
ਸਰਕਾਰ ਨੇ ਸਾਰੀ ਸਰਕਾਰੀ ਯੋਜਨਾਵਾਂ ਵਿੱਚ ਆਧਾਰ ਨੰਬਰ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਨੌਕਰੀ ਪੇਸ਼ਾ ਲੋਕਾਂ ਨੂੰ ਆਪਣਾ ਆਧਾਰ ਨੰਬਰ ਕਰਮਚਾਰੀ ਭਵਿੱਖ ਨਿਧੀ ( ਈਪੀਐੱਫ ) ਖਾਤੇ ਨਾਲ ਵੀ ਲਿੰਕ ਕਰਨਾ ਹੈ। ਈਪੀਐੱਫ ਖਾਤੇ ਨਾਲ ਆਧਾਰ ਲਿੰਕ ਕਰਨ ਦੇ ਕਈ ਫਾਇਦੇ ਵੀ ਹਨ।
ਆਧਾਰ ਨੂੰ ਈਪੀਐੱਫ ਖਾਤੇ ਨਾਲ ਲਿੰਕ ਕਰਨ ਦੇ ਬਾਅਦ ਪੀਐੱਫ ਅਕਾਊਂਟ ਜ਼ਲਦੀ ਟਰਾਂਸਫਰ ਕਰ ਸਕਦੇ ਹਨ। ਇਸ ਫਾਇਦੇ ਲਈ ਕਰਮਚਾਰੀ ਨੂੰ ਆਪਣੇ 12 ਅੰਕਾਂ ਦੇ ਆਧਾਰ ਨੰਬਰ ਨੂੰ ਪੀਐੱਫ ਅਕਾਊਂਟ ਨਾਲ ਜੋੜਨਾ ਲਾਜ਼ਮੀ ਹੈ। ਅਸੀ ਦੱਸ ਰਹੇ ਹਾਂ ਆਧਾਰ ਕਾਰਡ ਨੂੰ ਈਪੀਐੱਫ ਨਾਲ ਜੋੜਨ ਦੀ ਸਭ ਤੋਂ ਆਸਾਨ ਪ੍ਰੋਸੈਸ।
1. EPFO ਦੀ ਵੈੱਬਸਾਈਟ epfindia.gov.in ਤੇ ਜਾਓ।
2. ਇੱਥੇ Online Services ਵਿੱਚ eKYC Portal ਉੱਤੇ ਕਲਿੱਕ ਕਰੋ। ਆਪਣਾ ਯੂਜ਼ਰ ਆਈਡੀ, ਪਾਸਵਰਡ ਪਾਓ।
3. ਇੱਥੇ UAN ਨੰਬਰ ਅਤੇ UAN ਅਕਾਊਂਟ ਰਜਿਸਟਰਡ ਮੋਬਾਇਲ ਨੰਬਰ ਪਾਓ।
4. ਤੁਹਾਨੂੰ ਰਜਿਸਟਰਡ ਮੋਬਾਇਲ ਨੰਬਰ ਉੱਤੇ OTP ਆਏਗਾ। ਇਸ ਨੂੰ ਭਰ ਦਿਓ ਅਤੇ ਆਧਾਰ ਦੇ ਬਾਕਸ ਵਿੱਚ ਆਪਣਾ 12 ਨੰਬਰਾਂ ਦਾ ਆਧਾਰ ਨੰਬਰ ਭਰ ਦਿਓ।
5. ਇਹ ਸਾਰੀ ਡਿਟੇਲ ਸਰਵਿਸ ਕਰ ਦਿਓ। ਹੁਣ ਆਪਣੇ ਸਾਹਮਣੇ ਪ੍ਰਾਸਿਡ ਟੂ ਅੋਟੀਪੀ ਵੈਰੀਫਿਕੇਸਨ ਆਪਸ਼ਨ ਆਏਗਾ। ਇਸ ਉੱਤੇ ਕਲਿਕ ਕਰ ਦਿਓ।
6. ਹੁਣ ਇੱਕ ਬਾਰ ਫਿਰ ਤੁਹਾਨੂੰ ਡਿਟੇਲਸ ਦੇ ਵੈਰੀਫਿਕੇਸਨ ਦੇ ਲਈ ਆਪਣੇ ਆਧਾਰ ਨਾਲ ਲਿੰਕ ਮੋਬਾਇਲ ਨੰਬਰ ਜਾਂ ਮੇਲ ਉੱਤੇ OTP ਜਨਰੇਟ ਕਰਨਾ ਹੋਵੇਗਾ।
7. ਵੈਰੀਫਿਕੇਸਨ ਦੇ ਬਾਅਦ ਤੁਹਾਡਾ ਆਧਾਰ ਤੁਹਾਡੇ PF ਅਕਾਊਂਟ ਨਾਲ ਲਿੰਕ ਹੋ ਜਾਵੇਗਾ।