ਬੰਗਲਾਦੇਸ਼ ਨੇ ਆਸਟ੍ਰੇਲੀਆ ਨੂੰ ਹਰਾ ਕੇ ਰਚਿਆ ਇਤਿਹਾਸ
Published : Aug 30, 2017, 2:16 pm IST
Updated : Aug 30, 2017, 8:46 am IST
SHARE ARTICLE

ਮੇਜਬਾਨ ਬੰਗਲਾਦੇਸ਼ ਨੇ ਪਹਿਲੇ ਕ੍ਰਿਕਟ ਟੈਸਟ ਵਿੱਚ ਇੱਥੇ ਆਸਟ੍ਰੇਲੀਆ ਦੀ ਮਜਬੂਤ ਟੀਮ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਮੈਚ ਦੇ ਚੌਥੇ ਦਿਨ ਆਸਟ੍ਰੇਲੀਆ ਟੀਮ ਦੇ ਸਾਹਮਣੇ ਜਿੱਤ ਹਾਸਿਲ ਕਰਨ ਲਈ ਦੂਜੀ ਪਾਰੀ ਵਿੱਚ 265 ਰਨ ਬਣਾਉਣ ਦਾ ਟੀਚਾ ਸੀ। ਤੀਸਰੇ ਦਿਨ ਦੇ ਅੰਤ ਤੱਕ ਟੀਮ ਦੋ ਵਿਕਟ ਉੱਤੇ 109 ਰਨ ਬਣਾਉਂਦੇ ਹੋਏ ਮਜਬੂਤੀ ਨਾਲ ਟੀਚੇ ਦੇ ਵੱਲ ਵੱਧਦੀ ਨਜ਼ਰ ਆ ਰਹੀ ਸੀ ਪਰ ਚੌਥੇ ਦਿਨ ਅੱਜ ਬੰਗਲਾਦੇਸ਼ੀ ਗੇਂਦਬਾਜਾਂ ਨੇ ਮਹਿਮਾਨ ਟੀਮ ਨੂੰ 244 ਰਨ 'ਤੇ ਢੇਰ ਕਰਦੇ ਹੋਏ 20 ਰਨ ਦੀ ਕ੍ਰਿਸ਼ਮਈ ਜਿੱਤ ਹਾਸਿਲ ਕਰ ਲਈ ਹੈ। 

ਟੀਮ ਦੀ ਇਸ ਜਿੱਤ ਵਿੱਚ ਆਲਰਾਊਂਡਰ ਸ਼ਾਕੀਬ ਅਲ ਹਸਨ ਹੀਰੋ ਸਾਬਤ ਹੋਏ ਜਿਨ੍ਹਾਂ ਨੇ ਪਹਿਲੀ ਪਾਰੀ ਦੀ ਤਰ੍ਹਾਂ ਦੂਜੀ ਪਾਰੀ ਵਿੱਚ ਵੀ ਪੰਜ ਵਿਕਟ ਹਾਸਿਲ ਕੀਤੇ। ਤਾਇਜੁਲ ਇਸਲਾ੍ਮ ਨੇ ਤਿੰਨ ਅਤੇ ਮੇਹਦੀ ਹਸਨ ਨੇ ਦੋ ਵਿਕਟ ਲਏ। ਆਸਟ੍ਰੇਲੀਆ ਨੇ ਅੱਜ ਸਵੇਰੇ ਦੋ ਵਿਕਟ 'ਤੇ 109 ਰਨ ਨਾਲ ਖੇਡਣਾ ਸ਼ੁਰੂ ਕੀਤਾ ਤਾਂ ਹਰ ਕਿਸੇ ਨੂੰ ਉਮੀਦ ਸੀ ਕਿ ਟੀਮ ਜਿੱਤ ਦੇ ਟੀਚੇ ਨੂੰ ਹਾਸਿਲ ਕਰ ਲਵੇਗੀ। ਇਸ ਸਮੇਂ ਦੋ ਬੱਲੇਬਾਜ ਡੇਵਿਡ ਵਾਰਨਰ ਅਤੇ ਕਪਤਾਨ ਸਟੀਵ ਸਮਿਥ ਨਾਬਾਦ ਸੀ ਪਰ ਸਕੋਰ ਹੁਣ 158 ਰਨ ਤੱਕ ਪਹੁੰਚ ਪਾਇਆ ਸੀ ਕਿ ਸ਼ਤਕਵੀਰ ਵਾਰਨਰ ਆਊਟ ਹੋ ਗਏ। 

ਵਾਰਨਰ ਨੇ ਆਪਣੀ ਸੈਂਚੁਰੀ 121 ਗੇਦਾਂ 'ਤੇ ਪੂਰੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ 15 ਚੌਕੇ ਅਤੇ ਇੱਕ ਛੱਕਾ ਲਗਾਇਆ। ਚੌਥੇ ਵਿਕਟ ਦੇ ਰੂਪ ਵਿੱਚ ਸਟੀਨਵ ਸਮਿਥ ਦੇ 171 ਦੇ ਕੁਲ ਸਕੋਰ 'ਤੇ ਆਊਟ ਹੁੰਦੇ ਹੀ ਆਸਟ੍ਰੇਲੀਆ ਦੀਆਂ ਉਮੀਦਾਂ ਧਰਾਸ਼ਾਈ ਹੋ ਗਈਆਂ। ਇਸਦੇ ਬਾਅਦ ਟੀਮ ਲਗਾਤਾਰ ਵਿਕਟ ਗਵਾਉਦੀ ਰਹੀ ਅਤੇ 70.5 ਓਵਰ ਵਿੱਚ ਪੂਰੀ ਟੀਮ 244 ਰਨ ਬਣਾ ਕੇ ਪੈਵੀਲੀਅਨ ਵਾਪਸ ਪਰਤ ਗਈ। 

ਬੰਗਲਾਦੇਸ਼ ਨੇ ਪਹਿਲੀ ਪਾਰੀ ਵਿੱਚ 260 ਰਨ ਬਣਾਏ ਸਨ ਜਿਸਦੇ ਜਵਾਬ ਵਿੱਚ ਆਸਟ੍ਰੇਲੀਆ ਦੀ ਪਹਿਲੀ ਪਾਰੀ 217 ਰਨ 'ਤੇ ਸਮਾਪਤ ਹੋਈ ਸੀ। ਬੰਗਲਾਦੇਸ਼ ਦੀ ਟੀਮ ਦੂਜੀ ਪਾਰੀ ਵਿੱਚ 221 ਰਨ ਬਣਾ ਕੇ ਢੇਰ ਹੋਈ ਸੀ। ਪਹਿਲੀ ਪਾਰੀ ਦੇ ਆਧਾਰ 'ਤੇ ਮਿਲੀ 43 ਰਨ ਦੇ ਵਾਧੇ ਨੂੰ ਮਿਲਾ ਕੇ ਕੰਗਾਰੂ ਟੀਮ ਨੂੰ ਮੈਚ ਜਿੱਤਣ ਲਈ 265 ਰਨ ਦਾ ਟੀਚਾ ਮਿਲਿਆ ਸੀ ਪਰ ਟੀਮ ਦੇ ਸੰਘਰਸ਼ ਨੇ 244 ਰਨ ਤੱਕ ਪਹੁੰਚਦੇ- ਪਹੁੰਚਦੇ ਦਮ ਤੋੜ ਦਿੱਤਾ।

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement