
ਪੰਜਾਬੀ ਗਾਇਕੀ ਦੀ ਮਾਲਕਣ ਤੇ ਦਿਲਾਂ 'ਤੇ ਰਾਜ ਕਰਨ ਵਾਲੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦਾ ਦਿਲਕਸ਼ ਗੀਤ 'ਜਾਨੀ ਤੇਰਾ ਨਾਂ' ਬੀਤੇ ਦਿਨੀਂ ਯੂਟਿਊਬ 'ਤੇ ਰਿਲੀਜ਼ ਹੋਇਆ। ਇਸ ਗੀਤ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੁਨੰਦਾ ਸ਼ਰਮਾ ਦਾ ਇਹ ਗੀਤ ਯੂਟਿਊਬ 'ਤੇ ਟਰੈਂਡਿੰਗ ਨੰਬਰ 1 'ਤੇ ਚੱਲ ਰਿਹਾ ਹੈ।
ਗੀਤ ਦਾ ਟਰੈਂਡਿੰਗ 'ਚ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਸੁਨੰਦਾ ਸ਼ਰਮਾ ਲੋਕਾਂ ਦੇ ਦਿਲਾਂ 'ਤੇ ਕਾਫੀ ਰਾਜ ਕਰ ਰਹੀ ਹੈ। ਸੁਨੰਦਾ ਸ਼ਰਮਾ ਦੇ 'ਜਾਨੀ ਤੇਰਾ ਨਾਂ' ਗੀਤ ਦੇ ਬੋਲ ਜਾਨੀ ਨੇ ਲਿਖੇ ਹਨ ਅਤੇ ਸੰਗੀਤ ਸੁੱਖ-ਏ ਮਿਊਜ਼ੀਕਲ ਡਾਕਟਰਜ਼ (ਵਲੋਂ ਤਿਆਰ ਕੀਤਾ ਗਿਆ ਹੈ।
ਅਰਵਿੰਦ ਖਹਿਰਾ ਵਲੋਂ ਇਸ ਗੀਤ ਦੀ ਵੀਡੀਓ ਬਣਾਈ ਗਈ ਹੈ ਅਤੇ ਇਹ ਗੀਤ ਪਿੰਕੀ ਧਾਲੀਵਾਲ ਦੇ ਪੇਸ਼ਕਾਰੀ ਹੈ। ਆਪਣੇ ਗੀਤਾਂ ਨਾਲ ਪਟਾਕੇ ਪਾਉਣ ਵਾਲੀ ਸੁਨੰਦਾ ਸ਼ਰਮਾ ਨੇ ਇਸ ਗੀਤ 'ਚ ਵੀ ਰੱਜ ਕੇ ਪਟਾਕੇ ਪਾਏ ਹਨ। ਇਹ ਗੀਤ ਸ਼ਾਨਦਾਰ ਭੰਗੜੇ ਤੋਂ ਲੈ ਕੇ ਬੇਮਿਸਾਲ ਗਾਇਕੀ ਦਾ ਸੁਮੇਲ ਹੈ।