Apple ਨੇ 3.5 ਫੀਸਦੀ ਵਧਾਈ ਫੋਨਾਂ ਦੀ ਕੀਮਤ, ਹੁਣ ਇਨ੍ਹੇ 'ਚ ਮਿਲੇਗਾ iPhone
Published : Dec 18, 2017, 12:54 pm IST
Updated : Dec 18, 2017, 7:24 am IST
SHARE ARTICLE

ਮਸ਼ਹੂਰ ਟੈਕਨਾਲੋਜੀ ਕੰਪਨੀ ਐਪਲ ਨੇ iPhone SE ਨੂੰ ਛੱਡ ਕੇ ਆਪਣੇ ਸਾਰੇ ਆਈਫੋਨਜ਼ ਮਾਡਲ ਦੀਆਂ ਕੀਮਤਾਂ 'ਚ ਇਜ਼ਾਫਾ ਕੀਤਾ ਹੈ। ਭਾਰਤ ਸਰਕਾਰ ਨੇ ਹਾਲ ਹੀ 'ਚ ਮੋਬਾਇਲ ਹੈਂਡਸੈੱਟ 'ਤੇ ਸੀਮਾ ਸ਼ੁਲਕ 10 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤਾ ਹੈ।
 
ਜਿਸ ਤੋਂ ਬਾਅਦ ਐਪਲ ਨੇ ਆਪਣੇ ਆਈਫੋਨ ਦੀਆਂ ਕੀਮਤਾਂ 'ਚ 3.5 ਫੀਸਦੀ ਦਾ ਇਜ਼ਾਫਾ ਕੀਤਾ। ਨਵੀਆਂ ਕੀਮਤਾਂ ਸਵੇਰ ਤੋਂ ਹੀ ਲਾਗੂ ਹੋ ਗਈਆਂ ਹਨ। ਆਈਫੋਨ ਐੱਸ. ਈ. ਦੀਆਂ ਕੀਮਤਾਂ ਇਸ ਲਈ ਨਹੀਂ ਵਧੀਆਂ, ਕਿਉਂਕਿ ਭਾਰਤ 'ਚ ਹੀ ਅਸੈਂਬਲ ਕੀਤਾ ਜਾਂਦਾ ਹੈ।


 
 ਸਰਕਾਰ ਦੇ ਫੈਸਲੇ ਦਾ ਸਭ ਤੋਂ ਜ਼ਿਆਦਾ ਅਸਰ ਐਪਲ ਨੂੰ ਹੀ ਹੋਇਆ ਹੈ ਕਿਉਂਕਿ ਇਸ ਦੇ ਭਾਰਤ 'ਚ ਵੇਚੇ ਜਾਣ ਵਾਲੇ 88 ਫੀਸਦੀ ਹੈਂਡਸੈੱਟ ਆਯਾਤ ਕੀਤੇ ਜਾਂਦੇ ਹਨ। ਕੰਪਨੀ ਸਿਰਫ ਆਈਫੋਨ ਐੱਸ. ਈ. ਮਾਡਲ ਨੂੰ ਬੈਂਗਲੂਰੂ 'ਚ ਅਸੈਂਬਲ ਕਰਦੀ ਹੈ। 

 ਇਹ ਹੋਣਗੀਆਂ ਨਵੀਆਂ ਕੀਮਤਾਂ - 

ਉਦਾਹਰਣ ਦੇ ਤੌਰ 'ਤੇ 256 ਜੀ. ਬੀ. ਵਾਲਾ iPhone X ਹੁਣ 3000-3500 ਰੁਪਏ ਮਹਿੰਗਾ ਮਿਲੇਗਾ। ਹੁਣ ਇਸ ਦੀ ਕੀਮਤ 1.05 ਲੱਖ ਰੁਪਏ ਹੋਵੇਗੀ। ਆਈਫੋਨ 6 ਅਤੇ ਆਈਫੋਨ 6 ਐੱਸ ਦੀਆਂ ਕੀਮਤਾਂ 1500 ਰੁਪਏ ਵਧੀਆਂ ਹਨ। 


ਇਸ ਤਰ੍ਹਾਂ ਆਈਫੋਨ 6 ਹੁਣ 30,780 ਰੁਪਏ ਅਤੇ ਆਈਫੋਨ 6 ਐੱਸ ਹੁਣ 41,550 ਰੁਪਏ 'ਚ ਮਿਲੇਗਾ। ਐਪਲ ਨੇ ਆਪ ਨਵੀਆਂ ਕੀਮਤਾਂ ਦੀ ਪੁਸ਼ਟੀ ਕੀਤੀ ਅਤੇ ਇੰਨ੍ਹਾਂ ਨੂੰ ਆਪਣੀ ਵੈੱਬਸਾਈਟ 'ਤੇ ਵੀ ਅਪਡੇਟ ਕਰ ਦਿੱਤਾ ਹੈ।

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement