ਚਾਰਾ ਘੋਟਾਲਾ : ਸੀਬੀਆਈ ਕੋਰਟ ਅੱਜ ਕਰੇਗਾ ਲਾਲੂ ਪ੍ਰਸਾਦ ਯਾਦਵ ਦੀ ਸਜ਼ਾ ਦਾ ਐਲਾਨ
Published : Jan 4, 2018, 10:51 am IST
Updated : Jan 4, 2018, 5:21 am IST
SHARE ARTICLE

ਰਾਜਦ ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਸਮੇਤ ਸਾਰੇ ਦੋਸ਼ੀਆਂ ਨੂੰ ਚਾਰਾ ਘੁਟਾਲਾ ਕੇਸ ‘ਚ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਸੀ। ਚਾਰਾ ਘੋਟਾਲੇ ਮਾਮਲੇ ‘ਚ ਲਾਲੂ ਪ੍ਰਸਾਦ ਯਾਦਵ ਨੂੰ ਤੇ ਉਸ ਦੇ ਨਾਲ ਦੇ ਸਾਥੀਆਂ ਨੂੰ ਅੱਜ ਅਦਾਲਤ ਸਜ਼ਾ ਸੁਣਾਏਗੀ। ਲਾਲੂ ਦੇ ਵਕੀਲ ਚਿਤਰੰਜਨ ਪ੍ਰਸਾਦ ਤੇ ਹੋਰ ਸਾਰੇ ਮੁਲਾਜ਼ਮਾਂ ਵੀ ਅਦਾਲਤ ‘ਚ ਸ਼ਾਮਿਲ ਰਹਿਣਗੇ। ਅਦਾਲਤ ‘ਚ ਵਕੀਲ ਲਾਲੂ ਦੀ ਉਮਰ ਤੇ ਸਿਹਤ ਦਾ ਹਵਾਲਾ ਦੇ ਘੱਟ ਤੋਂ ਘੱਟ ਸਜ਼ਾ ਦੀ ਮੰਗ ਕਰਨਗੇ। ਬੀਤੇ ਦਿਨ ਲਾਲੂ ਨੂੰ ਸਜ਼ਾ ਸੁਣਾਈ ਜਾਣੀ ਸੀ।

ਬੀਤੇ ਦਿਨ ਦੋਸ਼ੀਆਂ ਨੂੰ ਕੋਰਟ ਸਜ਼ਾ ਸੁਣਾਈ ਜਾਣੀ ਸੀ ਪਰ ਸੀਨੀਅਰ ਵਕੀਲ ਵਿੰਦੇਸ਼ਵਰੀ ਪ੍ਰਸਾਦ ਦੇ ਦਿਹਾਂਤ ਹੋਣ ਕਾਰਨ ਹੁਣ ਚਾਰਾ ਘੁਟਾਲਾ ਵਿਚ ਲਾਲੂ ਪ੍ਰਸਾਦ ਯਾਦਵ ਸਮੇਤ ਹੋਰਾਂ ਨੂੰ ਸਜ਼ਾ ਅੱਜ ਸੁਣਾਈ ਜਾਵੇਗੀ। ਰਾਂਚੀ ਦੀ ਸਪੈਸ਼ਲ ਸੀ.ਬੀ.ਆਈ. ਕੋਰਟ ਨੇ ਮਾਮਲੇ ‘ਚ ਲਾਲੂ ਸਮੇਤ 16 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ। ਰਾਂਚੀ ਵਿਚ ਸੀਬੀਆਈ ਵਿਸ਼ੇਸ਼ ਅਦਾਲਤ ਨੇ ਲਾਲੂ ਯਾਦਵ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦੇ ਦਿੱਤਾ ਸੀ ਅਤੇ ਇਸ ਮਾਮਲੇ ‘ਤੇ ਸਜ਼ਾ ਦਾ ਐਲਾਨ 3 ਜਨਵਰੀ ਨੂੰ ਕੀਤਾ ਸੀ। ਲਾਲੂ ਪ੍ਰਸ਼ਾਦ ਯਾਦਵ ਨੇ ਨਵਾਂ ਸਾਲ ਜੇਲ੍ਹ ਵਿਚ ਹੀ ਬਿਤਾਇਆ।



ਅਦਾਲਤ ਦਾ ਫ਼ੈਸਲਾ ਸੁਣਦੇ ਹੀ ਲਾਲੂ ਨੇ ਕਿਹਾ ਕਿ ਇਹ ਕੀ ਹੋਇਆ? ਲਾਲੂ ਸ਼ਾਇਦ ਜਗਨਨਾਥ ਮਿਸ਼ਰਾ ਦੇ ਬਰੀ ਹੋਣ ਦੀ ਖ਼ਬਰ ਤੋਂ ਬਾਅਦ ਭਰੋਸੇਮੰਦ ਸਨ ਕਿ ਉਨ੍ਹਾਂ ਨੂੰ ਵੀ ਬਰੀ ਹੀ ਕਰ ਦਿੱਤਾ ਜਾਵੇਗਾ ਪਰ ਅਦਾਲਤ ਦੇ ਫ਼ੈਸਲੇ ਨੇ ਲਾਲੂ ਦੀ ਪਰੇਸ਼ਾਨੀ ਨੂੰ ਵਧਾ ਦਿੱਤਾ। ਚਾਰਾ ਘੁਟਾਲਾ ਮਾਮਲੇ ਦਾ ਫ਼ੈਸਲਾ ਆਉਣ ਤੋਂ ਬਾਅਦ ਇੱਕ ਪਾਸੇ ਤਾਂ ਨਿਆਂਇਕ ਹਿਰਾਸਤ ਵਿਚ ਲਾਲੂ ਜੇਲ੍ਹ ਭੇਜੇ ਗਏ ਤਾਂ ਉੱਥੇ ਅਦਾਲਤ ਦੇ ਬਾਹਰ ਭੀੜ ਬੇਕਾਬੂ ਹੋ ਗਈ, ਜਿਸ ਨੂੰ ਸੰਭਾਲਣ ਲਈ ਪੁਲਿਸ ਕਰਮੀਆਂ ਨੂੰ ਕਾਫ਼ੀ ਜੱਦੋ ਜਹਿਦ ਕਰਨੀ ਪਈ। ਰਾਜਦ ਵਰਕਰਾਂ ਨੇ ਅਦਾਲਤ ਕੰਪਲੈਕਸ ਦੇ ਬਾਹਰ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਫੈਸਲੇ ਦਾ ਵਿਰੋਧ ਕੀਤਾ।

ਲਾਲੂ ਨੂੰ ਪੁਲਿਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਹੋਟਵਾਰ ਜੇਲ੍ਹ ਲਿਜਾਇਆ ਗਿਆ । ਲਾਲੂ ਦੀ ਸਜ਼ਾ ਦਾ ਐਲਾਨ 3 ਜਨਵਰੀ ਨੂੰ ਹੋਵੇਗਾ। ਲਾਲੂ ਯਾਦਵ ਦੇ ਨਾਲ ਹੀ 15 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਜਗਨਨਾਥ ਮਿਸ਼ਰਾ ਸਮੇਤ 7 ਲੋਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਲਾਲੂ ਦੀ 1990 ਦੌਰਾਨ ਇਕੱਠੀ ਕੀਤੀ ਗਈ ਸੰਪਤੀ ਨੂੰ ਵੀ ਅਟੈਚ ਕੀਤਾ ਜਾਵੇਗਾ।



ਸਾਰੇ ਮੁਲਜ਼ਮਾਂ ਦੇ ਅਦਾਲਤ ਪਹੁੰਚਦੇ ਹੀ ਅਦਾਲਤ ਦੀ ਕਾਰਵਾਈ ਸ਼ੁਰੂ ਹੋ ਗਈ ਸੀ ਅਤੇ ਇਸ ਬਹੁ ਇੰਤਜ਼ਾਰੀ ਮਾਮਲੇ ਵਿਚ ਅਦਾਲਤ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ। ਅਦਾਲਤ ਦੇ ਬਾਹਰ ਇਸ ਦੌਰਾਨ ਵੱਡੀ ਗਿਣਤੀ ਵਿਚ ਰਾਜਦ ਨੇਤਾਵਾਂ ਅਤੇ ਵਰਕਰਾਂ ਦੀ ਭੀੜ ਲੱਗੀ ਰਹੀ। ਸੀਬੀਆਈ ਦੇ ਜੱਜ ਸ਼ਿਵਪਾਲ ਸਿੰਘ ਨੇ ਲਾਲੂ ਯਾਦਵ ਦਾ ਫ਼ੈਸਲਾ ਸੁਣਾਇਆ। ਫ਼ੈਸਲੇ ਤੋਂ ਬਾਅਦ ਲਾਲੂ ਨੂੰ ਹੋਟਵਾਰ ਸਥਿਤ ਬਿਰਸਾ ਮੁੰਡਾ ਜੇਲ੍ਹ ਵਿਚ ਲਿਜਾਇਆ ਗਿਆ।

ਜੇਲ੍ਹ ਪਹੁੰਚਣ ਤੋਂ ਬਾਅਦ ਲਾਲੂ ਦੇ ਚਿਹਰੇ ‘ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦੇਖੀਆਂ ਜਾ ਰਹੀਆਂ ਸਨ। ਜੇਲ੍ਹ ਦੇ ਬਾਹਰ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕਾਂ ਨੇ ਜਮ ਕੇ ਨਾਅਰੇਬਾਜ਼ੀ ਕੀਤੀ। ਮਿਲੀ ਜਾਣਕਾਰੀ ਅਨੁਸਾਰ ਲਾਲੂ ਜੇਲ੍ਹ ਦੇ ਅੰਦਰ ਸਿਰਫ਼ ਦੂਰਦਰਸ਼ਨ ਚੈਨਲ ਦੇਖ ਸਕਣਗੇ, ਉਨ੍ਹਾਂ ਨੂੰ ਕੇਬਲ ਦੀ ਸੁਵਿਧਾ ਨਹੀਂ ਦਿੱਤੀ ਜਾਵੇਗੀ।

SHARE ARTICLE
Advertisement

ਕਰਮਜੀਤ ਅਨਮੋਲ ਦੇ ਹੱਕ 'ਚ CM ਮਾਨ ਦੀ ਸਟੇਜ ਤੋਂ ਜ਼ਬਰਦਸਤ ਸਪੀਚ, ਤਾੜੀਆਂ ਨਾਲ ਗੂੰਜਿਆ ਪੰਡਾਲ

29 Apr 2024 11:13 AM

ਰੱਬਾ ਆਹ ਕੀ ਕਰ ‘ਤਾ, ਖੇਡਦਾ ਖੇਡਦਾ ਬਾਥਰੂਮ ਚ ਬਾਲਟੀ ਚ ਡੁੱਬ ਗਿਆ ਮਾਸੂਮ ਪੁੱਤ, ਹੋਈ ਮੌ.ਤ, ਦਾਦੀ ਦਾ ਹਾਲ ਨਹੀਂ ਦੇਖ

29 Apr 2024 10:39 AM

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM

Big News: Raja Warring ਦਾ Sunil Jakhar ਖਿਲਾਫ ਚੋਣ ਲੜਣ ਦਾ ਐਲਾਨ, ਦੇਖੋ ਕੀ ਦਿੱਤਾ ਬਿਆਨ, ਗਰਮਾਈ ਪੰਜਾਬ ਦੀ..

27 Apr 2024 1:49 PM
Advertisement