
ਯੋ- ਯੋ ਹਨੀ ਸਿੰਘ ਦੇ ਗੀਤ ਇੱਕ ਸਮੇਂ ਹਰ ਪਾਰਟੀ ਵਿੱਚ ਵਜਦੇ ਸਨ। ਬਾਲੀਵੁੱਡ ਵਿੱਚ ਵੀ ਉਨ੍ਹਾਂ ਨੇ ਕਈ ਗੀਤ ਗਾਏ,ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ਹਾਲਾਂਕਿ 2015 ਵਿੱਚ ਬਾਈਪੋਲਰ ਡਿਸਆਡਰ ਦੇ ਕਾਰਨ ਉਨ੍ਹਾਂ ਨੇ ਗਾਉਣਾ ਛੱਡ ਦਿੱਤਾ ਸੀ ਪਰ ਉਨ੍ਹਾਂ ਦੇ ਫੈਨਜ਼ ਨੂੰ ਹੁਣ ਜ਼ਿਆਦਾ ਦਿਨ ਉਨ੍ਹਾਂ ਦੇ ਗੀਤ ਦੇ ਲਈ ਇੰਤਜ਼ਾਰ ਨਹੀਂ ਕਰਨਾ ਹੋਵੇਗਾ।
ਦੋ ਸਾਲ ਬਾਅਦ ਹਨੀ ਸਿੰਘ ਇੱਕ ਵਾਰ ਫਿਰ ਬਾਲੀਵੁੱਡ ਗੀਤ ਦੇ ਨਾਲ ਵਾਪਿਸ ਆ ਰਹੇ ਹਨ। ਉਨ੍ਹਾਂ ਨੇ ਕਾਰਤਿਕ ਆਰਿਅਨ ਦੀ ਫਿਲਮ ‘ਸੋਨੂ ਦੇ ਟੀਟੂ ਦੀ ਸਵੀਟੀ’ ਦੇ ਲਈ ‘ਦਿਲ ਚੋਰੀ ਸਾਡਾ’ ਹੋ ਗਿਆ ਗੀਤ ਗਾਇਆ ਹੈ।ਇਹ ਇੱਕ ਪਾਰਟੀ ਨੰਬਰ ਹੈ ਜੋ ਪੰਜਾਬੀ ਸਿੰਗਰ ਹੰਸ ਰਾਜ ਦੇ ਗੀਤ ਦਾ ਰੀਮੇਕ ਹੈ ,ਇਹ ਗੀਤ 26 ਦਸੰਬਰ ਨੂੰ ਰਿਲੀਜ਼ ਹੋਵੇਗਾ।
ਬਾਲੀਵੁੱਡ ਵਿੱਚ ਵਾਪਸੀ ਕਰ ਹਨੀ ਸਿੰਘ ਬਹੁਤ ਖੁਸ਼ ਹਨ।ਇਸ ਬਾਰੇ ਵਿੱਚ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ‘ਮੈਂ ਰਿਕਾਡਿੰਗ ਸਟੂਡਿਓ ਵਿੱਚ ਆ ਕੇ ਬਹੁਤ ਖੁਸ਼ ਹਾਂ ,ਉਨ੍ਹਾਂ ਨੇ ਫੈਨਜ਼ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਾਰਨ ਹੀ ਉਹ ਬੀਮਾਰੀ ਤੋਂ ਬਾਹਰ ਆ ਪਾਏ ਹਨ,ਫੈਨਜ਼ ਦੇ ਲਈ ਉਨ੍ਹਾਂ ਨੇ ਕਿਹਾ ਆਪਣੇ ਫੈਨਜ਼ ਦੇ ਲਈ ਨਵਾਂ ਗੀਤ ਲਿਆ ਕੇ ਮੈਂ ਖੁਸ਼ ਹਾਂ ,ਮੈਂ ਉਨ੍ਹਾਂ ਨੂੰ ਆਪਣਾ ਪਿਆਰ ਦੇਣਾ ਚਾਹੁੰਦਾ ਹਾਂ ਕਿਉਂਕਿ ਉਨ੍ਹਾਂ ਨੇ ਮੇਰੇ ਗੀਤ ਦੇ ਲਈ ਬਹੁਤ ਇੰਤਜ਼ਾਰ ਕੀਤਾ”।
ਕੁੱਝ ਦਿਨਾਂ ਪਹਿਲਾਂ ਹਨੀ ਸਿੰਘ ਨੇ ਆਪਣੀਆਂ ਕੁੱਝ ਤਸਵੀਰਾਂ ਆਪਣੇ ਟਵਿੱਟਰ ਹੈਂਡਲ `ਤੇ ਸ਼ੇਅਰ ਵੀ ਕੀਤੀਆਂ ਸਨ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਗੰਗਾ ਦੇ ਕਿਨਾਰੇ ਗੀਤ ਲਿਖ ਰਹੇ ਹਨ। ਹਨੀ ਸਿੰਘ ਨੇ ਲੁੰਗੀ ਡਾਂਸ ,ਚਾਰ ਬੋਤਲ ਵੋਡਕਾ, ਬਲਿਊ ਆਈਜ਼ ਵਰਗੇ ਬੇਹਤਰੀਨ ਗੀਤ ਦਿੱਤੇ ਹਨ ਪਰ ਬਾਈਪੋਲਰ ਡਿਸਆਡਰ ਦੇ ਕਾਰਨ ਉਨ੍ਹਾਂ ਨੇ ਗੀਤ ਲਿਖਣਾ ਛੱਡ ਦਿੱਤਾ ਸੀ। ਉਨ੍ਹਾਂ ਨੇ ਇੰਟਰਵਿਊ ਵਿੱਚ ਦੱਸਿਆ ਸੀ ਕਿ ਮੈਂ ਸ਼ਰਾਬ ਦਾ ਆਦੀ ਸੀ ਇਸ ਕਾਰਨ ਇਹ ਬੀਮਾਰੀ ਹੋਰ ਵੱਧ ਗਈ।
ਜਦੋਂ ਉਹ ਅਚਾਨਕ ਗਾਇਬ ਹੋ ਗਏ ਤਾਂ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਡ੍ਰਗ ਓਵਰਡੋਜ਼ ਦੇ ਕਾਰਨ ਉਹ ਰਿਹੈਬ ਵਿੱਚ ਹਨ ਪਰ ਹਨੀ ਸਿੰਘ ਨੇ ਇੰਟਰਵਿਊ ਵਿੱਚ ਇਨ੍ਹਾਂ ਗੱਲਾਂ ਦਾ ਖੰਡਨ ਕੀਤਾ ਸੀ।ਉਨ੍ਹਾਂ ਨੇ ਦੱਸਿਆ ਸੀ ਕਿ 18 ਮਹੀਨੇ ਮੇਰੀ ਜ਼ਿੰਦਗੀ ਦੇ ਸਭ ਤੋਂ ਖਰਾਬ ਦਿਨ ਸਨ,ਮੈਂ ਕਿਸੇ ਨਾਲ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਸੀ ,ਅਫਵਾਹ ਸੀ ਕਿ ਮੈਂ ਰਿਹੈਬ ਵਿੱਚ ਹਾਂ ,ਪਰ ਪੂਰੇ ਸਮੇਂ ਮੈਂ ਆਪਣੇ ਨੋਇਡਾ ਵਾਲੇ ਘਰ ਵਿੱਚ ਸੀ।ਮੈਨੂੰ ਬਾਈਪੋਲਰ ਡਿਸਆਡਰ ਸੀ ,ਮੈਂ ਚਾਰ ਡਾਕਟਰ ਬਦਲੇ ,ਮੇਰੇ `ਤੇ ਦਵਾਈਆਂ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ਅਤੇ ਅਜੀਬ ਹਰਕਤਾਂ ਮੇਰੇ ਨਾਲ ਹੋ ਰਹੀਆਂ ਸਨ ,ਮੈਂ ਮੰਨਦਾ ਹਾਂ ਕਿ ਮੇਰੇ ਅਲਕੋਹਲਿਕ ਹੋਣ ਦੇ ਨਾਲ ਮੇਰੀ ਬੀਮਾਰੀ ਹੋਰ ਵੱਧ ਗਈ।
ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਡਰਾਵਨਾ ਸੀ ,ਇੱਕ ਸਾਲ ਹੋ ਗਿਆ ਸੀ ਅਤੇ ਮੇਰੇ `ਤੇ ਦਵਾਈਆਂ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ।ਦਿੱਲੀ ਦੇ ਡਾਕਟਰ ਤੋਂ ਇਲਾਜ ਤੋਂ ਬਾਅਦ ਮੇਰੇ `ਤੇ ਦਵਾਈਆਂ ਦਾ ਅਸਰ ਸ਼ੁਰੂ ਹੋਇਆ। ਮੈਂ ਖੁਦ ਨੂੰ ਸਭ ਤੋਂ ਅਲੱਗ ਕਰ ਲਿਆ ਸੀ। ਮੈਂ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲਦਾ ਸੀ,ਮੇਰੀ ਦਾੜ੍ਹੀ ਵੱਧ ਗਈ ਸੀ ਅਤੇ ਮਹੀਨਿਆਂ ਤੋਂ ਮੈਂ ਆਪਣੇ ਵਾਲ ਨਹੀਂ ਕਟਵਾਏ ਸਨ। 20 ਹਜ਼ਾਰ ਲੋਕਾਂ ਦੇ ਸਾਹਮਣੇ ਮੈਂ ਪਰਫਾਰਮ ਕਰਦਾ ਸੀ ਪਰ ਉਸ ਸਮੇਂ 4-5 ਲੋਕਾਂ ਦੇ ਸਾਹਮਣੇ ਵੀ ਨਹੀਂ ਆ ਪਾਉਂਦਾ ਸੀ ,ਬਾਈਪੋਲਰ ਤੁਹਾਡੇ ਨਾਲ ਵੀ ਇਹ ਹੀ ਕਰਦਾ ਹੈ।
ਕੀ ਹੈ ਬਾਈਪੋਲਰ ਡਿਸਆਡਰ
ਇਹ ਇੱਕ ਤਰ੍ਹਾਂ ਦੀ ਦਿਮਾਗੀ ਬੀਮਾਰੀ ਹੈ ਜੋ ਡਿਪ੍ਰੈਸ਼ਨ ਦੀ ਤਰ੍ਹਾਂ ਹੁੰਦੀ ਹੈ। ਇਸ ਵਿੱਚ ਇਨਸਾਨ ਜਾਂ ਜਿਆਦਾ ਖੁਸ਼ੀ ਮਹਿਸੂਸ ਕਰਦਾ ਹੈ ਜਾਂ ਫਿਰ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਹੈ।