Android ਸਮਾਰਟਫੋਨ ਸਭ ਤੋਂ ਵੱਡਾ ਖ਼ਤਰਾ!
Published : Jan 1, 2018, 4:10 pm IST
Updated : Jan 1, 2018, 2:27 pm IST
SHARE ARTICLE

ਸਮਾਰਟਫੋਨ ਦੇ ਡਾਟੇ ਨਾਲ ਹੈਕਰ ਪਿਨ ਕੋਡ ਤੇ ਪਾਸਵਰਡ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਹ ਖੁਲਾਸਾ ਭਾਰਤੀ ਮੂਲ ਦੇ ਵਿਗਿਆਨੀ ਸ਼ਿਵਮ ਭਸੀਨ ਵੱਲੋਂ ਕੀਤੀ ਗਈ ਖੋਜ ਵਿੱਚ ਹੋਇਆ ਹੈ। ਸਿੰਗਾਪੁਰ ਵਿਚਲੀ ਨਨਿਆਂਗ ਟੈਕਨਾਲੋਜੀਕਲ ਯੂਨੀਵਰਿਸਟੀ (ਐਨਟੀਯੂ) ਦੇ ਖੋਜਾਰਥੀਆਂ ਦਾ ਕਹਿਣਾ ਹੈ ਕਿ ਸਮਾਰਟਫੋਨ ਵਿਚਲੇ ਜਾਇਰੋਸਕੋਪ ਤੇ ਪ੍ਰੌਕਸੀਮਿਟੀ ਸੈਂਸਰ ਵਿੱਚ ਸੁਰੱਖਿਆ ਨੂੰ ਕਮਜ਼ੋਰ ਕਰਨ ਦੀ ਸਮਰਥਾ ਹੁੰਦੀ ਹੈ। ਐਲਗੋਰਿਦਮ ਤੇ ਜਾਣਕਾਰੀ ਦੇ ਸੁਮੇਲ ਨੂੰ ਪਡ਼੍ਹਨ ਵਾਲੀ ਮਸ਼ੀਨ ਦੀ ਵਰਤੋਂ ਕਰਕੇ ਖੋਜਾਰਥੀ ਸਮਾਰਟਫੋਨ ਵਿਚਲੇ ਛੇ ਵੱਖ ਸੈਂਸਰਾਂ ਤੋਂ ਜਾਣਕਾਰੀ ਹਾਸਲ ਕਰਕੇ 99.5 ਫੀਸਦੀ ਤਕ Android ਸਮਾਰਟ ਫੋਨਾਂ ਨੂੰ ਅਨਲੌਕ ਕਰਨ ਵਿੱਚ ਸਫ਼ਲ ਰਹੇ।


ਜਿਨ੍ਹਾਂ ਵਿਚ 50 ਆਮ ਵਰਤੇ ਜਾਣ ਵਾਲੇ ਪਿਨ ਕੋਡਾਂ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਅਜਿਹੇ ਪਿਨ ਕੋਡਾਂ ਦੀ ਸੁਰੱਖਿਆ ਨੂੰ ਤੋਡ਼ਨ ਦੀ ਸਫਲਤਾ ਦਰ 74 ਫੀਸਦੀ ਸੀ ਜੋ ਹੁਣ 99.5 ਫੀਸਦੀ ਹੋ ਗਈ ਹੈ।

ਐਨਟੀਯੂ ਤਕਨੀਕ ਨਾਲ ਚਾਰ ਡਿਜਟ ਪਿਨ ਦੇ 10000 ਸੁਮੇਲਾਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਐਨਟੀਯੂ ਦੇ ਸੀਨੀਅਰ ਖੋਜ ਵਿਗਿਆਨੀ ਸ਼ਿਵਮ ਭਸੀਨ ਦੀ ਟੀਮ ਨੇ ਇਹ ਖੁਲਾਸਾ ਕੀਤਾ ਹੈ। ਖੋਜਾਰਥੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਖੋਜ ਨੇ ਸਮਾਰਟ ਫੋਨਾਂ ਵਿੱਚ ਸੁਰੱਖਿਆ ਦੀ ਵੱਡੀ ਗਡ਼ਬਡ਼ੀ ਨੂੰ ਸਾਹਮਣੇ ਲਿਆਂਦਾ ਹੈ।

SHARE ARTICLE
Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement