
ਬਿਹਾਰ ਦੇ ਮੁਜ਼ੱਫ਼ਰਨਗਰ ਸੜਕ ਹਾਦਸੇ ਦੇ ਮੁੱਖ ਦੋਸ਼ੀ ਮਨੋਜ ਬੈਠਾ ਨੇ ਅਖੀਰ ਪੁਲਿਸ ਦੇ ਕੋਲ ਸਿਰੰਡਰ ਕਰ ਦਿੱਤਾ ਹੈ। ਇਸ ਸੜਕ ਹਾਦਸੇ ਦੇ ਵਿੱਚ ਨੌ ਸਕੂਲੀ ਬੱਚੀਆਂ ਦੀ ਮੌਤ ਹੋਈ ਸੀ। ਪਰ ਸਿਰੰਡਰ ਕਰਨ ਤੋਂ ਬਾਅਦ ਮਨੋਜ ਨੂੰ ਵੀ ਹਸਪਤਾਲ ਦੇ ਵਿੱਚ ਭਰਤੀ ਕਰਨਾ ਪਿਆ ਸੀ ਕਿਉਕਿ ਇਸ ‘ਹਿੱਟ ਐਂਡ ਰਨ’ ਮਾਮਲੇ ਦੇ ਵਿੱਚ ਉਹ ਵੀ ਜਖਮੀ ਹੋ ਗਿਆ ਸੀ। ਇਲਾਜ ਤੋਂ ਪਹਿਲਾ ਮਨੋਜ ਨੂੰ ਸ੍ਰੀਕਿਸ਼ਨਾ ਮੈਡੀਕਲ ਕਾਲਜ ਐਂਡ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਬਾਅਦ ਦੇ ਵਿੱਚ ਉਸ ਨੂੰ ਪਟਨਾ ਮੈਡੀਕਲ ਕਾਲਜ ਐਂਡ ਹਸਪਤਾਲ (PMCH) ‘ਚ ਭੇਜਿਆ ਗਿਆ।
ਬੀਜੇਪੀ ਨੇ ਮਨੋਜ ਨੂੰ ਪਾਰਟੀ ਦੇ ਵਿੱਚੋਂ ਕੱਢਿਆ
ਇਸ ਦੁਰਘਟਨਾ ਦੀ ਖਬਰ ਆੳਦੇ ਹੀ ਆਰ.ਜੇ.ਡੀ. ਨੇਤਾ ਤੇਜ਼ਸਵੀ ਯਾਦਵ ਨੇ ਬੀਜੇਪੀ ਨੇਤਾ ਮਨੋਜ ‘ਤੇ ਆਰੋਪ ਲਾਏ ਸਨ। ਤੇਜ਼ਸਵੀ ਯਾਦਵ ਨੇ ਮਨੋਜ ਦੇ ਨੇਪਾਲ ਭੱਜ ਜਾਣ ਦੇ ਆਰੋਪ ਵੀ ਲਾਏ ਸਨ, ਅਤੇ ਇਸੇ ਮਾਮਲੇ ਦੇ ਵਿੱਚ ਮਨੋਜ ਨੂੰ ਉਸ ਦੀ ਪਾਰਟੀ ਨੇ ਛੇ ਸਾਲ ਦੇ ਲਈ ਕੱਢ ਦਿੱਤਾ ਹੈ। ਮਨੋਜ ‘ਤੇ ਸਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਹਨ ਅਤੇ ਹੁਣ ਬਿਹਾਰ ਦੇ ਵਿੱਚ ਸ਼ਰਾਬ ਬੰਦੀ ਦੇ ਉੱਪਰ ਵੀ ਸਵਾਲ ਉੱਠਣ ਲੱਗੇ ਹਨ।
ਕੌਣ ਹੈ ਮਨੋਜ ਬੈਠਾ ?
ਮਨੋਜ ਬੈਠਾ ਸੀਤਾਮਈ ਜਿਲ੍ਹੇ ਦੇ ਸੋਨਵਰਸਾ ‘ਚ ਫਤਿਹਪੁਰ ਦੇ ਨਿਵਾਸੀ ਹਨ। ਮਨੋਜ ਬੈਠਾ ਪੰਜ ਸਾਲ ਤੋਂ ਪਾਰਟੀ ਦੇ ਵਿੱਚ ਹਨ। ਦੋ ਸਾਲ ਪਹਿਲਾ ਹੀ ਉਸ ਨੂੰ ਨਵੀਂ ਕਾਰਿਆਕਰਤਾ ਦੇ ਗਠਨ ਦਾ ਮੈਂਬਰ ‘ਤੇ ਜਿਲ੍ਹਾ ਮਹਾਮੰਤਰੀ ਬਣਾਇਆ ਗਿਆ ਸੀ। ਮਨੋਜ ਨੇ ਸੀਤਾਮਈ ਵਿਧਾਨਸਭਾ ਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਸੀ।
ਇਹ ਹੈ ਪੂਰਾ ਮਾਮਲਾ
ਸ਼ਨੀਵਾਰ ਨੂੰ ਸੀਤਾਮਈ ਅਤੇ ਮੁਜ਼ੱਫ਼ਰਪੁਰ ਦੇ ਵਿਚਕਾਰ ਐੱਨ. ਐੱਚ 77 ‘ਤੇ ਬਹੁਤ ਭਿਆਨਕ ਸੜਕ ਹਾਦਸਾ ਹੋਇਆ ਸੀ। ਇਸ ਹਾਦਸੇ ਦੇ ਵਿੱਚ ਨੌ ਸਕੂਲੀ ਬੱਚਿਆ ਦੀ ਮੌਤ ਹੋ ਗਈ ਸੀ। ਬੀਜੇਪੀ ਨੇਤਾ ਮਨੋਜ ਬੈਠਾ ਆਪਣੀ ਬੋਲੈਰੋ ਗੱਡੀ ਦੇ ਵਿੱਚ ਸ਼ਨੀਵਾਰ ਨੂੰ ਸੀਤਾਮਈ ਤੋਂ ਮੁਜ਼ੱਫ਼ਰਪੁਰ ਨੂੰ ਜਾ ਰਹੇ ਸੀ। ਪਹਿਲਾ ਦੋਸ਼ੀ ਨੇ ਮੁਜ਼ੱਫ਼ਰਪੁਰ ਦੇ ਮੀਨਾਪੁਰ ਥਾਣੇ ਦੇ ਏਰੀਏ ‘ਚ ਧਰਮਪੁਰ ਪਿੰਡ ‘ਚ ਇੱਕ ਬਜੁਰਗ ਮਹਿਲਾ ਅਤੇ ਆਦਮੀ ਨੂੰ ਟੱਕਰ ਮਾਰੀ ਅਤੇ ਫਿਰ ਭਜਣ ਦੇ ਚੱਕਰ ‘ਚ ਸੜਕ ਦੇ ਕਿਨਾਰੇ ‘ਤੇ ਖੜ੍ਹੇ ਬੱਚਿਆ ਦੇ ਉੱਪਰ ਗੱਡੀ ਚੜ੍ਹਾ ਕੇ ਉਹਨਾਂ ਨੂੰ ਕਚਲ ਦਿੱਤਾ ।
ਇਹ ਬੱਚੇ ਸਕੂਲ ਤੋਂ ਆਪਣੇ ਘਰ ਨੂੰ ਵਾਪਿਸ ਆ ਰਹੇ ਸਨ।ਹਾਦਸੇ ਵਿਚ ਨੌ ਬੱਚਿਆ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਮਨੋਜ ਬੈਠਾ ਖੁਦ ਗੱਡੀ ਚਲਾ ਰਿਹਾ ਸੀ। ਇਸ ਹਾਦਸੇ ਦੇ ਵਿੱਚ ਨੌ ਸਕੂਲੀ ਬੱਚਿਆ ਦੀ ਮੌਤ ਹੋ ਗਈ ਸੀ। ਬੀਜੇਪੀ ਨੇਤਾ ਮਨੋਜ ਬੈਠਾ ਆਪਣੀ ਬੋਲੈਰੋ ਗੱਡੀ ਦੇ ਵਿੱਚ ਸ਼ਨੀਵਾਰ ਨੂੰ ਸੀਤਾਮਈ ਤੋਂ ਮੁਜ਼ੱਫ਼ਰਪੁਰ ਨੂੰ ਜਾ ਰਹੇ ਸੀ।