
ਐਪਲ iPhone X ਇਸ ਸਾਲ ਲਾਇਮਲਾਈਟ ਰਿਹਾ ਹੈ, ਜਿਸ ਦੇ ਕਾਰਨ ਹੀ ਐਪਲ ਦੇ ਦੋ ਨਵੇਂ ਫੋਨਜ਼ iPhone 8 ਅਤੇ iPhone 8 Plus ਦੀ ਸੇਲ ਵੱਡੇ ਪੈਮਾਨੇ 'ਤੇ ਪ੍ਰਭਾਵਿਤ ਹੋਈ ਹੈ। ਹਾਲਾਂਕਿ ਇਸ ਘੱਟ ਸੇਲ ਤੋਂ ਬਾਅਦ ਵੀ iPhone 8 ਨੂੰ ਇਸ ਸਾਲ ਗੂਗਲ ਸਰਚ 'ਚ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ।
ਪਰ ਹੁਣ ਉਨ੍ਹਾਂ ਲੋਕਾਂ ਲਈ ਇੱਕ ਸੁਨਿਹਰਾ ਮੌਕਾ ਹੈ ਜੋ iPhone 8 ਅਤੇ iPhone 8 Plus ਖਰੀਦਣ ਦੇ ਬਾਰੇ 'ਚ ਸੋਚ ਰਹੇ ਹਨ। ਅਸਲ 'ਤ ਇਹ ਈ-ਕਾਮਰਸ ਵੈੱਬਸਾਈਟ ਅਮੇਜ਼ਾਨ ਇੰਡੀਆ 'ਤੇ iPhone 8 ਸਮਾਰਟਫੋਨ 64ਜੀ. ਬੀ. ਸਟੋਰੇਜ਼ 'ਤੇ 9,010 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
ਇਸ ਫੋਨ ਨੂੰ 64,000 ਰੁਪਏ ਦੀ ਕੀਮਤ ਦੇ ਨਾਲ ਪੇਸ਼ ਕੀਤਾ ਗਿਆ ਸੀ। ਜੋ ਕਿ ਹੁਣ 54,990 ਰੁਪਏ 'ਚ ਉਪਲੱਬਧ ਹੈ। ਦੂਜੇ ਪਾਸੇ 256ਜੀ. ਬੀ ਵੇਰੀਐਂਟ ਨੂੰ 77,000 ਰੁਪਏ 'ਚ ਲਾਂਚ ਕੀਤਾ ਗਿਆ ਸੀ। ਇਸ ਵੇਰੀਐਂਟ 'ਤੇ 7,522 ਰੁਪਏ ਦੇ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਵੇਰੀਐਂਟ ਨੂੰ 69,478 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ।
ਹੁਣ ਜੇਕਰ ਐਪਲ iPhone 8 Plus ਸਮਾਰਟਫੋਨ ਦੀ ਗੱਲ ਕਰੀਏ ਤਾਂ ਇਸ ਫੋਨ ਦੇ 64 ਜੀ. ਬੀ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 73,000 ਰੁਪਏ ਹੈ, ਜਿਸ 'ਤੇ ਹੁਣ 6,573 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਹਾਲਾਂਕਿ 256 ਜੀ. ਬੀ. ਸਟੋਰੇਜ ਵਾਲੇ ਵੇਰੀਐਂਟ 'ਤੇ ਕੋਈ ਵੀ ਡਿਸਕਾਊਂਟ ਨਹੀਂ ਦਿੱਤਾ ਗਿਆ ਹੈ। ਇਹ ਵੇਰੀਐਂਟ ਘੱਟ ਤੋਂ ਘੱਟ 79,049 ਰੁਪਏ ਦੀ ਕੀਮਤ ਦੇ ਨਾਲ ਉਪਲੱਬਧ ਹੈ।