ਅੰਮ੍ਰਿਤਸਰ ਤੋਂ ਕੌਮਾਂਤਰੀ ਉਡਾਣਾਂ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
Published : Feb 25, 2018, 4:58 pm IST
Updated : Feb 25, 2018, 11:28 am IST
SHARE ARTICLE

ਸੱਤ ਸਾਲ ਮਗਰੋਂ ਮੁੜ ਸ਼ੁਰੂ ਹੋਈ ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱਧੀ ਹਵਾਈ ਉਡਾਣ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪ੍ਰਬੰਧਕ ਉਮੀਦ ਕਰ ਰਹੇ ਹਨ ਕਿ ਜੇਕਰ ਕੁਝ ਹੋਰ ਸਫ਼ਲ ਕੌਮਾਂਤਰੀ ਉਡਾਣਾਂ ਇਥੋਂ ਸ਼ੁਰੂ ਹੋਣ ਤਾਂ ਉਸ ਨਾਲ ਹਵਾਈ ਅੱਡੇ ਦੀ ਪੁਰਾਣੀ ਰੌਣਕ ਮੁੜ ਬਹਾਲ ਹੋ ਜਾਵੇਗੀ। ਇਹ ਉਡਾਣ ਹਫ਼ਤੇ ਵਿੱਚ ਦੋ ਦਿਨ ਮੰਗਲਵਾਰ ਅਤੇ ਵੀਰਵਾਰ ਨੂੰ ਇਥੋਂ ਰਵਾਨਾ ਹੋਵੇਗੀ ਅਤੇ ਬੁੱਧਵਾਰ ਤੇ ਸ਼ੁੱਕਰਵਾਰ ਬਰਮਿੰਘਮ ਤੋਂ ਅੰਮ੍ਰਿਤਸਰ ਆਵੇਗੀ।



ਜਾਣਕਾਰੀ ਅਨੁਸਾਰ ਏਅਰ ਇੰਡੀਆ ਵੱਲੋਂ ਇਹ ਨਵੀਂ ਉਡਾਣ 20 ਫਰਵਰੀ ਤੋਂ ਸ਼ੁਰੂ ਕੀਤੀ ਗਈ ਹੈ। ਹਵਾਈ ਅੱਡੇ ਦੇ ਡਾਇਰੈਕਟਰ ਮਨੋਜ ਚਨਸੋਰੀਆ ਨੇ ਆਖਿਆ ਕਿ ਇਸ ਹਵਾਈ ਅੱਡੇ ਤੋਂ ਜੇਕਰ ਆਸਟਰੇਲੀਆ ਅਤੇ ਯੂਐਸਏ ਵਾਸਤੇ ਸਿੱਧੀਆਂ ਉਡਾਣਾਂ ਸ਼ੁਰੂ ਹੋਣੀਆ ਚਾਹੀਦੀਆ ਹਨ ਕਿੳੇੁਕਿ ਆਸਟਰੇਲੀਆ ਅਤੇ ਅਮਰੀਕਾ ਵਿੱਚ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿਚ ਵਸਿਆ ਹੋਇਆ ਹੈ।



ਆਸਟਰੇਲੀਆ ਜਾਣ ਲਈ ਯਾਤਰੂ ਸਿੰਘਾਪੁਰ ਰਸਤੇ ਯਾਤਰਾ ਕਰ ਰਹੇ ਹਨ, ਅਤੇ ਇਸੇ ਤਰ੍ਹਾਂ ਅਮਰੀਕਾ ਜਾਣ ਵਾਸਤੇ ਵੀ ਹੋਰ ਮੁਲਕਾਂ ਰਸਤੇ ਯਾਤਰਾ ਕੀਤੀ ਜਾ ਰਹੀ ਹੈ। ਇਸ ਵੇਲੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਸਿੰਗਾਪੁਰ, ਕੁਆਲਾਲੰਪੁਰ, ਅਸ਼ਕਾਬਾਦ, ਤਾਸ਼ਕੰਦ, ਦੁਬਈ ਅਤੇ ਬਰਮਿੰਘਮ ਵਾਸਤੇ ਸਿੱਧੀਆਂ ਹਵਾਈ ਉਡਾਣਾਂ ਚੱਲ ਰਹੀਆਂ ਹਨ। ਅਤੇ ਹੁਣ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਦੇ ਵੈਨਕੂਵਰ ਅਤੇ ਟੋਰਾਂਟੋ ਵਾਸਤੇ ਵੀ ਇਥੋਂ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ।



ਇੰਡੀਅਨ ਏਅਰ ਅਲਾਇੰਸ ਵੱਲੋਂ ਘਰੇਲੂ ਉਡਾਣਾਂ ਦੀ ਮਹੱਤਤਾ ਨੂੰ ਜਾਰੀ ਰੱਖਦਿਆਂ ਪਹਿਲੀ ਵਾਰ ਬਠਿੰਡਾ ਤੋਂ ਜੰਮੂ ਲਈ ਫਲਾਈਟ ਸ਼ੁਰੂ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। 27 ਫਰਵਰੀ ਤੋਂ ਇਹ ਜਹਾਜ਼ ਰੋਜ਼ਾਨਾ ਉਡਾਣ ਭਰੇਗਾ। ਇਸ ਸਬੰਧੀ ਮੈਨੇਜਰ ਨਿਰੰਜਨ ਸਿੰਘ ਨੇ ਦੱਸਿਆ ਕਿ ਜੰਮੂ ਤੋਂ 9.15 ਵਜੇ 72 ਸੀਟਾਂ ਵਾਲਾ ਏ. ਟੀ. ਆਰ. ਜਹਾਜ਼ ਉਡੇਗਾ ਜੋ 10.20 ਵਜੇ ਬਠਿੰਡਾ ਪਹੁੰਚੇਗਾ। ਉੱਥੇ ਹੀ ਜਹਾਜ਼ 10.50 ਵਜੇ ਬਠਿੰਡਾ ਤੋਂ ਜੰਮੂ ਲਈ ਉਡਾਣ ਭਰੇਗਾ ਜੋ 12 ਵਜੇ ਜੰਮੂ ਪਹੁੰਚੇਗਾ।



ਜੇਕਰ ਕਿਰਾਏ ਦੀ ਗੱਲ ਕਰਈਏ ਤਾਂ ਕਿਰਾਇਆ 1295 ਰੁਪਏ ਹੈ ਜਦ ਕਿ ਇਹ ਕਿਰਾਇਆ ਵੱਧ ਸਕਦਾ ਹੈਦ ਜੋ ਬਾਅਦ ਵਿੱਚ 2300 ਰੁਪਏ ਤੱਕ ਪਹੁੰਚ ਸਕਦਾ ਹੈ। ਪਹਿਲਾਂ ਟਿਕਟ ਬੁੱਕ ਕਰਵਾਉਂਣ ਵਾਲੇ ਯਾਤਰੀਆਂ ਨੂੰ ਸਿਰਫ 1295 ਰੁਪਏ ਹੀ ਦੇਣੇ ਪੈਣਗੇ। ਜਦੋਂ ਕਿ ਦੂਜੇ ਚਰਨ ਵਿਚ ਜੋ ਯਾਤਰੀ ਟਿਕਟ ਬੁੱਕ ਕਰਵਾਉਂਦਾ ਹੈ ਤਾਂ ਕਿਰਾਇਆ 2300 ਰੁਪਏ ਤੱਕ ਪਹੁੰਚ ਸਕਦਾ ਹੈ। ਜਹਾਜ਼ ਵਿਚ ਯਾਤਰੀਆਂ ਲਈ ਮੁਫਤ ਬਰੇਕਫਾਸਟ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement