
ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਸੋਮਵਾਰ ਨੂੰ ਮੁੰਬਈ ਦੇ ਪ੍ਰਸਿੱਧ ਲਾਲ ਬਾਗ ਦੇ ਰਾਜਾ ਦੇ ਦਰਸ਼ਨ ਦੇ ਲਈ ਪਹੁੰਚੀ। ਸੁਰਖ ਲਾਲ ਰੰਗ ਦੀ ਸਾੜੀ ਵਿੱਚ ਇੱਥੇ ਨਜ਼ਰ ਆਈ ਐਸ਼ਵਰਿਆ ਰਾਏ ਬੱਚਨ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਸੀ।
ਐਸ਼ਵਰਿਆ ਦੀ ਇਹ ਸਾੜੀ ਗੋਲਡਨ ਕਲਰ ਦੇ ਬਾਡਰ ਦੇ ਨਾਲ ਸਜੀ ਹੋਈ ਸੀ ਅਤੇ ਉਨ੍ਹਾਂ ਨੇ ਇਸ ਦੇ ਨਾਲ ਮੈਚਿੰਗ ਗੋਲਡਨ ਈਅਰਿੰਗਸ ਵੀ ਪਾਏ ਹੋਏ ਸਨ। ਐਸ਼ਵਰਿਆ ਦੇ ਸਹੁਰਾ ਅਤੇ ਪਤੀ ਯਾਨੀ ਅਮਿਤਾਭ ਬੱਚਨ ਅਤੇ ਅਭਿਸ਼ੇਕ ਪਹਿਲਾਂ ਹੀ ਲਾਲ ਬਾਗ ਦੇ ਦਰਸ਼ਨ ਕਰ ਚੁੱਕੇ ਹਨ।
ਐਤਵਾਰ ਨੂੰ ਅਮਿਤਾਭ ਬੱਚਨ,ਅਭਿਸ਼ੇਕ ਬੱਚਨ,ਸਚਿਨ ਤੇਂਦੁਲਕਰ, ਪ੍ਰਿਯੰਕਾ ਚੋਪੜਾ ਆਪਣੇ ਪਰਿਵਾਰ ਦੇ ਨਾਲ ਮੁੰਬਈ ਦੇ ਪ੍ਰਸਿੱਧ ਲਾਲ ਬਾਗ ਦੇ ਰਾਜਾ ਦੇ ਦਰਸ਼ਨ ਕਰਨ ਪਹੁੰਚੇ ਸਨ ਜਦੋਂ ਕਿ ਐਸ਼ਵਰਿਆ ਆਪਣੀ ਬੇਟੀ ਆਰਾਧਿਆ ਦੇ ਨਾਲ ਜੀ.ਐਸ.ਬੀ ਪਾਂਡਾਲ ਪਹੁੰਚੀ ਸੀ।
ਦੱਸ ਦਈਏ ਕਿ ਅੱਜ ਗਣੇਸ਼ ਉਤਸਵ ਦਾ ਅਖਿਰੀ ਦਿਨ ਹੈ ਅਤੇ ਧੂਮਧਾਮ ਤੋਂ ਬੱਪਾ ਦੀ ਵਿਦਾਈ ਕੀਤੀ ਜਾ ਰਹੀ ਹੈ। ਸਾਲ ਭਰ ਗਣਪਤੀ ਬੱਪਾ ਦਾ ਇੰਤਜਾਰ ਕਰਨ ਵਾਲੇ ਭਗਤ 10 ਦਿਨਾਂ ਤੱਕ ਗਣਪਤੀ ਬੱਪਾ ਨੂੰ ਘਰ ਵਿੱਚ ਵਿਰਾਜਮਾਨ ਕਰਨ ਤੋਂ ਬਾਅਦ ਅੱਜ ਇਨ੍ਹਾਂ ਦਾ ਵਿਸਰਜਨ ਕਰਦੇ ਹਨ।
ਦੱਸ ਦਈਏ ਕਿ ਐਸ਼ਵਰਿਆ ਜਲਦ ਹੀ ਓਮ ਪ੍ਰਕਾਸ਼ ਮਹਿਰਾ ਦੀ ਫਿਲਮ ‘ ਫੱਨੇ ਖਾਂ’ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਵਿੱਚ ਐਸ਼ਵਰਿਆ ਤੋਂ ਇਲਾਵਾ ਅਨਿਲ ਕਪੂਰ ,ਰਾਜਕੁਮਾਰ ਰਾਓ ਅਤੇ ਦਿੱਵਿਆ ਦੱਤਾ ਨਜ਼ਰ ਆਉਣਗੇ।
ਐਸ਼ਵਰਿਆ ਰਾਏ ਫਿਲਮ ‘ ਹਮਾਰਾ ਦਿਲ ਆਪਕੇ ਪਾਸ ਹੈ’ ਵਿੱਚ ਅਨਿਲ ਕਪੂਰ ਦੇ ਨਾਲ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆ ਚੁੱਕੀ ਹੈ।ਹੁਣ ਐਸ਼ ਇਸ ਫਿਲਮ ਵਿੱਚ ਆਖਿਰ ਕਿਸ ਨਾਲ ਨਜ਼ਰ ਆਵੇਗੀ ਇਹ ਹੁਣ ਵੀ ਸਸਪੈਂਸ ਬਣਿਆ ਹੋਇਆ ਹੈ।