ਅਸ਼ੀਰਵਾਦ ਲੈਣ ਆਈ ਵਿਦਿਆਰਥਣ ਨਾਲ ਜੈਨ ਮੁਨੀ ਨੇ ਕੀਤੀ ਘਟੀਆ ਕਰਤੂਤ
Published : Oct 15, 2017, 12:59 pm IST
Updated : Oct 15, 2017, 7:29 am IST
SHARE ARTICLE

ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਦਿਗੰਬਰ ਜੈਨ ਮੁਨੀ ਆਚਾਰਿਆ ਸ਼ਾਂਤੀ ਸਾਗਰ ਨੂੰ ਇੱਕ ਵਿਦਿਆਰਥਣ ਨਾਲ ਰੇਪ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। 19 ਸਾਲ ਦੀ ਇਹ ਵਿਦਿਆਰਥਣ ਮੁਨੀ ਤੋਂ ਅਸ਼ੀਰਵਾਦ ਲੈਣ ਗਈ ਸੀ, ਪਰ ਆਰੋਪੀ ਨੇ ਉਸਨੂੰ ਮੰਤਰ ਜਾਪ ਲਈ ਰਾਤ ਰੁਕਣ ਨੂੰ ਕਿਹਾ ਅਤੇ ਇਸ ਦੌਰਾਨ ਗਲਤ ਹਰਕਤ ਕੀਤੀ।

ਵਿਦਿਆਰਥਣ ਮੱਧ-ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਵਡੋਦਰਾ ਵਿੱਚ ਰਹਿ ਕੇ ਪੜ ਰਹੀ ਹੈ। ਪੁਲਿਸ ਦੇ ਅਨੁਸਾਰ ਘਟਨਾ ਸੂਰਤ ਦੇ ਨਾਨਪੁਰਾ ਸਥਿਤ ਦਿਗੰਬਰ ਜੈਨ ਮੰਦਿਰ ਵਿੱਚ ਇੱਕ ਅਕਤੂਬਰ ਨੂੰ ਹੋਈ। ਵਿਦਿਆਰਥਣ ਦੀ ਸ਼ਿਕਾਇਤ ਉੱਤੇ 45 ਸਾਲ ਦੇ ਸ਼ਾਂਤੀਸਾਗਰ ਦੇ ਖਿਲਾਫ ਅੱਠਵਾਂ ਥਾਣੇ ਵਿੱਚ ਰੇਪ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। 



ਮੈਡੀਕਲ ਵਿੱਚ ਰੇਪ ਦੀ ਪੁਸ਼ਟੀ ਵਿਦਿਆਰਥਣ ਦੇ ਮੈਡੀਕਲ ਚੈੱਕਅਪ ਵਿੱਚ ਰੇਪ ਦੀ ਪੁਸ਼ਟੀ ਹੋਈ ਹੈ। ਇਸਦੇ ਬਾਅਦ ਸ਼ਨੀਵਾਰ ਰਾਤ ਦਿਗੰਬਰ ਮੰਦਿਰ ਤੋਂ ਆਰੋਪੀ ਸ਼ਾਂਤੀ ਸਾਗਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਰੋਪੀ ਨੇ ਰੇਪ ਦੇ ਬਾਅਦ ਵਿਦਿਆਰਥਣ ਨੂੰ ਧਮਕੀ ਵੀ ਦਿੱਤੀ ਸੀ ਕਿ ਉਹ ਇਹ ਗੱਲ ਕਿਸੇ ਨੂੰ ਨਾ ਦੱਸੇ।

ਘਟਨਾ ਨੂੰ ਸਥਾਨਕ ਦਿਗੰਬਰ ਜੈਨ ਸਮਾਜ ਨੇ ਝੂਠਾ ਦੱਸਿਆ ਹੈ। ਮੁਨੀ ਦੇ ਸਮਰਥਨ ਵਿੱਚ ਲੋਕ ਪੁਲਿਸ ਕਮਿਸ਼ਨਰ ਨੂਮ ਮਿਲਣ ਪਹੁੰਚੇ ਅਤੇ ਕਿਹਾ ਕਿ ਜੈਨ ਸਮਾਜ ਨੂੰ ਬਦਨਾਮ ਕਰਨ ਲਈ ਕੁੜੀ ਝੂਠਾ ਇਲਜ਼ਾਮ ਲਗਾ ਰਹੀ ਹੈ। ਮਾਮਲੇ ਦੀ ਕਾਨੂੰਨੀ ਜਾਂਚ ਹੋਵੇ ।

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement