ਅਪਣਾਓ ਇਹ ਤਰੀਕਾ ਅਤੇ ਫ੍ਰੀ 'ਚ ਕਰੋ ਟ੍ਰੇਨ ਦਾ ਸਫਰ
Published : Nov 1, 2017, 11:11 am IST
Updated : Nov 1, 2017, 5:41 am IST
SHARE ARTICLE

ਇੰਡੀਅਨ ਰੇਲਵੇ ਨੇ ਮੁਸਾਫਿਰਾਂ ਦੀ ਸੁਵਿਧਾ ਲਈ ਨਵੇਂ ਬਦਲਾਅ ਕੀਤੇ ਹਨ, ਜੇਕਰ ਤੁਸੀ ਭੀਮ ਐਪ ਰਾਹੀ ਟਿਕਟ ਬੁੱਕ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਤੁਸੀ ਰੇਲ ਦੀ ਯਾਤਰਾ ਮੁਫਤ ਕਰ ਸਕੋ ਕੈਸ਼ਲੇਸ ਟਿਕਟਿੰਗ ਨੂੰ ਵਧਾਵਾ ਦੇਣ ਲਈ ਰੇਲਵੇ ਦੀ ਪੁਰਸਕਾਰ ਯੋਜਨਾ ਸ਼ੁਰੂ ਕੀਤੀ ਹੈ ਪਰ ਇਸ ਦਾ ਲਾਭ ਸਿਰਫ ਭੀਮ ਐਪ ਦੇ ਮਾਧਿਆਮ ਨਾਲ ਟਿਕਟ ਬਣਾਉਣ ਵਾਲੇ ਲੋਕਾਂ ਨੂੰ ਹੋਵੇਗਾ।

ਇਸ ਯੋਜਨਾ ਦਾ ਪਹਿਲਾ ਡ੍ਰਾ ਨੰਬਰ ਰਾਹੀ ਕੱਢਿਆ ਜਾਵੇਗਾ। ਆਈਆਰਟੀਸੀਟੀ ਨੇ ਭੀਮ ਐਪ ਨਾਲ ਟਿਕਟ ਬਣਾਉਣ ਵਾਲਿਆਂ ਨੂੰ ਲਾਟਰੀ ਨਾਲ ਇਨਾਮ ਦੇਣ ਦੀ ਸਕੀਮ ਬਣਾਈ ਹੈ।ਏਸੀ ਕੋਚ ਦੇ ਸਾਰੇ ਮੁਸਾਫਿਰਾਂ ਦਾ ਹੁਣ ਆਈਡੀ ਚੈੱਕ ਹੋਵੇਗਾ ਇੱਕ ਪੀਐਮਆਰ ਦੇ ਯਾਤਰਾ ਕਰਨ ਵਾਲੇ ਮੁਸਾਫਿਰਾਂ ‘ਚ ਸਭ ਦੀ ਆਈਡੀ ਚੈੱਕ ਹੋਵੇਗੀ। ਨਵੇਂ ਟਾਈਮ ਟੇਬਰ ਰਾਹੀ ਹਰੇਕ ਗੱਡੀਆਂ ‘ਚ ਇਕ ਨਵੰਬਰ ਨੂੰ ਸ਼ੁਰੂ ਕੀਤਾ ਜਾਵੇਗਾ। 


ਦਸੰਬਰ ਦੇ ਅੰਤ ‘ਚ ਹਰ ਸਲੀਪਰ ਮੁਸਾਫਿਰ ਦਾ ਵੀ ਆਈਡੀ ਚੈੱਕ ਕੀਤਾ ਜਾਵੇਗਾ।ਰੇਲਵੇ ‘ਚ ਸਫਰ ਕਰਨ ਦੌਰਾਨ ਸੌਣ ਨੂੰ ਲੈ ਕੇ ਤੁਸੀਂ ਕਈ ਵਾਰ ਝਗੜੇ ਹੁੰਦੇ ਦੇਖੇ ਹੋਣਗੇ। ਇਸ ਝਗੜੇ ਨੂੰ ਘਟਾਉਣ ਲਈ ਰੇਲਵੇ ਨੇ ਸੌਣ ਦੇ ਅਧਿਕਾਰਕ ਸਮੇਂ ਵਿਚ ਇਕ ਘੰਟੇ ਦੀ ਕਟੌਤੀ ਜਾਰੀ ਕਰ ਦਿੱਤੀ ਹੈ।

ਰੇਲਵੇ ਵਲੋਂ ਜਾਰੀ ਸਰਕੂਲਰ ਅਨੁਸਾਰ ਰਿਜ਼ਰਵ ਡੱਬਿਆਂ ਦੇ ਮੁਸਾਫਿਰ ਹੁਣ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤਕ ਹੀ ਸੌਂ ਸਕਦੇ ਹਨ ਤਾਂ ਕਿ ਹੋਰ ਵਿਅਕਤੀਆਂ ਨੂੰ ਸੀਟ ‘ਤੇ ਬਾਕੀ ਬਚੇ ਘੰਟਿਆਂ ‘ਚ ਬੈਠਣ ਦਾ ਮੌਕਾ ਮਿਲੇ। ਇਸ ਤੋਂ ਪਹਿਲਾਂ ਸੌਣ ਦਾ ਅਧਿਕਾਰਕ ਸਮਾਂ ਰਾਤ 9 ਵਜੇ ਤੋਂ ਸਵੇਰੇ 6 ਵਜੇ ਤਕ ਸੀ। ਇਸ ਸੰਬੰਧੀ ਸਰਕੂਲਰ 31 ਅਗਸਤ ਨੂੰ ਜਾਰੀ ਕੀਤਾ ਗਿਆ ਹੈ।



ਰੇਲਵੇ ਸ਼ਟੇਸ਼ਨ ‘ਤੇ ਮੌਜੂਦ ਖਿੜਕੀ ‘ਤੇ ਹੁਣ ਮਿੰਟਾਂ ‘ਚ ਜਨਰਲ ਟਿਕਟ ਬਣ ਸਕੇਗੀ।ਇਸ ਲਈ ਰੇਲਵੇ ਨੇ ਸੁਪਰ ਟੇਪ ਨਾਮ ਜਨਰਲ ਟਿਕਟ ਦੇ ਲਈ ਸਾਫਟਵੇਅਰ ਇੰਸਟਾਲ ਕਰਨ ਦਾ ਫੈਸਲਾ ਕੀਤਾ ਹੈ ।

ਵਰਤਮਾਨ ‘ਚ ਕਿਸੇ ਵੀ ਸ਼ਟੇਸ਼ਨ ਦੀ ਖਿੜਕੀ ‘ਤੇ ਜਨਰਲ ਟਿਕਟ ਬਣਾਉਣ ਲਈ ਪੰਜ ਤੋਂ ਸੱਤ ਮਿੰਟ ਲੱਗਦੇ ਹਨ ਸਭ ਤੋਂ ਜਿਆਦਾ ਸਮਾਂ ਮੁਸਾਫਿਰਾਂ ਵੱਲੋਂ ਸ਼ਟੇਸ਼ਨ ਦਾ ਨਾਂ ਕੰਪਿਊਟਰ ‘ਚ ਲੱਭਣ ‘ਚ ਲੱਗ ਜਾਂਦਾ ਹੈ ਇਹੀ ਔਕੜ ਨੂੰ ਦੂਰ ਕਰਨ ਲਈ ਇਹ ਨਵੀਂ ਵਿਵਸਥਾ ਕੀਤੀ ਗਈ ਹੈ। ਰਿਜਰਵੇਸ਼ਨ ਫਾਰਮਾਂ ‘ਤੇ ਕਿਨਰ ਵੀ ਆਪਣਾ ਲਿੰਗ ਲਿਖ ਸਕਣਗੇ।


SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement