ਼੍ਰੀਲੰਕਾ ਵਿੱਚ ਹੋਇਆ ਹੈ। ਅਫ਼ਤਾਬ ਨੇ ਸਾਲ 2014 ਵਿੱਚ ਨਿਨ ਦੁਸਾਂਝ ਨਾਲ ਇੱਕ ਪ੍ਰਾਈਵੇਟ ਸੈਰੇਮਨੀ ਵਿੱਚ ਵਿਆਹ ਕੀਤਾ ਸੀ।
ਤਿੰਨ ਸਾਲ ਬਾਅਦ ਫਿਰ ਤੋਂ ਨਿਨ ਅਤੇ ਅਫ਼ਤਾਬ ਵਿਆਹ ਦੇ ਰਿਸ਼ਤੇ ਵਿੱਚ ਬੰਨ ਗਏ ਹਨ। ਨਿਨ ਅਤੇ ਅਫ਼ਤਾਬ ਦੀ ਪਹਿਲੀ ਮੁਲਾਕਾਤ ਇੱਕ ਆਮ ਫਰੈਂਡ ਦੀ ਬੁੱਕ ਲਾਂਚਿੰਗ ਦੇ ਦੌਰਾਨ ਹੋਈ ਸੀ।