
ਸ਼ਨੀਵਾਰ ਦੀ ਸ਼ਾਮ ਮਾਇਆ ਨਗਰੀ ਮੁੰਬਈ 'ਚ ਫੈਸ਼ਨ ਦਾ ਜਲਵਾ ਰਿਹਾ ਜਿਥੇ ਲੈਕਮੇ ਫੈਸ਼ਨ ਵੀਕ 'ਚ ਮਾਡਲਸ ਦੇ ਨਾਲ ਨਾਲ ਤਮਾਮ ਬਾਲੀਵੁੱਡ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਫੈਸ਼ਨ ਦੀ ਸ਼ਾਮ ਨੂੰ ਸ਼ਾਨਦਾਰ ਬਣਾਇਆ। ਇਹਨਾਂ ਸਿਤਾਰਿਆਂ 'ਚ ਹੀ ਸ਼ਾਮਿਲ ਰਹੀ ਬਾਲੀਵੁੱਡ ਦੀ ਹਵਾ ਹਵਾਈ ਸ਼੍ਰੀ ਦੇਵੀ ਅਤੇ ਉਹਨਾਂ ਦੀ ਬੇਟੀ ਜਾਹਨਵੀ ਕਪੂਰ ਜੋ ਕਿ ਬਹੁਤ ਜਲਦ ਬਾਲੀਵੁੱਡ ਦੇ ਵਿਚ ਐਂਟਰੀ ਕਰਨ ਵਾਲੀ ਹੈ।
ਜਾਹਨਵੀ ਇਸ ਈਵੈਂਟ ਵਿਚ ਮਾਂ ਦੇ ਨਾਲ ਡਿਜ਼ਾਈਨਰ ਅਨਾਮਿਕਾ ਖੰਨਾ ਦੀ ਆਊਟ ਫਿੱਟ ਨੂੰ ਪ੍ਰਮੋਟ ਕਰਦੀ ਨਜ਼ਰ ਆਈ। ਇਥੇ ਜਾਹਨਵੀ ਗਰੇਅ ਰੰਗ ਦੇ ਜੰਪਸੂਟ 'ਚ ਨਜ਼ਰ ਆਈ। ਉਥੇ ਹੀ ਸ਼੍ਰੀ ਦੇਵੀ ਗਰੇਅ ਰੰਗ ਦੀ ਹੀ ਸਾਡੀ ਦੇ ਵਿਚ ਪੋਜ਼ ਦਿੰਦੀ ਨਜ਼ਰ ਆਈ।
ਤੁਹਾਨੂੰ ਦੱਸ ਦੇਈਏ ਕਿ ਜਿਥੇ ਦੋਵੇਂ ਮਾਂ ਬੇਟੀ ਗਲੈਮਰ ਦਿਖਾ ਰਹੀਆਂ ਸਨ। ਉਥੇ ਹੀ ਇੱਕ ਅਜਿਹਾ ਘਟਨਾ ਵੀ ਕੈਮਰੇ 'ਚ ਕੈਦ ਹੋ ਗਿਆ। ਜਿਸ ਨੇ ਸ਼੍ਰੀ ਦੇਵੀ ਨੂੰ ਇੱਕ ਕੇਅਰਿੰਗ ਮਾਂ ਵੱਜੋਂ ਉਭਾਰ ਕੇ ਸਾਹਮਣੇ ਲਿਆਂਦਾ। ਦਰਅਸਲ ਫੈਸ਼ਨ ਸ਼ੋਅ ਦੌਰਾਨ ਮੀਡੀਆ ਨੂੰ ਪੋਸ ਦਿੰਦੇ ਹੋਏ ਜਾਹਨਵੀ ਦੀ ਡ੍ਰੈੱਸ ਮੋਢੇ ਤੋਂ ਖਿਸਕ ਗਈ।
ਜਿਸ ਨੂੰ ਕੈਮਰੇ 'ਚ ਕੈਦ ਹੁੰਦਿਆਂ ਮਾਂ ਨੇ ਉਸ ਨੂੰ ਤੁਰੰਤ ਉਥੋਂ ਦੀ ਚਲੇ ਜਾਣ ਦਾ ਇਸ਼ਾਰਾ ਕੀਤਾ। ਹਾਲਾਂਕਿ ਕਿ ਇਸ ਦੌਰਾਨ ਵੀ ਜਾਹਨਵੀ ਹਟੀ ਨਹੀਂ ਪਰ ਫਿਰ ਸ਼੍ਰੀ ਦੇਵੀ ਦੀ ਡਾਂਟ ਲੱਗਣ ਤੋਂ ਬਾਅਦ ਜਾਹਨਵੀ ਉਥੋਂ ਦੀ ਵਾਲਕ ਆਊਟ ਕਰ ਗਈ।
ਹਾਲਾਂਕਿ ਇਸ ਦੌਰਾਨ ਮਾਂ ਸ਼੍ਰੀ ਦੇਵੀ ਦੇ ਰਵੱਵੀਏ ਕਾਰਨ ਜਾਹਨਵੀ ਨੂੰ ਸ਼ਰਮਿੰਦਾ ਵੀ ਹੋਣਾ ਪਿਆ। ਇਸ ਘਟਨਾ ਦੇ ਕੈਮਰੇ 'ਚ ਕੈਦ ਹੋਣ ਤੋਂ ਬਾਅਦ ਇੱਕ ਗੱਲ ਤਾਂ ਸਾਫ ਹੈ ਕਿ ਜਿਥੇ ਮਾਂ ਆਪਣੀ ਬੇਟੀ ਨੂੰ ਫੈਸ਼ਨ ਦੀ ਲਾਇਮਲਾਈਟ ਲਿਆਉਣ 'ਚ ਸਹਿਯੋਗੀ ਹੈ। ਉਥੇ ਹੀ ਦੁਨੀਆਦਾਰੀ 'ਚ ਕਿਵੇਂ ਵਿਚਰਨਾ ਹੈ ਇਹਨਾਂ ਗੱਲਾਂ ਦਾ ਵੀ ਪੂਰਾ ਧਿਆਨ ਰੱਖਦੀ ਹੈ।