ASI ਗੁਰਬਚਨ ਸਿੰਘ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਹਰਸਿਮਰਤ ਕੌਰ ਬਾਦਲ ਕੀਤਾ ਨੇ ਟਵੀਟ
Published : Dec 28, 2017, 2:57 pm IST
Updated : Dec 28, 2017, 9:27 am IST
SHARE ARTICLE

ਨਮੋ ਦਰਬਾਰ 'ਚ ਖਾਕੀ ਦੀ ਹਰਿਆਲੀ ਪਹੁੰਚ ਗਈ ਹੈ। ਮੋਦੀ ਦੀ ਵਜ਼ੀਰ ਹਰਸਿਮਰਤ ਕੌਰ ਬਾਦਲ ਕਪੂਰਥਲਾ ਦੇ ਏ. ਐੱਸ. ਆਈ. ਗੁਰਬਚਨ ਸਿੰਘ ਦੀ ਹਰਿਆਲੀ ਸਿਰਜਨ ਦੇ ਵੱਖ-ਵੱਖ ਤਰੀਕਿਆਂ ਤੋਂ ਖੂਬ ਪ੍ਰਭਾਵਿਤ ਹੈ। ਕੇਂਦਰੀ ਮੰਤਰੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਬਕਾਇਦਾ ਗੁਰਬਚਨ ਸਿੰਘ ਦੀ ਬੱਚਿਆਂ ਨੂੰ ਬੂਟਿਆਂ ਦੀ ਵੰਡ ਕਰਦੇ ਫੋਟੋ ਪੋਸਟ ਕਰਕੇ ਪੰਜਾਬ ਪੁਲਿਸ ਦੇ ਅਧਿਕਾਰੀ ਦੇ ਨਿਸਵਾਰਥ ਸੇਵਾ ਦੀ ਸ਼ਲਾਘਾ ਕੀਤੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 26 ਦਸੰਬਰ ਨੂੰ ਇਹ ਟਵੀਟ ਕੀਤਾ। 

ਇਸ 'ਚ ਉਨ੍ਹਾਂ ਨੇ ਜਿੱਥੇ ਗੁਰਬਚਨ ਸਿੰਘ ਦੀ ਪ੍ਰਸ਼ੰਸਾ ਕੀਤੀ ਹੈ ਉਥੇ ਹੀ ਉਨ੍ਹਾਂ ਦੇ ਸੂਬੇ ਨੂੰ ਹਰਿਆ-ਭਰਿਆ ਬਣਾਉਣ ਲਈ ਹਿੱਸੇਦਾਰੀ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਟਵੀਟ 'ਚ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ 'ਨੰਨ੍ਹੀ ਛਾਂ ਚੈਰੀਟੇਬਲ ਟਰੱਸਟ' ਦਾ ਹਿੱਸਾ ਬਣਦੇ ਹਨ ਤਾਂ ਉਨ੍ਹਾਂ ਦੇ ਵੱਖ-ਵੱਖ ਤਰੀਕਿਆਂ ਤੋਂ ਪੰਜਾਬ ਦੀ ਹਰਿਆਲੀ 'ਚ ਵਾਧਾ ਕੀਤਾ ਜਾ ਸਕਦਾ ਹੈ ਅਤੇ ਦੋਵੇਂ ਮਿਲ ਕੇ ਪੰਜਾਬ ਨੂੰ ਦੇਸ਼ ਦੇ ਹਰਿਆਲੀ ਪਟਲ 'ਤੇ ਆ ਸਕਦੇ ਹਨ। ਕਿਉਂਕਿ ਟਰੱਸਟ ਵੱਲੋਂ 'ਬੂਟਾ ਪ੍ਰਸਾਦ' ਦੇ ਤੌਰ 'ਤੇ ਸੂਬੇ ਦੇ ਲੱਖਾਂ ਦੀ ਗਿਣਤੀ 'ਚ ਬੂਟਿਆਂ ਦੀ ਵੰਡ ਕੀਤੀ ਗਈ ਹੈ।



ਵਾਤਾਵਰਣ ਸੁਰੱਖਿਆ 'ਚ ਪੰਜਾਬ ਨੂੰ ਸਿਰਮੌਰ ਬਣਾਉਣ ਲਈ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੀ ਗਿਣਤੀ ਵਧਣਾ ਬੇਹੱਦ ਜ਼ਰੂਰੀ ਹੈ। ਕੇਂਦਰੀ ਮੰਤਰੀ ਦੀ ਸ਼ਲਾਘਾ ਭਰੇ ਟਵੀਟ ਤੋਂ ਬਾਅਦ ਜਦੋਂ ਏ. ਐੱਸ. ਆਈ. ਗੁਰਬਚਨ ਸਿੰਘ ਨੂੰ ਟਰੱਸਟ ਦਾ ਹਿੱਸਾ ਬਣਨ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਸਿਰਫ ਤੇ ਸਿਰਫ ਸਮਾਜ, ਵਾਤਾਵਰਣ ਅਤੇ ਇਨਸਾਨੀਅਤ ਦੀ ਬਿਹਤਰੀ ਹੈ। 

ਆਫ ਡਿਊਟੀ 'ਚ ਉਨ੍ਹਾਂ ਦਾ ਪੂਰਾ ਸਮਾਂ ਸਮਾਜ ਲਈ ਹੈ। ਇਹ ਕੰਮ ਉਹ ਪੂਰੀ ਤਰ੍ਹਾਂ ਨਾਲ ਧਰਮ, ਜਾਤੀ ਅਤੇ ਸਿਆਸਤ ਤੋਂ ਉੱਪਰ ਉੱਠ ਕੇ ਕਰ ਰਹੇ ਹਨ। ਇਸ ਮੁਹਿੰਮ ਨੂੰ ਕਿਸੇ ਵੀ ਤਰ੍ਹਾਂ ਦੀ ਦਾਇਰੇ 'ਚ ਨਹੀਂ ਬੰਨਣਾ ਚਾਹੁੰਦੇ ਹਨ। ਹਾਂ ਇੰਨਾ ਜ਼ਰੂਰ ਹੈ ਕਿ ਸਮਾਜ, ਵਾਤਾਵਰਣ ਅਤੇ ਇਨਸਾਨੀਅਤ ਦੇ ਫਾਇਦੇ ਲਈ ਚੱਲਣ ਵਾਲੀ ਹਰ ਮੂਵਮੈਂਟ ਲਈ ਉਹ ਹਮੇਸ਼ਾ ਤਿਆਰ ਹੈ। ਬਸ ਇਸ 'ਚ ਕਿਸੇ ਦਾ ਨਿੱਜੀ ਸਵਾਰਥ ਨਹੀਂ ਹੋਣਾ ਚਾਹੀਦਾ ਕਿਉਂਕਿ ਹੁਣ ਤੱਕ ਉਨ੍ਹਾਂ ਨੇ ਸਿਰਫ ਸਮਾਜ ਅਤੇ ਵਾਤਾਵਰਣ ਨੂੰ ਤਰਜੀਹ ਦਿੱਤੀ ਹੈ ਅਤੇ ਹਮੇਸ਼ਾ ਦਿੰਦੇ ਰਹਿਣਗੇ। 



25 ਹਜ਼ਾਰ ਪੋਸਟਕਾਰਡ ਨਾਲ ਦੇਸ਼ 'ਚ ਲਗਵਾਏ 50 ਹਜ਼ਾਰ ਬੂਟੇ

ਏ.ਐੱਸ.ਆਈ. ਗੁਰਬਚਨ ਸਿੰਘ ਖਾਕੀ ਵਰਦੀ 'ਚ ਇਕੋਫ੍ਰੈਂਡਲੀ ਪੁਲਿਸ ਮੈਨ ਹਨ। ਉਨ੍ਹਾਂ ਨੇ 2005 'ਚ ਸਮਾਚਾਰ ਪੱਤਰਾਂ 'ਚ ਛੱਪਣ ਵਾਲੇ ਰਸਮ ਪੱਗੜੀ ਅਤੇ ਪਾਠ ਦੇ ਭੋਗ ਲਈ ਸੰਦੇਸ਼ ਦਿੰਦੇ ਹਨ। ਆਪਣੇ ਸੰਦੇਸ਼ ਵਿਛੜਣ ਵਾਲੀ ਆਤਮਾ ਨੂੰ ਦੁਨੀਆ 'ਚ ਜ਼ਿੰਦਾ ਰੱਖਣ ਲਈ ਦਿਵੰਗਤ ਦੇ ਨਾਂ 'ਤੇ ਬੂਟੇ ਲਗਾਉਣ ਦੀ ਅਪੀਲ ਕਰਦੇ ਹਨ। ਉਨ੍ਹਾਂ ਦੀ ਇਸ ਮੁਹਿੰਮ ਨੇ ਅਜਿਹੀ ਹਰੀ-ਭਰੀ ਕ੍ਰਾਂਤੀ ਲਿਆ ਦਿੱਤੀ ਹੈ ਕਿ ਹੁਣ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਕੰਮਾਂ ਨੂੰ ਦੇਖ ਕੇ ਸੂਬੇ ਦੇ ਲੋਕ ਵਾਤਾਵਰਣ ਸੁਰੱਖਿਆ ਦੇ ਪ੍ਰਤੀ ਜਾਗਰੂਕ ਹੋ ਰਹੇ ਹਨ। 

ਇਥੋਂ ਤੱਕ ਕਿ ਵਿਆਹ ਦੇ ਬਾਅਦ ਹੋਣ ਵਾਲੀਆਂ ਰਸਮਾਂ ਤੋਂ ਪਹਿਲਾਂ ਲਾੜੀ ਆਪਣੇ ਪਤੀ ਦੇ ਨਾਲ ਬੂਟੇ ਲਗਾਉਣ ਲੱਗ ਗਈ ਹੈ। ਜੂਨ 2017 'ਚ ਗੁਰਬਚਨ ਦੀ ਇਸ ਮੁਹਿੰਮ ਲਈ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨੇ ਉਨ੍ਹਾਂ ਨੂੰ ਹੈੱਡ ਕਾਂਸਟੇਬਲ ਤੋਂ ਏ. ਐੱਸ. ਆਈ. ਪ੍ਰਮੋਟ ਕੀਤਾ। ਗੁਰਬਚਨ ਸਿੰਘ ਪਹਿਲੇ ਪੁਲਿਸ ਕਰਮਚਾਰੀ ਹਨ, ਜਿਨ੍ਹਾਂ ਨੇ ਸਮਾਜ 'ਚ ਵਧੀਆ ਕੰਮ ਲਈ ਤਰੱਕੀ ਮਿਲੀ ਹੈ। 


ਉਥੇ ਹੀ ਬੀਤੇ 15 ਅਗਸਤ ਨੂੰ ਗੁਰਦਾਸਪੁਰ 'ਚ ਸੂਬਾ ਪੱਧਰੀ ਸਮਾਰੋਹ 'ਚ ਗੁਰਬਚਨ ਸਿੰਘ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ ਸੀ। ਹੁਣ ਤੱਕ ਉਹ 25 ਹਜ਼ਾਰ ਪੋਸਟਕਾਰਡ ਨਾਲ ਦੇਸ਼ 'ਚ 50 ਹਜ਼ਾਰ ਬੂਟੇ ਲੱਗਵਾ ਚੁੱਕੇ ਹਨ।

SHARE ARTICLE
Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement