ਅਦਾਲਤ 'ਚ ਚੂਹਾ ਦਿਸਣ 'ਤੇ ਸੁਰੱਖਿਆ ਕਰਮੀ ਕੀਤੇ ਤਲਬ
Published : Feb 9, 2018, 1:21 pm IST
Updated : Feb 9, 2018, 8:02 am IST
SHARE ARTICLE

ਚੰਡੀਗੜ੍ਹ : ਘਟਨਾਵਾਂ ਦੇ ਇੱਕ ਅਜ਼ੀਬ ਮੋੜ ਵਿਚ, ਬੁੱਧਵਾਰ ਨੂੰ ਜਦੋਂ ਅਦਾਲਤੀ ਕਾਰਵਾਈ ਚੱਲ ਰਹੀ ਸੀ ਤਾਂ ਇੱਕ ਚੂਹੇ ਦੇ ਨਜ਼ਰ ਆਉਣ ਨੂੰ ਲੈ ਕੇ ਸੁੱਰਖਿਆ ਕਰਮਾਰੀਆਂ ਨੂੰ ਅਦਾਲਤ ਦੇ ਕਮਰੇ ਵਿਚ ਬੁਲਾਇਆ ਗਿਆ ਸੀ। ਜਾਣਕਾਰੀ ਦੇ ਅਨੁਸਾਰ ਜੱਜ ਦੇ ਨਿੱਜੀ ਸੁਰੱਖਿਆ ਅਧਿਕਾਰੀ ਨੇ ਅਦਾਲਤ ਦਾ ਧਿਆਨ ਰੱਖਣ ਵਾਲੇ ਚੰਡੀਗੜ੍ਹ ਪੁਲਿਸ ਦੇ ਸੁਰੱਖਿਆ ਕਰਮਚਾਰੀਆਂ ਨੂੰ ਸੱਦਿਆ।


 
ਇਹੀ ਨਹੀਂ, ਕੁਇੱਕ ਰਿਸਪਾਂਸ ਟੀਮ (ਕਿਊਆਰਟੀ) ਵਾਹਨ ਦੇ ਵੀ ਕਰਮਚਾਰੀ, ਜੋ ਅਦਾਲਤ ਦੇ ਬਾਹਰ ਖੜ੍ਹੀ ਹੈ, ਨੂੰ ਵੀ ਤਲਬ ਕੀਤਾ ਗਿਆ ਸੀ।ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਇਹ ਇੱਕ ਦਿਨ ਦੀ ਘਟਨਾ ਹੈ ਕਿਉਂਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਪਹਿਲਾਂ ਕਦੇ ਨਹੀਂ ਬੁਲਾਇਆ ਗਿਆ ਸੀ ਪਰ, ਜਦੋਂ ਉਹ ਪਹੁੰਚੇ, ਉਦੋਂ ਤੱਕ ਚੂਹਾ ਨਜ਼ਰ ਤੋਂ ਦੂਰ ਹੋ ਗਿਆ ਸੀ।

 
ਅਦਾਲਤ ਦੇ ਕਰਮਚਾਰੀਆਂ ਨੇ ਦੱਸਿਆ ਕਿ ਜਦੋਂ ਕਿ ਕੋਰਟ ਰੂਮ ਵਿਚ ਚੂਹੇ ਬਹੁਤ ਆਮ ਨਹੀਂ ਸਨ, ਉਹ ਆਪਣੀਆਂ ਫਾਈਲਾਂ ਅਤੇ ਹੋਰ ਦਸਤਾਵੇਜ਼ਾਂ ਨੂੰ ਸੁਰੱਖਿਅਤ ਢੰਗ ਨਾਲ ਰੱਖਦੇ ਸਨ। ਪਹਿਲਾਂ ਇਹ ਦੱਸਿਆ ਗਿਆ ਸੀ ਕਿ ਕੁੱਤੇ ਵੀ ਕੋਰਟ ਕੰਪਲੈਕਸ ਦੇ ਅੰਦਰ ਵੱਡੀ ਗਿਣਤੀ ਵਿਚ ਮੌਜੂਦ ਹਨ। 



ਉਹ ਪਾਰਕਿੰਗ ਖੇਤਰ ਵਿੱਚ ਦਿਨ ਦੇ ਦੌਰਾਨ ਅਤੇ ਸੇਵਾ ਬਲਾਕ ਅਤੇ ਅਦਾਲਤਾਂ ਦੇ ਵਿਚਕਾਰ ਦੇ ਖੇਤਰ ਵਿਚ ਨਜ਼ਰ ਆਉਂਦੇ ਹਨ।  ਕਈ ਵਾਰ ਉਹ ਆਪਸ ਵਿੱਚ ਝਗੜਦੇ ਹਨ। ਇੱਕ ਹੋਰ ਕਾਰਨ ਇਹ ਹੈ ਕਿ ਕਬੂਤਰਾਂ ਨੇ ਅਦਾਲਤ ਨੂੰ ਆਪਣਾ ਘਰ ਬਣਾ ਦਿੱਤਾ ਹੈ। ਬਹੁਤ ਸਾਰੇ ਕਬੂਤਰਾਂ ਨੇ ਅਦਾਲਤ ਦੀ ਬਾਲਕੋਨੀ ਵਿੱਚ ਆਲ੍ਹਣੇ ਬਣਾਏ ਹੋਏ ਹਨ।

SHARE ARTICLE
Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement