
ਦੱਖਣ ਦੀ ਮਸ਼ਹੂਰ ਅਦਾਕਾਰਾ ਅਮਾਲਾ ਪਾਲ ਨੂੰ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਹਮਸ਼ਕਲ ਆਖਿਆ ਜਾਂਦਾ ਹੈ। ਉਹ 26 ਸਾਲ ਦੀ ਹੋ ਗਈ ਹੈ। ਉਸ ਦਾ ਜਨਮ 26 ਅਕਤੂਬਰ 1991 ਨੂੰ ਕੇਰਲ ‘ਚ ਹੋਇਆ। ਕਈ ਮੌਕਿਆਂ ‘ਤੇ ਦੋਹਾਂ ਦਾ ਲੁੱਕ ਕਾਫੀ ਹੱਦ ਤੱਕ ਇਕ-ਦੂਜੇ ਨਾਲ ਮਿਲਦਾ ਨਜ਼ਰ ਆਇਆ। ਸੋਸ਼ਲ ਮੀਡੀਆ ‘ਤੇ ਵੀ ਅਕਸਰ ਲੋਕ ਦੋਵਾਂ ਦੇ ਲੁੱਕ ਨੂੰ ਲੈ ਕੇ ਗੱਲਾਂ ਕਰਦੇ ਰਹਿੰਦੇ ਹਨ।
ਹਾਲਾਂਕਿ ਫਿਲਮਫੇਅਰ ਮੈਗਜ਼ੀਨ ਨੂੰ ਦਿੱਤੇ ਗਏ ਇੰਟਰਵਿਊ ‘ਚ ਅਮਾਲਾ ਨੇ ਕਿਹਾ ਸੀ ਕਿ, ”ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਲੋਕ ਮੇਰੀ ਤੁਲਨਾ ਦੀਪਿਕਾ ਨਾਲ ਕਰਦੇ ਹਨ। ਉਂਝ ਮੈਨੂੰ ਲੱਗਦਾ ਹੈ ਕਿ ਉਹ ਮੇਰੇ ਤੋਂ ਕਿਤੇ ਜ਼ਿਆਦਾ ਖੂਬਸੂਰਤ ਹੈ। ਉਸ ਨੇ ਦੱਸਿਆ ਕਿ ਇਕ ਵਾਰ ਮੈਨੂੰ ਕਿਸੇ ਅਣਜਾਨ ਵਿਅਕਤੀ ਨੇ ਫੋਨ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।
ਇਸ ਤੋਂ ਇਲਾਵਾ ਚੇਨਈ ਦੇ ਇਕ ਸਿਨੇਮਾ ਹਾਲ ਦੇ ਬਾਹਰ ਵੀ ਮੇਰੇ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਹੋ ਚੁੱਕੀ ਹੈ।” ਅਸਲ ‘ਚ ਡਾਇਰੈਕਟਰ ਸਾਮੀ ਦੀ ਫਿਲਮ ‘ਸਿੰਧੂ ਸਮਵੇਲੀ’ ‘ਚ ਤਮਿਲ ਸੱਭਿਆਚਾਰ ਖਿਲਾਫ ਕੰਮ ਕਰਨ ਨੂੰ ਲੈ ਅਮਾਲਾ ਨੂੰ ਕਈ ਵਾਰ ਉਸ ਦੇ ਮੋਬਾਇਲ ‘ਤੇ ਜਾਨੋਂ ਮਾਰਨ ਦੀ ਧਮਕੀ ਭਰੇ ਫੋਨ ਆ ਚੁੱਕੇ ਹਨ।ਫਿਲਮ ‘ਚ ਅਮਾਲਾ ਆਪਣੇ ਸੋਹਰੇ ਨਾਲ ਪਿਆਰ ਕਰ ਬੈਠਦੀ ਹੈ ਤੇ ਉਸ ਦਾ ਅਫੇਅਰ ਸ਼ੁਰੂ ਹੋ ਜਾਂਦਾ ਹੈ।
ਡਾਇਰੈਕਟਰ ਦੇ ਨਾਲ ਕੀਤਾ ਸੀ ਵਿਆਹ
ਸਾਲ 2011 ਵਿੱਚ ਇੱਕ ਫਿਲਮ ਵਿੱਚ ਕੰਮ ਕਰਦੇ ਸਮੇਂ ਅਮਾਲਾ ਡਾਇਰੈਕਟਰ ਏ.ਐੱਲ ਵਿਜੇ ਦੇ ਕਰੀਬ ਆ ਗਈ।ਹਾਲਾਕਿ ਪਹਿਲਾ ਤਾਂ ਦੋਨਾਂ ਨੇ ਰਿਲੇਸ਼ਨਸਿੱਪ ਤੋਂ ਇਨਕਾਰ ਕੀਤਾ ਪਰ ਬਾਅਦ ਵਿੱਚ ਅਪ੍ਰੈਲ 2014 ਨੂੰ ਅਮਾਲਾ ਨੇ ਰਿਲੇਸ਼ਨਸਿੱਪ ਦੀ ਗੱਲ ਕਬੂਲ ਕਰ ਲਈ ਸੀ7 ਜੂਨ ਨੂੰ ਦੋਨਾਂ ਨੇ ਕੋਚੀ ਵਿੱਚ ਮੰਗਣੀ ਕੀਤੀ ਪੰਜ ਦਿਨ ਬਾਅਦ ਚੇਨਈ ਵਿੱਚ ਦੋਨਾਂ ਨੇ ਵਿਆਹ ਕਰਵਾ ਲਿਆ।
ਹਾਲਾਕਿ ਇਹ ਵਿਆਹ ਲੰਬਾ ਨਹੀਂ ਚਲਿਆ ਜੁਲਾਈ 2016 ਵਿੱਚ ਦੋਨਾਂ ਨੇ ਵੱਖਰਾ ਰਹਿਣ ਦਾ ਫੈਸਲਾ ਕਰ ਲਿਆ। ਡਾਇਰੈਕਟਰ ਦੇ ਕਹਿਣ ਤੇ ਅਮਾਲਾ ਨੇ ਆਪਣਾ ਨਾਮ ਬਦਲ ਲਿਆ ਸੀ ਇਸਦਾ ਕਾਰਨ ਸੀ ਕਿ ਅਮਾਲਾ ਨਾਮ ਤੋਂ ਪਹਿਲਾ ਤੋਂ ਹੀ ਸਾਊਥ ਇੰਡਸਟਰੀ ਵਿੱਚ ਐਕਟਰਸ ਸਨ ਪਰ ਆਪਣੀਆ ਫਿਲਮਾਂ ਫਲਾੱੱਪ ਹੋਣ ਤੋਂ ਬਾਅਦ ਉਹਨਾਂ ਨੇ ਆਪਣਾ ਨਾਮ ਦੁਬਾਰਾ ਤੋਂ ਉਹੀ ਰੱਖ ਲਿਆ।