
ਤਰਨ ਤਾਰਨ ਵਿਖੇ ਭਾਣਜੇ ਵੱਲੋਂ ਆਪਣੇ ਹੀ ਮਾਮਾ ਮਾਮੀ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਮਾਮੇ ਦੇ ਘਰ ਵਿੱਚ ਦਾਖਲ ਹੋ ਕੇ ਘਰ ਦੀ ਭੰਨ ਤੋੜ ਕਰਨ ਅਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦ ਕਿ ਬਜੁਰਗ ਜੋੜੇ ਵੱਲੋਂ ਪ੍ਰਸਾਸਨ ਤੋਂ ਇਨਸਾਫ ਦੀ ਮੰਗ ਕੀਤੀ ਗਈ ਪਰ ਪੁਲਿਸ ਵੱਲੋ ਇੰਨ੍ਹਾਂ ਨੂੰ ਕੋਈ ਵੀ ਇੰਨਸਾਫ ਨਹੀ ਦਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗੀਰ ਕੌਰ (60 ਸਾਲ) ਪਤਨੀ ਡਾ.ਜਗੀਰ ਸਿੰਘ, ਵਾਸੀ ਮੁਹੱਲਾ ਕਾਜੀਕੌਟ ਰੋਡ ਨੇ ਦੱਸਿਆ ਕਿ ਉਸਦੇ ਦੋਵੇਂ ਲੜਕੇ ਵਿਦੇਸ਼ ਵਿਚ ਰਹਿੰਦੇ ਹਨ ਅਤੇ ਘਰ ਵਿੱਚ ਉਹ ਦੋਵੇਂ ਇੱਕਲੇ ਹੀ ਰਹਿੰਦੇ ਹਨ।
ਪੀੜਤਾ ਨੇ ਦੱਸਿਆਂ ਕਿ ਬੀਤੇ ਦਿਨ ਉਸਦਾ ਪਤੀ ਜਗੀਰ ਸਿੰਘ ਆਪਣੇ ਘਰ ਦੇ ਬਾਹਰ ਸੜਕ ਤੇ ਖੜੇ ਸੀ ਅਤੇ ਸੜਕ ਤੋਂ ਜਸਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕਾਜੀਕੋਟ ਰੋਡ ਤਰਨ ਤਾਰਨ ਜੋ ਕਿ ਉਸਦਾ ਭਾਣਜਾ ਹੈ ਨੇ ਉਸਦੇ ਪਤੀ ਨੂੰ ਅਪ ਸਬਦ ਬੋਲੇ ਜਿਸ ਕਾਰਨ ਦੋਵਾਂ ਵਿੱਚ ਮਾਮੂਲੀ ਤਕਰਾਰ ਹੋ ਗਿਆ ਅਤੇ ਉਸਦਾ ਪਤੀ ਆਪਣੇ ਘਰ ਵਾਸਪ ਆ ਗਿਆ। ਜਗੀਰ ਕੌਰ ਨੇ ਦੱਸਿਆਂ ਕਿ ਥੋੜ੍ਹੇ ਸਮੇਂ ਬਾਅਦ ਹੀ ਸ਼ਾਮ ਵੇਲੇ ਉਸਦਾ ਭਣੇਵਾ ਜਸਵਿੰਦਰ ਸਿੰਘ ਅਤੇ ਉਸਦਾ ਸਾਥੀ ਬਿਕਰਮਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਦੋਵੇਂ ਉਸਦੇ ਘਰ ਆਏ ਤੇ ਰੋਲਾ ਪਾਉਣ ਲੱਗ ਪਏ।
ਘਰ ਦੀ ਭੰਨ ਤੋੜ ਕਰਨ ਲੱਗ ਪਏ ਤੇ ਜਦੋਂ ਉਹਨਾਂ ਵਲੋਂ ਰੋਕਣ ਦੀ ਕੋਸ਼ਿਸ ਕੀਤੀ ਗਈ ਤਾਂ ਉਕਤ ਦੋਸ਼ੀਆਂ ਨੇ ਉਸਦੇ ਘਰ 'ਚ ਆ ਕੇ ਹਵਾਈ ਫਾਇਰ ਕਰਨ ਲੱਗ ਪਏ ਅਤੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆ ਵੀ ਦੇਣ ਲਗ ਪਏ।ਜਗੀਰ ਸਿੰਘ ਨੇ ਦੱਸਿਆਂ ਕਿ ਉਹ ਦੋਵੇਂ ਘਰ ਵਿੱਚ ਇੱਕਲੇ ਰਹਿੰਦੇ ਹਨ ਅਤੇ ਦੋਸ਼ੀਆਂ ਨੇ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ । ਉਹਨਾਂ ਵੱਲੋਂ ਪੁਲਿਸ ਨੂੰ ਇਸ ਸਬੰਧੀ ਸਿਕਾਇਤ ਵੀ ਕੀਤੀ ਗਈ ਪਰ ਦੋਸ਼ੀ ਹਾਕਮ ਧਿਰ ਨਾਲ ਸਬੰਧ ਰੱਖਦੇ ਹਨ।ਜਿਸ ਕਾਰਨ ਪੁਲਿਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਹਨਾਂ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਅਤੇ ਪੰਜਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਮੰਗ ਕੀਤੀ ਹੈ ਕਿ ਇਹਨਾ ਉਕਤ ਦੋਸ਼ੀਆਂ ਦੇ ਖਿਲ਼ਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ। ਜਦ ਇਸ ਸਬੰਧੀ ਥਾਣਾ ਸਿਟੀ ਦੇ ਐਸ.ਅਈ ਕਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾ ਨੇ ਦੱਸਿਆ ਕਿ ਅਸ਼ਵਨੀ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਅਤੇ ਦੋਵੇਂ ਧਿਰਾ ਦੇ ਬਿਆਨ ਦਰਜ ਕਰ ਲਏ ਹਨ ਉਹਨਾ ਨੇ ਕਿਹਾ ਕਿ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।