ਬੱਸ ਹਾਦਸਾਗ੍ਰਸਤ, 30 ਸਵਾਰੀਆਂ ਜ਼ਖ਼ਮੀ
Published : Nov 4, 2017, 11:39 pm IST
Updated : Nov 4, 2017, 6:09 pm IST
SHARE ARTICLE

ਮੋਗਾ/ਬਾਘਾ ਪੁਰਾਣਾ, 4 ਨਵੰਬਰ (ਸੰਜੀਵ ਅਰੋੜਾ, ਸੰਦੀਪ ਬਾਘੇਵਾਲੀਆ/ਅੰਗਰੇਜ਼ ਸਿੰਘ ਸਿੱਧੂ) : ਥਾਣਾ ਬਾਘਾ ਪੁਰਾਣਾ ਦੇ ਅਧੀਨ ਪੈਂਦੇ ਜੀ.ਟੀ.ਬੀ. ਗੜ੍ਹ (ਰੋਡੇ) ਦੇ ਨਜ਼ਦੀਕ ਅੱਜ ਉਸ ਵੇਲੇ ਨਮੋਸ਼ੀ ਪਸਰ ਗਈ ਜਦਂੋ ਤਿੰਨ ਵਾਹਨਾਂ ਦੀ ਆਪਸ 'ਚ ਜ਼ੋਰਦਾਰ ਟੱਕਰ ਹੋਈ।ਜਾਣਕਾਰੀ ਅਨੁਸਾਰ ਕੋਟਕਪੂਰਾ ਤੋਂ ਆ ਰਹੀ ਖਟੜਾ ਕੰਪਨੀ ਦੀ ਬੱਸ ਸਕਾਰਪੀਉ ਗੱਡੀ ਨੂੰ ਓਵਰਟੇਕ ਕਰ ਰਹੀ ਸੀ। ਇਸੇ ਦੌਰਾਨ ਪਿਛਿਉਂ ਆ ਰਹੀ ਤੇਜ ਰਫ਼ਤਾਰ ਓਰਬਿਟ ਕੰਪਨੀ ਦੀ ਬੱਸ ਨੇ ਜ਼ੋਰਦਾਰ ਟੱਕਰ ਮਾਰ, ਜਿਸ ਤੋਂ ਬਾਅਦ ਖਟੜਾ ਬੱਸ ਬੇਕਾਬੂ ਹੋ ਕੇ ਅੱਗੇ ਆ ਰਹੇ ਕੈਂਟਰ 'ਚ ਜਾ ਵੱਜੀ। ਇਹ ਘਟਨਾ ਸਨਿਚਰਵਾਰ ਸਵੇਰੇ 8 ਵਜੇ ਦੀ ਹੈ। ਟੱਕਰ ਇੰਨੀ ਖਤਰਨਾਕ ਸੀ ਕਿ ਖਟੜਾ ਬੱਸ 'ਚ ਸਵਾਰ ਸਾਰੀਆਂ ਸਵਾਰੀਆਂ ਜ਼ਖ਼ਮੀ ਹੋ ਗਈਆਂ।


ਆਸਪਾਸ ਖੇਤਾਂ 'ਚ ਕੰਮ ਕਰ ਰਹੇ ਲੋਕਾਂ ਦੇ ਦੱਸਣ ਮੁਤਾਬਕ ਧੁੰਦ ਪੈਣ ਦੇ ਬਾਵਜੂਦ ਵੀ ਦੋਵੇ ਬਸਾਂ ਤੇਜ਼ ਰਫ਼ਤਾਰ ਜਾ ਰਹੀਆਂ ਸਨ। ਜਦੋਂ ਖਟੜਾ ਬੱਸ ਨੇ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ ਕੀਤੀ ਤਾਂ ਉਸ ਵੇਲੇ ਇਹ ਹਾਦਸਾ ਵਾਪਰਿਆ। ਖਟੜਾ ਬੱਸ ਦੇ ਕੰਡਕਟਰ ਨੇ ਦਸਿਆ ਕਿ ਪਿੱਛੋਂ ਆ ਰਹੀ ਬੱਸ ਇੰਨੀ ਜ਼ਿਆਦਾ ਤੇਜ਼ ਸੀ ਕਿ ਟੱਕਰ ਲੱਗਣ ਕਾਰਨ ਉਨ੍ਹਾਂ ਦੀ ਬੱਸ ਕੈਂਟਰ ਨੂੰ 40 ਫੁੱਟ ਦੂਰ ਤਕ ਧੱਕ ਕੇ ਲੈ ਗਈ। ਇਸ ਵੇਲੇ 30 ਦੇ ਕਰੀਬ ਸਵਾਰੀਆਂ ਦੇ ਜ਼ਖ਼ਮੀ ਹੋਣ ਬਾਰੇ ਦਸਿਆ ਜਾ ਰਿਹਾ ਹੈ, ਜਿਸ 'ਚ ਕੈਂਟਰ ਦਾ ਡਰਾਈਵਰ ਗੰਭੀਰ ਰੂਪ 'ਚ ਜ਼ਖ਼ਮੀ ਹੈ।

SHARE ARTICLE
Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement