
ਮੁੰਬਈ – ਟੀਮ ਇੰਡੀਆ ਦੇ ਕੈਪਟਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਦੇ ਸਾਲਾਂ ਪੁਰਾਣੇ ਅਫੇਅਰ ਦੇ ਬਾਰੇ ਵਿੱਚ ਸਭ ਨੂੰ ਪਤਾ ਹੈ।ਪਰ ਕੀ ਕਿਸੇ ਨੂੰ ਪਤਾ ਹੈ ਕਿ ਨਾਰਮਲ ਬੁਆਏਫਰੈਂਡ ਦੀ ਤਰ੍ਹਾਂ ਹੀ ਵਿਰਾਟ ਕੋਹਲੀ ਨੂੰ ਵੀ ਅਨੁਸ਼ਕਾ ਸ਼ਰਮਾ ਦੀ ਇੱਕ ਗੱਲ ਬਿਲਕੁਲ ਵੀ ਨਹੀਂ ਪਸੰਦ।ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਰਿਲੇਸ਼ਨਸ਼ਿਪ ਨਾਲ ਜੁੜਿਆ ਇਕ ਮਜ਼ੇਦਾਰ ਰਾਜ਼ ਸਾਹਮਣੇ ਆਇਆ ਹੈ।
ਹਾਲ ਹੀ ‘ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਇਕ ਚੈਟ ਸ਼ੋਅ ਦੀ ਸ਼ੂਟਿੰਗ ਲਈ ਦਿੱਲੀ ਪਹੁੰਚੇ ਸਨ। ਇਹ ਚੈਟ ਸ਼ੋਅ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ਫਿਲਮ ‘ਸੀਕਰੇਟ ਸੁਪਰਸਟਾਰ’ ਦੀ ਪ੍ਰਮੋਸ਼ਨ ਲਈ ਸੀ।ਇਸ ਦੌਰਾਨ ਕਪਤਾਨ ਕੋਹਲੀ ਤੇ ਆਮਿਰ ਖਾਨ ਵਿਚਾਲੇ ਢੇਰ ਸਾਰੀਆਂ ਗੱਲਾਂ ਹੋਈਆਂ। ਗੱਲਾਂ-ਗੱਲਾਂ ‘ਚ ਅਨੁਸ਼ਕਾ ਨੂੰ ਲੈ ਕੇ ਵਿਰਾਟ ਦੇ ਜਜ਼ਬਾਤ ਵੀ ਸਾਹਮਣੇ ਆਏ।
ਚੈਟ ਸ਼ੋਅ ਦੌਰਾਨ ਆਮਿਰ ਨੇ ਵਿਰਾਟ ਨੂੰ ਕਿਹਾ ਕਿ ਉਹ ਆਪਣੀ ਗਰਲਫਰੈਂਡ ਦੀ ਕੋਈ ਇਕ ਚੰਗੀ ਗੱਲ ਤੇ ਕੋਈ ਇਕ ਬੁਰੀ ਗੱਲ ਦੱਸਣ। ਇਸ ‘ਤੇ ਕੋਹਲੀ ਨੇ ਕਿਹਾ ਕਿ ਉਨ੍ਹਾਂ ਦੀ ਗਰਲਫਰੈਂਡ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹ ਬਹੁਤ ਹੀ ਈਮਾਨਦਾਰ ਤੇ ਕੇਅਰਿੰਗ ਹੈ। ਜਦੋਂ ਬੁਰੀ ਗੱਲ ਦੱਸਣ ਦੀ ਵਾਰੀ ਆਈ, ਉਦੋਂ ਵੀ ਵਿਰਾਟ ਪਿੱਛੇ ਨਹੀਂ ਰਹੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਗਰਲਫਰੈਂਡ ਦਾ ਤੈਅ ਸਮੇਂ ਤੋਂ ਦੇਰੀ ਨਾਲ ਆਉਣਾ ਪਸੰਦ ਨਹੀਂ ਹੈ।ਵਿਰਾਟ ਦੀ ਮੰਨੀਏ ਤਾਂ ਉਨ੍ਹਾਂ ਦੀ ਗਰਲਫਰੈਂਡ ਹਮੇਸ਼ਾ 5-7 ਮਿੰਟ ਦੇਰੀ ਨਾਲ ਆਉਂਦੀ ਹੈ। ਭਾਰਤੀ ਕ੍ਰਿਕਟਰ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਮਸ਼ਹੂਰ ਅਭਿਨੇਤਾ ਆਮਿਰ ਖਾਨ ਜਲਦ ਹੀ ਇਕ ਚੈਟ ਸ਼ੋਅ ‘ਚ ਨਜ਼ਰ ਆਉਣਗੇ।ਦਿਵਾਲੀ ਦੇ ਖਾਸ ਮੌਕੇ ‘ਤੇ ਪ੍ਰਸਾਰਿਤ ਹੋਣ ਵਾਲੇ ਇਸ ਸ਼ੋਅ ਦੇ ਜਰੀਏ ਦਰਸ਼ਕ ਪਹਿਲੀ ਵਾਰ ਆਮਿਰ ਖਾਨ ਤੇ ਵਿਰਾਟ ਕੋਹਲੀ ਨੂੰ ਇਕੱਠੇ ਦੇਖਣਗੇ।
ਆਪਣੀ ਅਗਲੀ ਫਿਲਮ ‘ਸੀਕ੍ਰੇਟ ਸੁਪਰਸਟਾਰ’ ਦੇ ਪ੍ਰਚਾਰ ਤੋਂ ਇਕ ਦਿਨ ਦੀ ਛੁੱਟੀ ਲੈ ਕੇ ਆਮਿਰ ਖਾਨ ਤੇ ਵਿਰਾਟ ਕੋਹਲੀ ਮੰਚ ਸਾਂਝਾ ਕਰਨਗੇ।ਆਮਿਰ ਖਾਨ ਤੇ ਕਿਰਣ ਰਾਓ ਦੇ ਬੈਨਰ ਹੇਠ ਆਮਿਰ ਪ੍ਰੋਡਕਸ਼ਨ, ਜੀ ਸਟੂਡੀਓ ਤੇ ਆਕਾਸ਼ਾ ਚਾਵਲਾ ਨਿਰਮਿਤ ਫਿਲਮ ‘ਸੀਕ੍ਰੇਟ ਸੁਪਰਸਟਾਰ’ ‘ਚ ਪਟਕਥਾ ਤੇ ਨਿਰਦੇਸ਼ਨ ਅਦਵੈਤ ਚੰਦਨ ਦਾ ਹੈ। ਇਹ ਫਿਲਮ 19 ਅਕਤੂਬਰ ਨੂੰ ਰਿਲੀਜ਼ ਹੋਵੇਗੀ।