
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਸ਼ਹਿਰੀ ਆਵਾਸ ਯੋਜਨਾਂ ਦਾ ਉਪਰਾਲਾ ਕੀਤਾ ਅਤੇ ਇਸੀ ਮੁਹਿੰਮ ਦੇ ਚਲਦੇ ਜਿਲ੍ਹਾ ਤਰਨ ਤਾਰਨ ਦੇ ਨਗਰ ਕੌਂਸਲ ਵਿਖੇ ਜਾਗਰੂਕ ਕੈਂਪ ਲਗਾਇਆ ਗਿਆ ਹੈ। ਇਸ ਜਾਗਰੂਕ ਕੈਂਪ ਵਿਚ ਹਰ ਵਰਗ ਦੇ ਲੋਕਾ ਨੇ ਹਿੱਸਾ ਲਿਆ। ਲਾਭਪ੍ਰਾਤੀਆਂ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕਰਦੇ ਹਨ।
ਕਿਉ੍ਕਿ ਉਹਨਾ ਨੇ ਗਰੀਬਾਂ ਦੇ ਮੁਫਤ ਮਕਾਨ ਬਣਾਉਣ ਲਈ ਸਾਰ ਲਈ। ਉਹਨਾ ਨੇ ਕਿਹਾ ਕਿ ਅਸੀ ਪਿਛਲੇ ੩੦ ਸਾਲ ਤੋ ਕਿਰਾਏ ਦੇ ਮਕਾਨਾ ਵਿਚ ਧੱਕੇ ਖਾ ਰਹੇ ਹਾਂ। ਤਰਨ ਤਾਰਨ ਦੇ ਨਗਰ ਕੌਂਸਲ ਚਲਾ ਰਹੇ ਹਲਕਾ ਵਿਧਾਇਕ ਡਾ ਧਰਮਬੀਰ ਅਗਨੀਹੋਤਰੀ ਦੇ ਸਪੁੱਤਰ ਡਾ ਸੰਦੀਪ ਅਗਨੀਹੋਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੋਟਾ ਦੋਰਾਨ ਪੰਜਾਬ ਦੀ ਜਨਤਾ ਨਾਲ ਵਾਅਦੇ ਕੀਤੇ ਸੀ ਉਸੇ ਲੜੀ ਦੇ ਚਲਦੇ ਹੋਏ ਵਾਅਦੇ ਪੁਰੇ ਕੀਤੇ ਜਾ ਰਹੇ ਹਨ।
ਨਗਰ ਕੌਂਸਲ ਵਿਚ ਭਰ ਰਹੇ ਫਾਰਮ ਅਧਿਕਾਰੀ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਆਵਾਸ ਯੋਜਨਾਂ ਅਧੀਨ ਜਾਗਰੂਕ ਕੈਂਪ ਨਗਰ ਕੋਂਸਲ ਤਰਨ ਤਾਰਨ ਵਿਖੇ ਲਗਾਇਆ ਗਿਆ ਹੈ।ਇਸ ਵਿਚ ਸ਼ਹਿਰ ਦੇ ਕਾਫੀ ਲੋਕ ਆ ਰਹੇ ਹਨ ਤੇ ਇਸ ਸਕੀਮ ਦਾ ਫਾਇਦਾ ਲੋਕਾਂ ਵੱਲੋਂ ਚੰਗੀ ਤਰਾਂ ਲਿਆ ਜਾ ਰਿਹਾ।