ਆਟੋ ਐਕਸਪੋ 2018 ਵਿੱਚ ਨਵੀਂ ਆਈ ਹੋਂਡਾ ਦੀ Activa 5G
Published : Feb 18, 2018, 1:22 pm IST
Updated : Feb 18, 2018, 8:25 am IST
SHARE ARTICLE

ਆਟੋ ਐਕਸਪੋ 2018 ਵਿੱਚ ਹੋਂਡਾ ਨੇ ਆਪਣੀ ਮੋਸਟ ਸੇਲਿੰਗ ਸਕੂਟਰ ਐਕਟਿਵਾ ਦਾ ਨਿਵੇਕਲਾ ਰੂਪ Activa 5G ਲਾਂਚ ਕਰ ਦਿੱਤਾ ਹੈ । ਇਸਦੀ ਐਕਸ-ਸ਼ੋਰੂਮ ਪ੍ਰਾਇਸ 53 ਹਜਾਰ ਰੁਪਏ ਹੋ ਸਕਦੀ ਹੈ, ਪਰ ਕੰਪਨੀ ਕੇ ਇਸਦੀ ਕੀਮਤ ਲਈ ਕੋਈ ਖੁਲਾਸਾ ਨਹੀਂ ਕੀਤਾ। ਨਵੀਂ ਐਕਟਿਵਾ ਦੇ ਲੁਕ ਅਤੇ ਫੀਚਰਸ ਵਿੱਚ ਕਈ ਬਦਲਾਅ ਕੀਤੇ ਗਏ ਹਨ। 


ਇਸਨੂੰ ਫਿਲਹਾਲ ਦੋ ਕਲਰ ਵੇਰਿਏੰਟ ਡੇਜਲ ਯਲੋ ਮੇਟੇਲਿਕ ਅਤੇ ਪਰਲ ਸਪਾਰਟਨ ਰੇਡ ਵਿੱਚ ਲਾਂਚ ਕੀਤਾ ਗਿਆ ਹੈ। ਹੋਂਡਾ ਐਕਟਿਵਾ 5G ਵਿੱਚ ਰਾਇਡਰ ਦੀ ਸਹੂਲਤ ਲਈ 4-in-1 ਲਾਕ ਸਿਸਟਮ ਦਿੱਤਾ ਹੈ। ਇਸ ਸਕੂਟਰ ਵਿੱਚ ਮੋਬਾਇਲ ਲਈ ਇੱਕ ਖਾਸ ਪਾਕੇਟ ਦਿੱਤਾ ਹੈ। ਇਸ ਸਕੂਟਰ ਵਿੱਚ ਤੁਹਾਨੂੰ ਇੱਕ ਸ਼ਾਪਿੰਗ ਹੁਕ ਵੀ ਮਿਲਦਾ ਹੈ। ਜੋ ਗੱਡੀ ਦੇ ਫਰੰਟ ਵਿੱਚ ਫਿਕਸ ਹੈ। ਇਸਦੇ ਨਾਲ , ਇਸ ‘ਚ ਫੋਨ ਚਾਰਜਿੰਗ ਲਈ ਸਾਕੇਟ ਵੀ ਮਿਲੇਗਾ | Activa 5G ਵਿੱਚ 5.3 ਲਿਟਰ ਦਾ ਫਿਊਲ ਟੈਂਕ ਦਿੱਤਾ ਹੈ ਜੋ 60 Kmpl ਦਾ ਮਾਇਲੇਜ ਦੇਵੇਗੀ। 


ਇਸ ਨਾਲ , 153mm ਦਾ ਗਰਾਉਂਡ ਕਲਿਅਰੇਂਸ ਮਿਲੇਗਾ। ਇਸ ਤੋਂ ਪਹਿਲਾ ਮੋਟਰਸਾਇਕਲ ਐਂਡ ਸਕੂਟਰ ਇੰਡੀਆ ਪ੍ਰਾਇਵੇਟ ਲਿਮਿਟਡ ਨੇ ਵੀਰਵਾਰ ਨੂੰ ਆਪਣਾ ਨਵਾਂ Activa 125cc ਨੂੰ 56,954 ਰੁਪਏ ‘ਚ ਲਾਂਚ ਕੀਤਾ ਹੈ। ਇਹ ਭਾਰਤ ਦਾ ਪਹਿਲਾ ਸਕੂਟਰ ਹੈ ਜਿਸ ‘ਚ BS-IV ਇੰਜਨ ਅਤੇ automatic head lamp (AHL) ਹੈ। ਨਵੀਂ Activa 125 ਦੇ ਬਾਰੇ ਹੋਂਡਾ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ ਯਾਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ ਕਿ “Activa 125 ਭਾਰਤ ਦਾ ਸਭ ਤੋਂ ਵੱਧ ਵਿਕਣ ਵਾਲਾ 125cc automatic ਸਕੂਟਰ ਹੈ। 


ਨਵੇਂ ਸਕੂਟਰ ‘ਚ ਫ੍ਰੰਟੇਸਟਿਕ ਸਟਾਇਲ, ਨਵੀਂ LED ਪੋਜ਼ੀਸਨ ਲਾਈਟਸ ਅਤੇ ਕ੍ਰੋਮ ਚੇਸਟ ਵਾਲੇ ਐਲਾਏ ਵੈਰੀਐਂਟ ਵਰਗੇ ਫੀਚਰਸ ਸ਼ਾਮਲ ਕੀਤੇ ਗਏ ਨੇ। ਨਵੀਂ ਐਕਟਿਵਾ 125 ਨਵੇਂ ਮੋਬਾਈਲ ਚਾਰਜਿੰਗ ਸਾਕੇਟ ਦੇ ਨਾਲ ਤੁਹਾਡੇ ਫੋਨ ਦੀ ਬੈਟਰੀ ਕਦੇ ਲੋਅ ਨਹੀ ਹੋਵੇਗੀ ਅਤੇ ਰੀਟੈਜਕਟੇਬਲ ਫ੍ਰੰਟ ਹੁਕ ਸਟਾਈਲ ਨਾਲ ਇਸ ‘ਚ ਤੁਹਾਨੂੰ ਐਕਸਟ੍ਰਾ ਸਟੋਰੇਜ ਵੀ ਦਿੱਤਾ ਜਾ ਰਿਹਾ ਹੈ। ਹੋਂਡਾ ਦੀ ਕੌਂਬੀ ਬ੍ਰੇਕ ਸਿਸਟਮ ‘ਚ ਇਕਵਿਲਾਈਜ਼ਰ ਖੱਬੇ ਲੀਵਰ ਨੂੰ ਪ੍ਰੈਸ ਕਰਦੇ ਹੀ ਬ੍ਰੇਕਿੰਗ ਫੋਰਸ ਨੂੰ ਦੋਨੋਂ ਟਾਇਰਾਂ ‘ਚ ਵੰਡਦਾ ਹੈ, ਜਿਸ ਨਾਲ ਬ੍ਰੇਕਿੰਗ ਦੀ ਦੂਰੀ ਘੱਟ ਜਾਂਦੀ ਹੈ ਅਤੇ balance ਵਧੀਆ ਹੋ ਜਾਂਦਾ ਹੈ।


ਇਸਦੇ ਨਾਲ ਹੀ Activa 125 ਹੁਣ ਭਾਰਤ ਦਾ ਪਹਿਲਾ ਆਟੋਮੈਟਿਕ ਸਕੂਟਰ ਹੈ ਜੋ AHO ਅਤੇ BS-IV ਦੋਨਾਂ ਦੇ According ਹੈ। ਨਵੀਂ Activa 125 ‘ਚ AHO ਦਾ ਫਾਇਦਾ ਇਹ ਹੋਵੇਗਾ ਕਿ ਇਸ ਨਾਲ ਸਭ situations ‘ਚ Visibility ‘ਚ ਸੁਧਾਰ ਹੋਵੇਗਾ।ਜਿਸ ਨਾਲ accident ਵੀ ਘੱਟ ਹੋਣਗੇ। ਗਾਹਕਾਂ ਦੀ ਡਿਮਾਂਡ ‘ਤੇ ਹੋਂਡਾ ਨੇ ਨਵਾਂ ਮਿਡ ਵੈਰੀਐਂਟ-ਐਲਾਏ ਵਹੀਲਸ ਵਿਦ ਡਰੱਮ ਬ੍ਰੇਕਸ ਵੀ ਪੇਸ਼ ਕੀਤਾ ਹੈ।

SHARE ARTICLE
Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement