
ਪੰਜਾਬ ‘ਚ ਨਗਰ ਨਿਗਮ ਦੇ ਬਾਅਦ ਹੁਣ ਹਰ ਪਾਸੇ ਮੇਅਰ ਦੀ ਚੋਣ ਨੂੰ ਲੈ ਖਿੱਚੋਤਾਣ ਚੱਲ ਰਿਹਾ ਹੈ। ਜਿਆਦਾ ਰੌਲਾ ਪਟਿਆਲੇ ‘ਚ ਹੈ। ਜਿਥੇ ਹੁਣ ਇਸ ਕਸ਼ਮਕਸ਼ ਨੂੰ ਵਿਰਾਮ ਮਿਲ ਜਾਵੇਗਾ। ਅੱਜ 25 ਦਸੰਬਰ ਦੁਪਹਿਰ ਮੁੱਖ ਮੰਤਰੀ ਚੰਡੀਗੜ੍ਹ ਵਿਖੇ ਸਾਰੇ ਕੌਸਲਰਾਂ ਦੀ ਗੱਲ ਸੁਣ ਕਿ ਮੇਅਰ ਦਾ ਫੈਸਲਾ ਸੁਣਾ ਦੇਣਗੇ। ਜਿਵੇਂ ਹੀ ਨਵਾਂ ਸਾਲ ਦੀ ਸ਼ੁਰੂਆਤ ਹੋਵੇਗੀ ਉਸ ਤਰ੍ਹਾਂ ਹੀ ਮੇਅਰ ਵੀ ਪਟਿਆਲੇ ਨੂੰ ਨਵਾਂ ਮਿਲ ਜਾਵੇਗਾ।
ਗੱਲ ਕਰੀਏ ਨਾਵਾਂ ਦੀ ਤਾਂ ਯੋਗਿੰਦਰ ਸਿੰਘ ਯੋਗੀ ਤੇ ਸੰਜੀਵ ਬਿਟੂ ਹੀ ਦੌੜ ‘ਚ ਅੱਗੇ ਹਨ। ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਮਹਾਨਗਰ ਲੁਧਿਆਣੇ ਦੀ ਵਾਰਡਬੰਦੀ ਦਾ ਖਾਕਾ ਨਾਵੇ ਸਿਰੇ ਤੋਂ ਤਿਆਰ ਕਰ ਕੇ ਜਾਰੀ ਕੀਤਾ ਗਿਆ ਸੀ।
ਵਾਰਡਬੰਦੀ ਦੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਫਰਵਰੀ ਦੇ ਦੂਜੇ ਹਫਤੇ ਵੋਟਿੰਗ ਕਰਵਾਈ ਜਾਵੇਗੀ। ਇਸ ਦੇ ਉਤੇ ਵੀ ਸਾਰੀਆਂ ਪਾਰਟੀਆਂ ਦੀ ਲਗਪਗ ਸਹਿਮਤੀ ਬਾਣੀ ਹੋਈ ਹੈ ਇਸ ਤੋਂ ਬਿਨ੍ਹਾਂ 28 ਦਸੰਬਰ ਤੱਕ ਲੋਕਾਂ ਨੂੰ ਇਤਰਾਜ਼ ਦਾਖਲ ਕਰਨ ਦਾ ਮੌਕਾ ਦਿੱਤਾ ਗਿਆ ਹੈ ਜਿਨ੍ਹਾਂ ‘ਚ ਨਵੇਂ ਬਣੇ ਵਾਰਡਾਂ ਦੀ ਬਾਊਂਡਰੀ, ਉਨ੍ਹਾਂ ‘ਚ ਆਬਾਦੀ ਦੀ ਵੰਡ ਸਮੇਤ ਰਿਜ਼ਰਵੇਸ਼ਨ ਨੂੰ ਲੈ ਕੇ ਕੁੱਝ ਹੋਰ ਖਾਸ ਮੁਦੇ ਸ਼ਾਮਿਲ ਹੋਣਗੇ।
ਜ਼ਿਲਾ ਪ੍ਰਸ਼ਾਸਨ ਵੱਲੋਂ ਸਪੈਸ਼ਲ ਡਰਾਈਵ ਤਹਿਤ 20 ਦਸੰਬਰ ਤੱਕ ਲਈਆਂ ਗਈਆਂ ਅਰਜ਼ੀਆਂ ਨਾਲ ਸਬੰਧਤ ਵੋਟਰ ਲਿਸਟਾਂ ਨੂੰ ਹੀ ਨਗਰ ਨਿਗਮ ਚੋਣਾਂ ਲਈ ਵਰਤੋਂ ‘ਚ ਲਿਆਂਦਾ ਜਾਵੇਗਾ ਪਰ ਉਨ੍ਹਾਂ ਵੋਟਾਂ ਨੂੰ ਨਵੇਂ ਬਣੇ ਵਾਰਡਾਂ ਤੇ ਫਿਰ ਬੂਥ ਵਾਈਜ਼ ਵੰਡਣ ‘ਚ ਕੁਝ ਸਮਾਂ ਲੱਗੇਗਾ। ਜਿਸ ਤੋਂ ਬਾਅਦ ਨਾਮਜ਼ਦਗੀ ਪੱਤਰ ਦਾਖਲ ਹੋਣ ਤੋਂ ਲੈ ਕੇ ਚੋਣ ਨਿਸ਼ਾਨ ਅਲਾਟ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਫਰਵਰੀ ਦੇ ਦੂਜੇ ਹਫਤੇ ‘ਚ ਚੋਣਾਂ ਕਾਰਵਾਈਆਂ ਜਾਣਗੀਆਂ।
ਨਗਰ ਨਿਗਮ ਚੋਣਾਂ ‘ਚ ਜਬਰਦਸਤ ਵਾਪਸੀ ਕਰਨ ਵਾਲੀ ਕਾਂਗਰਸ ‘ਚ ਅੱਗੇ ਨੂੰ ਮੇਅਰ ਨੂੰ ਲੈ ਰੋਲਾ ਸ਼ੁਰੂ ਹੋ ਗਿਆ ਹੈ। ਇਸ ਸਮੇਂ ਮੇਅਰ ਅਹੁਦੇ ਨੂੰ ਲੈ ਦੋ ਵੱਡੇ ਦਾਅਵੇਦਾਰ ਸਾਹਮਣੇ ਆਏ ਹਨ। ਪਹਿਲਾਂ ਕਾਂਗਰਸ ਦੇ ਦਿੱਗਜ ਜਗਦੀਸ਼ ਰਾਜਾ ਤੇ ਦੂਸਰੇ ਠੰਡੇ ਸੁਭਾਅ ਦੇ ਬਲਰਾਜ ਠਾਕੁਰ। ਜਗਦੀਸ਼ ਰਾਜਾ ਲਗਾਤਾਰ ਕੌਂਸਲਰ ਬਣਦੇ ਆ ਰਹੇ ਹਨ ਤੇ ਉਥੇ ਹੀ ਬਲਰਾਜ ਠਾਕੁਰ ਵੀ ਲਗਾਤਾਰ ਚੋਥੀ ਵਾਰ ਕੌਂਸਲਰ ਬਣੇ ਹਨ।
ਦੋਹਾਂ ਦੀ ਤਸਵੀਰ ਵੀ ਸਾਫ ਹੈ ਤੇ ਉਹਨਾਂ ਦਾ ਸਾਰਿਆ ਨਾਲ ਵਧੀਆ ਤਾਲਮੇਲ ਹੈ। ਇਹਨਾਂ ਚੋਣਾਂ ‘ਚ ਉਹਨਾਂ ਨੇ ਅਕਾਲੀ ਦਲ ਦੇ ਸਤਿੰਦਰ ਸਿੰਘ ਨੂੰ 2914 ਵੋੇਟਾਂ ਨਾਲ ਹਰਾਇਆ। ਸਤਿੰਦਰ ਸਿੰਘ ਨੂੰ ਸਿਰਫ 539 ਵੋਟਾਂ ਪਈਆਂ। ਉਥੇ ਰਾਜਾ ਨੇ ਬੀਜੇਪੀ ਦੇ ਰਵੀ ਮਹਾਜਨ ਨੂੰ1609 ਵੋਟਾਂ ਨਾਲ ਹਰਾਇਆ।ਜਗਦੀਸ਼ ਰਾਜਾ ਵਿਧਾਇਕ ਰਾਜਿੰਦਰ ਬੇਰੀ ਦੇ ਕਰੀਬੀ ਹਨ। ਇਸ ਤਰ੍ਹਾਂ ਰਾਜਾ ਨੇ ਵਿਧਾਇਕ ਜੂਨੀਅਰ ਬਾਵਾ ਹੈਨਰੀ ਦਾ ਵੀ ਖੁੱਲ ਕੇ ਸਾਥ ਦਿੱਤਾ ਸੀ। ਅਜਿਹੇ ‘ਚ ਇਹ ਦੋ ਵਿਧਾਇਕ ਰਾਜਾ ਨੂੰ ਮੇਅਰ ਬਣਾਉਣ ‘ਚ ਜ਼ੋਰ ਲਗਾਉਣਗੇ। ਹਾਲਾਕਿ ਵਿਧਾਇਕ ਸੁਸ਼ੀਲ ਰਿੰਕੂ ਦੋਹਾਂ ਤੋਂ ਨਾਰਜ਼ ਹਨ। ਉਹ ਉਹਨਾਂ ਦਾ ਵਿਰੋਧ ਕਰ ਰਹੇ ਹਨ।
ਉਥੇ ਹੀ ਬਲਰਾਜ ਠਾਕੁਰ ਕੈਂਟ ‘ਚ ਪਰਗਟ ਸਿੰਘ ਦੇ ਕਰੀਬੀ ਹਨ। ਪਰਗਟ ਦੇ ਚੋਣ ‘ਚ ਬਲਰਾਜ ਦਾ ਪੂਰਾ ਜ਼ੋਰ ਲੱਗਿਆ ਸੀ ਤੇ ਪਰਗਟ ਨੂੰ ਆਪਣੇ ਵਾਰਡ ‘ਚ ਸਭ ਤੋਂ ਜਿਆਦਾ ਵੋਟ ਮਿਲੇ। ਅਜਿਹੇ ‘ਚ ਪਰਗਟ ਠਾਕੁਰ ਨੂੰਮੇਅਰ ਬਣਾਉਣ ‘ਚ ਪੂਰਾ ਜ਼ੋਰ ਲਗਾਉਣਗੇ।
ਫਿਲਹਾਲ ਜੇਕਰ ਪੁਰਸ਼ ਨੂੰ ਮੇਅਰ ਬਣਾਉਦੇ ਹਨ ਤਾਂ ਇਹਨਾਂ ਦੋਹਾਂ ਤੋਂ ਮਜਬੂਤ ਮੇਅਰ ਨਜ਼ਰ ਨਹੀਂ ਆਉਦਾ ਜੇਕਰ ਕਿਸੇ ਔਰਤ ਨੂੰ ਮੇਅਰ ਬਣਾਇਆ ਜਾਂਦਾ ਹੈ ਤਾਂ ਵਿਧਾਇਕ ਰਾਜਿੰਦਰ ਬੇਰੀ ਦੀ ਪਤਨੀ ਸੁਨੀਤਾ ਰਿਕੂ ਦਾ ਨਾਮ ਆ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਇਕ ਹਫਤੇ ਦੇ ਦਰਮਿਆਨ ਜਲੰਂਧਰ ਦੇ ਮੇਅਰ ਦਾ ਨਾਮ ਪੱਕਾ ਹੋਵੇਗਾ। ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਹੋਰ ਨੇਤਾ ਮੀਟਿੰਗ ਕਰ ਕੇ ਮੇਅਰ ਦਾ ਨਾਮ ਪੱਕਾ ਕਰਨਗੇ।
ਕਾਂਗਰਸ ਨੇ ਜਿੱਥੇ ਤਿੰਨਾਂ ਨਗਰ ਨਿਗਮਾਂ ‘ਚ ਬਹੁਮਤ ਹਾਸਲ ਕਰ ਲਿਆ, ਉਥੇ ਹੀ 32 ਨਗਰ ਕੌਂਸਲਾਂ/ਪੰਚਾਇਤਾਂ ‘ਚੋਂ 29 ‘ਤੇ ਜਿੱਤ ਹਾਸਲ ਕੀਤੀ। ਅਕਾਲੀ ਦਲ ਨੇ 1 ਅਤੇ 2 ਨਗਰ ਕੌਂਸਲਾਂ/ਪੰਚਾਇਤਾਂ ‘ਤੇ ਆਜ਼ਾਦ ਉਮੀਦਵਾਰਾਂ ਨੇ ਕਬਜ਼ਾ ਕੀਤਾ। ਜਲੰਧਰ ਨਗਰ ਨਿਗਮ ਦੇ 80 ਵਾਰਡਾਂ ‘ਚੋਂ ਕਾਂਗਰਸ ਨੇ 65 ‘ਤੇ ਜਿੱਤ ਹਾਸਲ ਕੀਤੀ। ਭਾਜਪਾ ਨੇ 8 ਅਤੇ ਅਕਾਲੀ ਦਲ ਨੇ 5 ਵਾਰਡਾਂ ‘ਤੇ ਕਬਜ਼ਾ ਕੀਤਾ।
ਬਾਕੀ ਦੋ ਵਾਰਡਾਂ ‘ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਆਮ ਆਦਮੀ ਪਾਰਟੀ ਦਾ ਖਾਤਾ ਤਕ ਨਹੀਂ ਖੁੱਲ੍ਹ ਸਕਿਆ।ਪਟਿਆਲਾ ਨਗਰ ਨਿਗਮ ਦੇ 60 ਵਾਰਡਾਂ ‘ਚੋਂ ਕਾਂਗਰਸ ਨੇ 59 ਵਾਰਡਾਂ ‘ਚ ਜਿੱਤ ਹਾਸਲ ਕੀਤੀ। ਵਾਰਡ ਨੰਬਰ 37 ਦੀ ਚੋਣ ਨੂੰ ਰੱਦ ਕਰ ਦਿੱਤਾ ਗਿਆ ਹੈ। ਇੱਥੇ ਇਕ ਬੂਥ ‘ਤੇ ਈਵੀਐੱਮ ਮਸ਼ੀਨ ਖਰਾਬ ਹੋ ਗਈ ਸੀ। ਮੰਗਲਵਾਰ ਨੂੰ ਮੁੜ ਵੋਟਾਂ ਪੁਆਈਆਂ ਜਾਣਗੀਆਂ। ਅੰਮ੍ਰਿਤਸਰ ਨਗਰ ਨਿਗਮ ਦੀਆਂ 85 ਵਾਰਡਾਂ ‘ਚੋਂ ਕਾਂਗਰਸ ਨੂੰ ਸਭ ਤੋਂ ਵੱਧ 65 ਅਤੇ ਅਕਾਲੀ-ਭਾਜਪਾ ਨੂੰ 13 ਤੇ 2 ਸੀਟਾਂ ਆਜ਼ਾਦ ਉਮੀਦਵਾਰ ਨੇ ਜਿੱਤੀਆਂ।
ਪੰਜਾਬ ਵਿੱਚ ਕਾਂਗਰਸ ਨੂੰ ਨਿਗਮ ਚੋਣਾਂ ਵਿੱਚ ਇਹ ਜਿੱਤ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਇੱਕ ਦਿਨ ਪਹਿਲਾਂ ਹਾਸਲ ਹੋਈ ਹੈ। ਇਨ੍ਹਾਂ ਦੋਵਾਂ ਹੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਹੀ ਰਾਜਾਂ ਵਿੱਚ ਭਾਜਪਾ ਦੀ ਸਰਕਾਰ ਬਣੇਗੀ। ਗੁਜਰਾਤ ਵਿੱਚ ਜਿੱਥੇ ਭਾਜਪਾ ਮੁੜ ਸਰਕਾਰ ਬਣਾਉਣ ਦੀ ਤਿਆਰੀ ਵਿੱਚ ਹੈ
।