
ਅਮਰੀਕਾ ਦੇ ਆਰਲੈਂਡੋ ਸ਼ਹਿਰ ਵਿੱਚ ਰਹਿਣ ਵਾਲਾ ਇੱਕ ਕਪਲ ਉਸ ਸਮੇਂ ਪ੍ਰੇਸ਼ਾਨ ਹੋ ਗਿਆ, ਜਦੋਂ Amazon ਤੋਂ ਉਨ੍ਹਾਂ ਦੇ ਕੋਲ 42 ਕਿੱਲੋ ਦਾ ਇੱਕ ਪਾਰਸਲ ਆ ਗਿਆ। ਇਸ ਪਾਰਸਲ ਵਿੱਚ ਅਜਿਹੀ ਚੀਜ ਨਿਕਲੀ ਜਿਸਦੇ ਲਈ ਉਨ੍ਹਾਂ ਨੂੰ ਪੁਲਿਸ ਬੁਲਾਉਣੀ ਪਈ ।
ਕੀ ਸੀ ਮਾਮਲਾ....?
ਇਸ ਕਪਲ ਨੇ Amazon ਤੋਂ ਕੁਝ ਸਮਾਨ ਮੰਗਵਾਇਆ ਸੀ। ਪਰ ਜਦੋਂ ਇਨ੍ਹਾਂ ਦੇ ਘਰ ਵਿੱਚ ਪਾਰਸਲ ਡਿਲੀਵਰ ਹੋਇਆ ਤਾਂ ਉਸਨੂੰ ਦੇਖਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਨੂੰ ਘਰ ਵਿੱਚ ਬਦਬੂ ਆਉਣ ਲੱਗੀ। ਉਨ੍ਹਾਂ ਨੇ ਪਾਰਸਲ ਖੋਲਿਆ ਤਾਂ ਉਸ ਵਿੱਚ 42 ਕਿੱਲੋ ਮਾਰਿਜੁਆਨਾ ( ਗਾਂਜਾ ) ਨਿਕਲੀ।
ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ। ਪੁਲਿਸ ਨੇ ਇਸ ਬਾਰੇ ਵਿੱਚ Amazon ਦੇ ਜਿੰਮੇਦਾਰ ਅਫਸਰਾਂ ਨਾਲ ਵੀ ਗੱਲ ਕੀਤੀ, ਪਰ ਪਤਾ ਨਹੀਂ ਚੱਲ ਪਾਇਆ ਕਿ ਅਖੀਰ ਇਹ ਗੜਬੜੀ ਕਿਵੇਂ ਹੋਈ। ਕਪਲ ਨੇ ਇਹ ਘਟਨਾ ਟਵਿਟਰ ਉੱਤੇ ਵੀ ਸ਼ੇਅਰ ਕੀਤੀ ਹੈ।