
ਆਰਥਿਕ ਤੰਗੀਆਂ ਦੇ ਚਲਦਿਆਂ ਪਿੰਡ ਦਾਨੇਵਾਲਾ ਦੇ 28 ਵਰਿਆਂ ਦੇ ਨੋਜਵਾਨ ਨੇ ਘਰ ਦੀ ਕਬੀਲਦਾਰੀ ਸਿਰ ਚੜ੍ਹਿਆ ਢਾਈ ਲੱਖ ਦਾ ਕਰਜ਼ਾ ਮੁੜਦਾ ਨਾ ਦੇਖ ਆਖਿਰ ਘਰ 'ਚ ਪਈ ਜ਼ਹੀਰੀਲੀ ਦਵਾਈ ਨਿਗਲ ਕੇ ਆਤਮ ਹੱਤਿਆ ਵਰਗਾ ਕਦਮ ਚੁੱਕ ਲਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮ੍ਰਿਤਕ ਸਤਪਾਲ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਸਤਪਾਲ ਨੇ ਘਰ ਦੀ ਕਬੀਲਦਾਰੀ ਚਲਾਉਣ ਲਈ ਟਰੱਕ ਫਾਇਨਾਂਸ ਕਰਵਾਇਆ ਸੀ ਕੁਝ ਸਮੇਂ ਤੱਕ ਸਭ ਠੀਕ ਠਾਕ ਚੱਲਦਾ ਰਿਹਾ ਪਰ ਅਖੀਰ ਕੰਮ ਕਾਰ ਠੱਪ ਹੋਣ ਕਾਰਨ ਟਰੱਕ ਦੇ ਗੇੜਿਆਂ ਦੀ ਖੜੌਤ ਕਾਰਨ ਵਿਹਲਾ ਰਹਿਣ ਕਰਕੇ ਸਤਪਾਲ ਸਿੰਘ ਫਾਇਨਾਸ ਦੀਆਂ ਕਿਸ਼ਤਾਂ ਮੋੜਨ ਤੋਂ ਅਸਮਰੱਥ ਹੋ ਗਿਆ।
ਮ੍ਰਿਤਕ ਦੀ ਪਤਨੀ ਮਨਦੀਪ ਕੌਰ ਨੇ ਦੱਸਿਆ ਘਰ ਦੀ ਕਬੀਲਦਾਰੀ ਦਾ ਖਰਚਾ ਪੂਰਾ ਕਰਨ ਤੋਂ ਅਸਮਰੱਥ ਸਤਪਾਲ ਸਿੰਘ ਕਈ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਚਲਦਿਆਂ ਉਸਨੇ ਘਰ ਵਿਚ ਪਈ ਜ਼ਹਰਿਲੀ ਦਵਾਈ ਪੀ ਲਈ। ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਸਨੇ ਦਮ ਤੌੜ ਦਿੱਤਾ।
ਥਾਣਾ ਸਿਟੀ ਦੇ ਏ ਐਸ ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਪਾਲ ਸਿੰਘ ਦੇ ਪਿਤਾ ਦੇ ਬਿਆਨਾਂ ਤੇ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਪਿੰਡ ਦਾਨੇਵਾਲਾ ਵਿਖੇ ਸਤਪਾਲ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।