ਬੀਐਸਐੱਫ ਨੂੰ ਮਿਲੀ ਵੱਡੀ ਸਫਲਤਾ, 275 ਕਰੋੜਾਂ ਦੀ ਹੈਰੋਇਨ ਸਮੇਤ ਦੋ ਪਿਸਤੋਲ ਬਰਾਮਦ
Published : Dec 7, 2017, 1:27 pm IST
Updated : Dec 7, 2017, 7:57 am IST
SHARE ARTICLE

ਚੰਡੀਗੜ੍ਹ: ਬੀ.ਐਸ.ਐਫ. ਨੇ 2 ਅਰਬ 75 ਕਰੋੜ ਦੇ ਕੌਮਾਂਤਰੀ ਮੁੱਲ ਦੀ ਹੈਰੋਇਨ ਦੇ 55 ਪੈਕਟ ਤੇ ਦੋ ਪਿਸਤੌਲ ਬਰਾਮਦ ਕੀਤੇ ਹਨ। ਬੀ. ਐਸ. ਐਫ. ਦੀ 12ਵੀਂ ਬਟਾਲੀਅਨ ਨੂੰ ਮਿਲੀ ਪੁਖਤਾ ਸੂਚਨਾ ਦੇ ਅਧਾਰ ‘ਤੇ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਪੈਦੀ ਬਾਹਰੀ ਸਰਹੱਦੀ ਚੌਕੀ ਰੋਸੇ ਨਜ਼ਦੀਕ ਭਾਰਤ ਅੰਦਰ ਹੈਰੋਇਨ ਅਤੇ ਹਥਿਆਰ ਭੇਜਣ ਦੀ ਕੋਸ਼ਿਸ ਕਰ ਰਹੇ ਪਾਕਿਸਤਾਨੀ ਤਸਕਰਾਂ ਦੇ ਮਨਸੂਬੇ ਨੂੰ ਅਸਫਲ ਬਣਾਇਆ ਹੈ।

ਰੋਸੇ ਚੌਕੀ ਨਜ਼ਦੀਕ ਹਨੇਰਾ ਹੁੰਦੇ ਹੀ ਕੱਲ੍ਹ ਸ਼ਾਮ ਸਮੇਂ ਬੀ. ਐਸ. ਐਫ ਦੇ ਜਵਾਨਾਂ ਨੇ ਕੰਡਿਆਲੀ ਤਾਰ ਨੇੜੇ ਕੁਝ ਹਰਕਤ ਦੇਖੀ। ਜਿਸ ‘ਤੇ ਉਹਨਾਂ ਨੇ ਭਾਰਤ ਅੰਦਰ ਪਾਈਪ ਪਾ ਕੇ ਨਸ਼ੀਲੇ ਪਦਾਰਥ ਭੇਜਣ ਦੀ ਕੋਸ਼ਿਸ ਕਰ ਰਹੇ ਕੁਝ ਪਾਕਿਸਤਾਨੀ ਤਸਕਰਾਂ ਨੂੰ ਲਲਕਾਰਿਆ ਪਰ ਉਨ੍ਹਾਂ ਨੇ ਆਪਣਾ ਕੰਮ ਜਾਰੀ ਰੱਖਿਆ। 


ਜਿਸ ‘ਤੇ ਬੀ. ਐਸ.ਐਫ. ਵੱਲੋਂ ਆਪਣੇ ਬਚਾਅ ਵਿੱਚ ਤਸਕਰਾਂ ‘ਤੇ ਗੋਲੀ ਚਲਾਈ ਅਤੇ ਪਾਕਿਸਤਾਨੀ ਤਸਕਰ ਭੱਜਣ ‘ਚ ਕਾਮਯਾਬ ਹੋ ਗਏ।

ਉਸ ਵੇਲੇ ਕੀਤੀ ਗਈ ਕਾਰਵਾਈ ਵਿੱਚ 55 ਪੈਕੇਟ ਹੈਰੋਇਨ ਅਤੇ 2 ਪਿਸਤੌਲ ਬਾਰਮਦ ਕੀਤੇ। ਬੀ. ਐਸ. ਐਫ. ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਵੀਰਵਾਰ ਨੂੰ ਖੁਲਾਸਾ ਕੀਤੇ ਜਾਣ ਦੀ ਸੰਭਾਵਨਾ ਹੈ।

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement