ਭਾਰਤੀ ਮਾਂ ਦੀ ਗੁਹਾਰ - ਬੇਟੇ ਦੀ ਸਜ਼ਾ ਮੁਆਫ ਕਰੇ PAK ਰਾਸ਼ਟਰਪਤੀ
Published : Dec 5, 2017, 2:26 pm IST
Updated : Dec 5, 2017, 8:56 am IST
SHARE ARTICLE

ਭਾਰਤੀ ਇੰਜੀਨੀਅਰ ਹਾਮਿਦ ਅੰਸਾਰੀ ਦੀ ਮਾਂ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਲ ਹੁਸੈਨ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਬੇਟੇ ਦੀ ਬਾਕੀ ਸਜ਼ਾ ਨੂੰ ਮੁਆਫ ਕਰ ਦੇਣ। ਪਾਕਿ ਰਾਸ਼ਟਰਪਤੀ ਨੂੰ ਲਿਖੇ ਪੱਤਰ ਵਿਚ ਹਾਮਿਦ ਦੀ ਮਾਂ ਨੇ ਕਿਹਾ ਹੈ 'ਮੋਹਤਰਮ ਸਰਦਾਰ, ਤੁਹਾਡੀ ਸਰਕਾਰ ਨੇ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਵੀ ਮੁਆਫ ਕੀਤਾ ਹੈ।

 ਜਿਨ੍ਹਾਂ ਨੇ ਹਾਮਿਦ ਦੀ ਤੁਲਨਾ ਵਿਚ ਕਾਫੀ ਗੰਭੀਰ ਅਪਰਾਧ ਕੀਤੇ ਹਨ। ਜੇਕਰ ਤੁਸੀਂ ਹਾਮਿਦ ਦੀ ਬਾਕੀ ਸਜ਼ਾ ਨੂੰ ਮੁਆਫ ਕਰ ਦਿਓ ਤਾਂ ਮਨੁੱਖਤਾ ਦਿਖਾਉਣ ਲਈ ਪਾਕਿਸਤਾਨ ਦੀ ਸਾਖ ਕਾਫੀ ਵਧ ਜਾਵੇਗੀ। ਇਹ ਹੀ ਨਹੀਂ ਇਸ ਪਹਿਲ ਨਾਲ ਭਾਰਤੀ ਜੇਲਾਂ ਵਿਚ ਕੈਦ ਪਾਕਿਸਤਾਨੀ ਨਾਗਰਿਕਾਂ ਲਈ ਵੀ ਰਾਹਤ ਦੀ ਸੰਭਾਵਨਾ ਵਧ ਸਕਦੀ ਹੈ।



ਭਾਰਤੀ ਇੰਜੀਨੀਅਰ ਦੀ ਮਾਂ ਨੇ ਪੱਤਰ ਵਿਚ ਅੱਗੇ ਲਿਖਿਆ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਹਾਮਿਦ ਨੇ ਅਪਰਾਧ ਕੀਤਾ ਹੈ ਪਰ ਉਸ ਦਾ ਇਰਾਦਾ ਨੇਕ ਅਤੇ ਪ੍ਰੇਮ ਭਰਿਆ ਸੀ। ਉਹ ਪਹਿਲਾਂ ਤੋਂ ਹੀ ਭੋਲਾ ਹੈ। ਉਸ ਦੀ ਇੱਛਾ ਸੰਕਟ ਵਿਚ ਇਕ ਮਹਿਲਾ ਦੀ ਮਦਦ ਕਰਨ ਦੀ ਸੀ। ਬੇਨਤੀ ਹੈ ਕਿ ਉਸ ਨੂੰ ਤੁਰੰਤ ਰਿਹਾਅ ਕਰ ਦਿੱਤਾ ਜਾਵੇ।

 ਦੱਸਣਯੋਗ ਹੈ ਕਿ ਮੁੰਬਈ ਦਾ ਇੰਜੀਨੀਅਰ ਹਾਮਿਦ ਅੰਸਾਰੀ ਸਾਲ 2012 ਵਿਚ ਕਥਿਤ ਤੌਰ 'ਤੇ ਇਕ ਪਾਕਿਸਤਾਨੀ ਕੁੜੀ ਨੂੰ ਮਿਲਣ ਲਈ ਅਫਗਾਨਿਸਤਾਨ ਤੋਂ ਪਾਕਿਸਤਾਨ ਵਿਚ ਪ੍ਰਵੇਸ਼ ਕਰ ਗਿਆ ਸੀ। ਇਸ ਕੁੜੀ ਨਾਲ ਆਨਲਾਈਨ ਗੱਲਬਾਤ ਜ਼ਰੀਏ ਉਸ ਦੀ ਦੋਸਤੀ ਹੋਈ ਸੀ। 


ਬਾਅਦ ਵਿਚ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਸ਼ੱਕੀ ਪ੍ਰਵੇਸ਼ ਨੂੰ ਲੈ ਕੇ ਉਸ ਨੂੰ 3 ਸਾਲ ਦੀ ਸਜ਼ਾ ਸੁਣਾ ਦਿੱਤੀ, ਜਿਸ ਨੂੰ ਉਹ 15 ਦਸੰਬਰ 2015 ਤੋਂ ਕੱਟ ਰਿਹਾ ਹੈ। ਇਹ ਸਜ਼ਾ ਅਗਲੇ ਸਾਲ 14 ਦਸੰਬਰ ਨੂੰ ਖਤਮ ਹੋਣ ਵਾਲੀ ਹੈ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement