ਬਿੱਗ ਬਾਸ ਦਾ ਸੱਤਵਾਂ ਸੀਜਨ ਲੈ ਕੇ ਆਇਆ ਸੀ ਹੇਵਨ ਐਂਡ ਹੇਲ ਕਾ ਤੜਕਾ, ਨੌਂਵੇ ਸੀਜਨ ਵਿੱਚ ਮਿਲੀ ਡਬਲ ਟਰਬਲ ਅਤੇ ਇਸ ਵਾਰ ਬਿੱਗ ਬਾਸ - 11 ਦਾ ਥੀਮ ਹੈ - ਘਰਵਾਲੇ ਅਤੇ ਗੁਆਂਢੀ। ਇਸਦੇ ਇਲਾਵਾ ਇਸ ਘਰ ਵਿੱਚ ਹੋਰ ਕੀ - ਕੀ ਨਵਾਂ ਹੋਵੇਗਾ, ਇਸ ਸਸਪੈਂਸ ਨਾਲ ਪਰਦਾ ਉੱਠ ਚੁੱਕਿਆ ਹੈ।
ਇਸ ਵਾਰ ਕੌਣ-ਕੌਣ ਉਮੀਦਵਾਰ ਦਿਖਾਈ ਦੇਣਗੇ ਬਿੱਗ ਬਾਸ ਦੇ ਘਰ ਵਿੱਚ ? ਗੁਆਂਢੀ ਥੀਮ ਉੱਤੇ ਆਉਣ ਵਾਲੇ BB - 11 ਦਾ ਨਵਾਂ ਘਰ ਕਿਵੇਂ ਹੋਵੇਗਾ ? ਕੌਣ ਕਿਸਦਾ ਗੁਆਂਢੀ ਬਣੇਗਾ ? ਥੀਮ ਬਦਲ ਗਿਆ ਹੈ, ਤਾਂ ਬਦਲੇ ਹੋਏ ਟਵਿਸਟ ਕਿਵੇਂ ਹੋਣਗੇ ? ਹੋਰ ਵੀ ਪਤਾ ਨਹੀਂ ਕਿੰਨੇ ਸਵਾਲ ਤੁਹਾਡੇ ਮਨ ਵਿੱਚ ਹੋਣਗੇ ? ਤਾਂ ਆਓ ਤੁਹਾਡੀ ਥੋੜ੍ਹੀ ਜਿਹੀ ਬੇਚੈਨੀ ਨੂੰ ਘੱਟ ਕਰਦੇ ਹਾਂ -
ਬਿਗ-ਬੌਸ` ਦਾ ਨਵਾਂ ਸੀਜ਼ਨ ਅਸਲ ਵਿੱਚ ਮਜ਼ੇਦਾਰ ਹੋਣ ਜਾ ਰਿਹਾ ਹੈ। ਮੇਕਰਜ਼ ਨੇ ਐਂਟਰਟੇਨ ਦੇ ਲਈ ਖਾਸ ਖਿਆਲ ਰੱਖਿਆ ਹੈ। ਕੰਟੈਸਟੈਂਟ ਦੀ ਜੋ ਲਿਸਟ ਸਾਹਮਣੇ ਆਈ ਹੈ। ਉਸ ਤੋਂ ਸਾਬਿਤ ਵੀ ਹੁੰਦਾ ਹੈ ।ਇਸ ਵਾਰ 11 ਕੰਟੈਸਟੈਂਟ ਘਰ ਵਿੱਚ ਰਹਿਣਗੇ।
1 ਬੇਨਫਸ਼ਾ ਸੂਨਾਵਾਲਾ- ਹਾਟ ਮਾਡਲ ਬੇਨਫਸ਼ਾ ਸੂਨਾਵਾਲਾ ਵੀ ਬਿਗ-ਬੌਸ ਵਿੱਚ ਨਜ਼ਰ ਆਉਣ ਵਾਲੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਮੇਰਾ ਇੰਟੈਸ਼ਨ ਸਾਫ ਹੈ ,ਮੈਨੂੰ ਬਸ ਮਜ਼ਾ ਲੈਣਾ ਹੈ ।ਉੱਥੇ ਜਾ ਕੇ ਮਸਤੀ ਦਾ ਬਲਾਸਟ ਕਰ ਦੇਣਾ ਹੈ ।ਮਿਊਜ਼ਕ ਵੱਜਦੇ ਹੀ ਡਾਂਸ ਸ਼ੁਰੂ ਕਰ ਦੇਣਾ ਹੈ।
2 ਹਿਨਾ ਖਾਨ-ਯੇ ਰਿਸ਼ਤਾ ਕਿਆ ਕਹਿਲਾਤਾ ਹੈ ਵਿੱਚ ਅਕਸ਼ਰਾ ਦਾ ਕਿਰਦਾਰ ਕਰਨ ਵਾਲੀ ਹਿਨਾ ਖਾਨ ਵੀਬਿਗ-ਬੌਸ ਦੇ ਘਰ ਵਿੱਚ ਹਨ। ਉਹ ਪਹਿਲਾਂ ਵੀ ਰਿਐਲੀਟੀ ਸ਼ੋਅ ਖਤਰੋਂ ਕੇ ਖਿਲਾੜੀ ਸੀਜ਼ਨ 8 ਵਿੱਚ ਹਿੱਸਾ ਲੈ ਚੁੱਕੀ ਹੈ ।ਉਨ੍ਹਾਂ ਨੂੰ ਟੀ.ਵੀ ਦੀ ਸੰਸਕਾਰੀ ਨੂੰਹ ਦੇ ਤੌਰ ਤੇ ਜਾਣਿਆ ਜਾਂਦਾ ਹੈ। ਖਬਰਾਂ ਅਨੁਸਾਰ ਨੂੰਹ ਵਾਲੀ ਇਮੇਜ ਨੂੰ ਖਤਮ ਕਰਨ ਲਈ ਉਹ ਸ਼ੋਅ ਵਿੱਚ ਸ਼ਾਮਿਲ ਹੋ ਰਹੀ ਹੈ।
3 ਹਿਤੇਨ ਤੇਜਵਾਨੀ- ਮਸ਼ਹੂਰ ਟੀ.ਵੀ ਅਦਾਕਾਰ ਹਨ ਉਹ ਸੀਰੀਅਲ ਕਿਉਂਕਿ ਸਾਸ ਭੀ ਕਭੀ ਬਹੂ ਥੀ ,ਕੁਟੁੰਬ ਅਤੇ ਪਵਿੱਤਰ ਰਿਸ਼ਤਾ ਵਿੱਚ ਨਜ਼ਰ ਆ ਚੁੱਕੇ ਹਨ।
4 ਗੌਰੀ ਪ੍ਰਧਾਨ- ਉਹ ਬਿਜਨੈਸਵੁਮੈਨ ,ਮਾਡਲ ਅਤੇ ਅਦਾਕਾਰਾ ਦੇ ਤੌਰ ਤੇ ਜਾਣੀ ਜਾਂਦੀ ਹੈ। ਗੌਰੀ ਪਹਿਲਾਂ ਵੀ ਸੀਰੀਅਲ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਅਤੇ 'ਕੁਟੰਬ' ‘ਚ ਨਜ਼ਰ ਆ ਚੁੱਕੀ ਹੈ।
5 ਸ਼ਿਵਾਨੀ ਦੁਰਗਾ- ਨੋਇਡਾ ਦੀ ਸ਼ਿਵਾਨੀ ਦੁਰਗਾ ਹਾਈ ਪ੍ਰੋਫਾਈਲ ਤੰਤਰ ਸਾਧਕ ਹੈ। ਹਾਲ ਹੀ ਵਿੱਚ ਉਜੈਨ ਮਹਾਕੁੰਭ ਦੇ ਦੌਰਾਨ ਉਨ੍ਹਾਂ ਦੀ ਖੂਬ ਚਰਚਾ ਹੋਈ ਸੀ। ਹਾਲ ਦੇ ਦੌਰਾਨ ਕੁੱਝ ਧਰਮ ਗੁਰੂਆਂ ਦੀ ਕੰਟਰੋਵਰਸੀ ਦਾ ਅਸਰ ਸ਼ੋਅ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸਦੀ ਇੱਕ ਝਲਕ ਬਿਗ-ਬੌਸ ਦੇ ਪ੍ਰੋਮੋ ਵਿੱਚ ਨਜ਼ਰ ਆਈ ਹੈ। ਇੱਕ ਪੋ੍ਰਮੋ ਵਿੱਚ ਸ਼ਿਵਾਨੀ ਕਹਿੰਦੀ ਨਜ਼ਰ ਆ ਰਹੀ ਹੈ। ਇੱਕ ਤਾਲਾਬ ਦੀ ਮਛਲੀ ਗੰਦੀ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਪੂਰਾ ਤਾਲਾਬ ਗੰਦਾ ਹੈ”। ਸ਼ਿਲਪਾ ਸ਼ਿੰਦੇ- ਟੀ.ਵੀ ਦੇ ਮਸ਼ਹੂਰ ਸੀਰੀਅਲ ਅੰਗੂਰੀ ਭਾਬੀ ਦੇ ਲਈ ਜਾਣੀ ਜਾਂਦੀ ਹੈ।
6 ਆਕਾਸ਼ ਅਨਿਲ ਦਦਲਾਨੀ- ਉਹ ਮਿਉਜ਼ਿਕ ਵਿੱਚ ਸਥਾਪਿਤ ਨਾਮ ਹੈ ਨਾਲ ਸੁਪੋਰਟਸ ਅਤੇ ਬਿਜਨੈਸ ਵਿੱਚ ਖਾਸ ਦਿਲਚਸਪੀ ਲੈਂਦੇ ਹਨ ।ਉਹ ਬਿਗ-ਬੌਸ ਤੋਂ ਕਾਮਨਰ ਕੰਟੈਸਟੈਂਟ ਦੇ ਤੌਰ ਤੇ ਜੁੜੇ ਹਨ ।ਆਕਾਸ਼ ਬਿੰਦਾਸ ਸੁਪਰਡਿਊਡ ਰਿਐਲੀਟੀ ਸ਼ੋਅ ਵਿੱਚ ਨਜ਼ਰ ਆਏ ਸਨ।
7 ਸ਼ਿਲਪਾ ਦਾ ਨਾਮ ਉਦੋਂ ਵਿਵਾਦਾਂ ਵਿੱਚ ਆਇਆ ਜਦੋਂ ਉਨ੍ਹਾਂ ਨੂੰ ਸ਼ੋਅ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ।ਇਸ ਤੋਂ ਬਾਅਦ ਉਨ੍ਹਾਂ ਨੇ ਸ਼ੋਅ ਦੇ ਮੇਕਰਜ਼ ਤੇ ਕਈ ਆਰੋਪ ਲਗਾਏ ।ਹਾਲ ਹੀ ਵਿੱਚ ਸ਼ਿਲਪਾ ਨੇ `ਪਟੇਲ ਕੀ ਪੰਜਾਬੀ ਸ਼ਾਦੀ` ਵਿੱਚ ਪਰੇਸ਼ ਰਾਵਲ ਅਤੇ ਰਿਸ਼ੀ ਕਪੂਰ ਦੇ ਨਾਲ ਇੱਕ ਆਈਟਮ ਨੰਬਰ ਵੀ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ` ਬਿਗ-ਬੌਸ` ਵਿੱਚ ਜਾਣ ਤੋਂ ਨਾ ਕਰ ਦਿੱਤਾ ।ਕਿਹਾ ਜਾ ਰਿਹਾ ਹੈ ਕਿ ਉਹ ਸ਼ੋਅ ਦੇ ਹਰ ਐਪੀਸੋਡ ਦੇ ਲਈ ਚਾਰ ਲੱਖ ਰੁਪਏ ਦੀ ਫੀਸ ਲੈ ਰਹੀ ਹੈ।
8 ਸੁਪਨਾ ਚੌਧਰੀ -ਇਹ ਹਰਿਆਣਾ ਦੀ ਰਾਗਿਨੀ ਸ਼ੈਲੀ ਦੀ ਡਾਂਸਰ ਹੈ।ਉਹ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੈ।ਪਿਛਲੇ ਸਾਲ ਸੁਸਾਈਡ ਦੀ ਕੋਸ਼ਿਸ਼ ਤੋਂ ਬਾਅਦ ਉਹ ਸੁਰਖੀਆਂ ਵਿੱਚ ਆਈ। ਉਨ੍ਹਾਂ ਦੇ ਨਾਮ ਕਈ ਵਿਵਾਦ ਹਨ ।ਹਾਲ ਹੀ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ।
9 ਜੋਤੀ ਕੁਮਾਰ -ਜੋਤੀ ਕੁਮਾਰ ਬਿਹਾਰ ਦੇ ਮਸੂਦ ਦੀ ਹੈ।ਉਨ੍ਹਾਂ ਦੇ ਪਿਤਾ ਇੱਕ ਮਾਮੂਲੀ ਚਪੜਾਸੀ ਹਨ।
10 ਜੁਬੈਰ ਖਾਨ- ਸਭ ਤੋਂ ਮਜ਼ੇਦਾਰ ਨਾਮ ਹਸੀਨਾ ਪਾਰਕਰ ਦੇ ਜਵਾਈ ਦਾ ਨਾਮ ਹੈ।ਜੁਬੈਰ ਪੋਡਿਊਸਰ ਹਨ ।ਉਸਨੇ ਦਾਊਦ ਨੂੰ ਲੈ ਕੇ ਇੱਕ ਫਿਲਮ ਵੀ ਬਣਾਈ ਹੈ।
11 ਵਿਕਾਸ ਗੁਪਤਾ- ਸਕ੍ਰਿਪਟ ਰਾਈਟਰ ਵਿਕਾਸ ਗੁਪਤਾ ਕਈ ਯੂਥ ਸ਼ੋਅ ਤਿਆਟ ਕਰ ਚੁੱਕੇ ਹਨ। ਉਨ੍ਹਾ ਨੇ ਆਖਿਰੀ ਸਮੇਂ ਵਿੱਚ ਆਣੀ ਹਾਮੀ ਦਿੱਤੀ ਹੈ। ਉਨ੍ਹਾਂ ਨੇ ਏਕਤਾ ਕਪੂਰ ਦੇ ਨਾਲ ਲੰਬੇ ਸਮੇਂ ਤੋਂ ਕੰਮ ਕੀਤਾ ਹੈ।
12 ਪ੍ਰਿਯਾਂਕ ਸ਼ਰਮਾ-ਰੋਡਿਜ਼ ਰਾਈਜ਼ਿੰਗ ਦੇ ਕੰਟੈਸਟੈਂਟ ਰਹੇ ਪ੍ਰਿਯਾਂਕ ਸ਼ਰਮਾ ਵੀ `ਬਿਗ-ਬੌਸ` ਦੇ ਘਰ ਵਿੱਚ ਹੋਣਗੇ। ਉਨ੍ਹਾ ਦੀ ਉਮਰ 25 ਸਾਲ ਹੈ ।ਖਬਰਾਂ ਅਨੁਸਾਰ ਉਹ ਬਿਗ-ਬੌਸ ਨੂੰ ਲੈ ਕੇ ਕਾਫੀ ਐਕਸਾਈਟਿਡ ਹਨ।
end-of