
ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਅੱਜ ਤੋਂ 3 ਦਿਨਾ 'ਰੋਜ਼ ਫੈਸਟੀਵਲ' ਦੀ ਸ਼ੁਰੂਆਤ ਹੋ ਚੁੱਕੀ ਹੈ। ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਇਸ ਦਾ ਉਦਘਾਟਨ ਕੀਤਾ।
ਫੈਸਟੀਵਲ ਦੇ ਪਹਿਲੇ ਦਿਨ ਲੋਕਾਂ ਦੇ ਮਨੋਰੰਜਨ ਲਈ ਕਈ ਪ੍ਰੋਗਰਾਮ ਰੱਖੇ ਗਏ ਹਨ ਅਤੇ ਇਸ ਤੋਂ ਇਲਾਵਾ ਖਾਣ-ਪੀਣ ਦੇ ਸਟਾਲ ਵੀ ਲਾਏ ਗਏ ਹਨ।
ਰੋਜ਼ ਗਾਰਡਨ 'ਚ ਹਰ ਪਾਸੇ ਫੁੱਲਾਂ ਦੀਆਂ ਮਹਿਕਾਂ ਖਿੱਲਰ ਰਹੀਆਂ ਹਨ ਅਤੇ ਵੱਡੀ ਗਿਣਤੀ 'ਚ ਲੋਕ ਇਸ ਫੈਸਟੀਵਲ ਦਾ ਨਜ਼ਾਰਾ ਲੈਣ ਲਈ ਆ ਰਹੇ ਹਨ।
ਸ਼ਾਮ ਦੇ ਸਮੇਂ ਮਿਸ ਐਂਡ ਮਿਸਟਰ ਰੋਜ਼ ਕੰਪੀਟੀਸ਼ਨ ਹੋਵੇਗਾ ਅਤੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਆਪਣੇ ਗਾਣਿਆਂ 'ਤੇ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰਨਗੇ।
ਇਸ ਸਾਲ ਦੇ ਰੋਜ਼ ਫੈਸਟੀਵਲ ਲਈ ਕਾਫੀ ਵਧੀਆ ਤਰੀਕੇ ਨਾਲ ਤਿਆਰੀਆਂ ਕੀਤੀਆਂ ਗਈਆਂ ਹਨ। ਇੰਟਰਨੈਸ਼ਨਲ ਰੋਜ਼ ਫੈਸਟ ਯੂ. ਟੀ. ਟੂਰਿਜ਼ਮ ਵਿਭਾਗ ਦੇ ਡਾਇਰੈਕਟਰ ਜਤਿੰਦਰ ਯਾਦਵ ਨੇ ਦੱਸਿਆ ਕਿ ਅਗਲੇ ਸਾਲ ਤੋਂ ਇਸ ਨੂੰ ਇੰਟਰਨੈਸ਼ਨਲ ਪੱਧਰ 'ਤੇ ਆਯੋਜਿਨਤ ਕਰਨ ਦੀ ਕੋਸ਼ਿਸ਼ ਰਹੇਗੀ।
ਉਨ੍ਹਾਂ ਨੇ ਕਿਹਾ ਕਿ ਟ੍ਰਾਈਸਿਟੀ ਹੀ ਨਹੀਂ, ਸਗੋਂ ਉੱਤਰੀ ਭਾਰਤ ਦੇ ਲੋਕ ਵੀ ਇਸ ਦਾ ਮਜ਼ਾ ਲੈ ਸਕਣਗੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਮਨੋਰੰਜਨ ਦਾ ਪੂਰਾ ਖਿਆਲ ਰੱਖਿਆ ਜਾਵੇਗਾ।