ਹਰਦੋਈ: ਰੇਲ ਕਰਮਚਾਰੀਆਂ ਦੀ ਲਾਹਪਰਵਾਹੀ ਦੇ ਚਲਦੇ ਆਏ ਦਿਨ ਰੇਲ ਦੁਰਘਟਨਾਵਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਇਸਦੇ ਬਾਵਜੂਦ ਕਰਮਚਾਰੀ ਸੁਧਰਣ ਦਾ ਨਾਂਅ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲਾ ਯੂਪੀ ਦੇ ਹਰਦੋਈ ਦਾ ਹੈ ਜਿੱਥੇ ਇਕ ਸਟੇਸ਼ਨ ਮਾਸਟਰ ਡਿਊਟੀ ਦੌਰਾਨ ਭੋਜਪੁਰੀ ਫਿਲਮ ਦੇਖਦੇ ਹੋਏ ਪਾਇਆ ਗਿਆ। ਉਹ ਵੀ ਸਿਗਨਲ ਆਪਰੇਟਿੰਗ ਸਿਸਟਮ ਦੇ ਸਾਹਮਣੇ। ਇਸ ਮਾਮਲੇ 'ਤੇ ਸਟੇਸ਼ਨ ਮਾਸਟਰ ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਟ੍ਰੇਨ ਨਹੀਂ ਆ ਰਹੀ ਸੀ ਤਾਂ ਮਨੋਰੰਜਨ ਕਰ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਕ ਸਿਗਨਲ ਆਪਰੇਟਿੰਗ ਸਿਸਟਮ 'ਤੇ ਤੈਨਾਤ ਸਟੇਸ਼ਨ ਮਾਸਟਰ ਰਾਧੇ ਸ਼ਿਆਮ ਪੁਰੀ ਭੋਜਪੁਰੀ ਫਿਲਮ ਦੇਖਣ ਮਸ਼ਰੂਫ਼ ਪਾਏ ਗਏ। ਸਟੇਸ਼ਨ ਮਾਸਟਰ ਫਿਲਮ ਦਾ ਇਸ ਕਦਰ ਆਨੰਦ ਲੈ ਰਹੇ ਸਨ ਕਿ ਭੁੱਲ ਹੀ ਗਏ ਕਿ ਉਨ੍ਹਾਂ ਦੀ ਇਸ ਲਾਹਪਰਵਾਹੀ ਨਾਲ ਕਿੰਨਾ ਵੱਡਾ ਹਾਦਸਾ ਹੋ ਸਕਦਾ ਹੈ। ਜਾਣਕਾਰੀ ਲਈ ਦਸ ਦਈਏ ਕਿ ਜਿਸ ਆਪਰੇਟਿੰਗ ਸਿਸਟਮ ਦੇ ਸਾਹਮਣੇ ਬੈਠ ਕੇ ਰਾਧੇ ਸ਼ਿਆਮ ਫਿਲਮ ਦੇਖ ਰਿਹਾ ਸੀ ਉਸੀ ਸਿਸਟਮ ਤੋਂ ਟ੍ਰੇਨਾਂ ਦੀ ਲੋਕੇਸ਼ਨ ਟ੍ਰੈਕ ਹੁੰਦੀ ਹੈ।
ਇੰਨਾ ਹੀ ਨਹੀਂ ਕਿਹੜੀ ਟ੍ਰੇਨ ਕਿਸ ਟ੍ਰੈਕ ਤੋਂ ਗੁਜ਼ਰੇਗੀ ਇਸ ਗੱਲ ਦਾ ਫੈਸਲਾ ਵੀ ਆਪਰੇਟਿੰਗ ਸਿਸਟਮ 'ਤੇ ਤੈਨਾਤ ਸ਼ਖਸ ਹੀ ਲੈਂਦਾ ਹੈ। ਇਸ ਸਿਸਟਮ 'ਤੇ ਬੈਠੇ ਸ਼ਖਸ ਨੂੰ ਹਮੇਸ਼ਾ ਹੀ ਚੌਕੰਨਾ ਰਹਿਣਾ ਪੈਂਦਾ ਹੈ, ਜ਼ਰਾ ਜੀ ਵੀ ਚੂਕ ਕਿੰਨਾ ਵੱਡਾ ਹਾਦਸਾ ਕਰਾ ਸਕਦੀ ਹੈ ਇਸ ਗੱਲ ਦਾ ਅੰਦਾਜ਼ਾ ਸ਼ਾਇਦ ਸਟੇਸ਼ਨ ਮਾਸਟਰ ਨੂੰ ਨਹੀਂ ਸੀ। ਉਸ ਸਮੇਂ ਉਹ ਫਿਲਮ ਦੇਖਣ 'ਚ ਮਸ਼ਰੂਫ਼ ਸੀ।
ਸਟੇਸ਼ਨ ਮਾਸਟਰ ਦਾ ਫਿਲਮ ਦੇਖਦੇ ਹੋਏ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਿਹਾ ਹੈ। ਵੀਡੀਓ ਸਾਹਮਣੇ ਆਉਣ ਦੇ ਬਾਅਦ ਜਦੋਂ ਇਸ ਮਾਮਲੇ ਨੂੰ ਲੈ ਕੇ ਰਾਧੇ ਸ਼ਿਆਮ ਪੁਰੀ ਤੋਂ ਪੁਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਵੀ ਚੌਕਾਉਣ ਵਾਲਾ ਸੀ। ਉਨ੍ਹਾਂ ਨੇ ਕਿਹਾ ਕਿ ਹਲੇ ਕੋਈ ਟ੍ਰੇਨ ਨਹੀਂ ਆ ਰਹੀ ਹੈ ਇਸਲਈ ਉਹ ਮਨੋਰੰਜਨ ਕਰ ਰਿਹਾ ਸੀ।
end-of