
ਪੂਰੇ ਦੇਸ਼ ਵਿੱਚ ਤਿਉਹਾਰਾਂ ਦਾ ਮੌਸਮ ਹੈ ਅਤੇ ਹੁਣ ਥੌੜੇ ਹੀ ਦਿਨਾਂ 'ਚ ਦਿਵਾਲੀ ਵੀ ਆਉਣ ਵਾਲੀ ਹੈ। ਦਿਵਾਲੀ ਦਾ ਤਿਉਹਾਰ ਹਿੰਦੂਆਂ ਦੇ ਸਭ ਤੋਂ ਵੱਡੇ ਪੁਰਬਾਂ ਵਿਚੋਂ ਇੱਕ ਹੈ। ਰੋਸ਼ਨੀ, ਦੀਵਾ ਅਤੇ ਲਕਸ਼ਮੀ - ਗਣੇਸ਼ ਪੂਜਾ ਦੇ ਨਾਲ ਉਝ ਤਾਂ ਅਸੀਂ ਸਾਰੇ ਦਿਵਾਲੀ ਨੂੰ ਧੂੰਮ - ਧਾਮ ਨਾਲ ਮਨਾਉਂਦੇ ਹਾਂ। ਉਝ ਤਾਂ ਪਟਾਕੇ ਦੀਵਾਲੀ ਮਨਾਉਣ ਦੇ ਪ੍ਰੰਪਰਾਗਤ ਤਰੀਕੇ ਦਾ ਹਿੱਸਾ ਨਹੀਂ ਸੀ, ਪਰ ਪਿਛਲੇ ਕੁੱਝ ਸਮੇਂ ਤੋਂ ਦੀਵਾਲੀ ਦੀ ਰਾਤ ਪਟਾਕੇ ਚਲਾਉਣਾ ਹੁਣ ਇੱਕ ਰਿਵਾਜ਼ ਦੇ ਰੂਪ ਵਿੱਚ ਹੋ ਗਿਆ ਹੈ।
ਬਿਨਾਂ ਪਟਾਕਿਆਂ ਤੋਂ ਦੀਵਾਲੀ ਦੇ ਬਾਰੇ ਸੋਚ ਕੇ ਥੌੜਾ ਅਜੀਬ ਵੀ ਲੱਗਦਾ ਹੈ ਪਰ ਇੱਕ ਲਿਮਟ ਤੋਂ ਜਿਆਦਾ ਪਟਾਕੇ ਜਲਾਉਣ ਦਾ ਖਿਆਲ ਵੀ ਕਿਸੇ ਖੌਫ ਤੋਂ ਘੱਟ ਨਹੀਂ। ਵੱਡੇ ਲੋਕ ਫਿਰ ਵੀ ਪਟਾਕਿਆਂ ਤੋਂ ਦੂਰੀ ਬਣਾ ਲੈਣ ਪਰ ਬੱਚੇ ਤਾਂ ਬੱਚੇ ਹੀ ਹਨ, ਉਨ੍ਹਾਂ ਨੂੰ ਸਮਝਾਉਣ ਲਈ ਕੁੱਝ ਨਾ ਕੁੱਝ ਕਰਨਾ ਚਾਹੀਦਾ ਹੈ।
ਬੱਚਿਆਂ ਨੂੰ ਪਟਾਕਿਆਂ ਤੋਂ ਕਿੰਝ ਰੱਖੀਏ ਦੂਰ
ਘਰ ਦੀ ਸਜਾਵਟ
ਘਰ ਦੇ ਬੱਚਿਆਂ ਨੂੰ ਦੀਵੇ ਅਤੇ ਮੋਮਬੱਤੀਆਂ ਜਗਾਉਣ ਲਈ ਕਹੋ, ਹੋ ਸਕੇ ਤਾਂ ਘਰ 'ਚ ਉਨ੍ਹਾਂ ਦੇ ਦੋਸਤ ਨੂੰ ਵੀ ਬੁਲਾ ਲਓ। ਖੇਡ-ਖੇਡ 'ਚ ਉਹ ਕ੍ਰਿਏਟਿਵ ਵੀ ਹੋ ਜਾਣਗੇ ਤੇ ਪਟਾਕੇ ਖਰੀਦਣ ਦਾ ਖਿਆਲ ਉਨ੍ਹਾਂ ਦੇ ਮਨ ਵਿੱਚ ਵੀ ਨਹੀਂ ਆਵੇਗਾ।
ਕਹਾਣੀ ਸੁਣਾਓ
ਬੱਚਿਆਂ ਨੂੰ ਕਹਾਣੀਆਂ ਪਸੰਦ ਹਨ, ਇਸੇ ਬਹਾਨੇ ਦੀਵਾਲੀ ਨਾਲ ਜੁੜੀਆਂ ਕਹਾਣੀਆਂ ਸੁਣਾਓ। ਨਾਲ ਹੀ ਕਹਾਣੀਆਂ ਨਾਲ ਉਨ੍ਹਾਂ ਦੇ ਗਿਆਨ 'ਚ ਵੀ ਵਾਧਾ ਹੁੰਦਾ ਹੈ ਤੇ ਆਪਣੇ ਇਤਿਹਾਸ ਬਾਰੇ ਵੀ ਜਾਣਕਾਰੀ ਮਿਲਦੀ ਰਹਿੰਦੀ ਹੈ।
ਰੰਗੋਲੀ
ਅਕਸਰ ਅਜਿਹਾ ਹੁੰਦਾ ਹੈ ਕਿ ਰੰਗੋਲੀ ਸਿਰਫ ਲੜਕੀਆਂ ਦੇ ਸ਼ੌਕ ਹਨ ਪਰ ਜੇਕਰ ਤੁਹਾਨੂੰ ਆਪਣੇ ਬੇਟੇ ਨੂੰ ਅਜਿਹੀ ਵਿਚਾਰਧਾਰਾ ਨਾਲ ਜੋੜਨਾ ਹੈ ਤਾਂ ਦੀਵਾਲੀ ਇਸ ਕੰਮ ਲਈ ਸਹੀ ਸਮਾਂ ਹੈ। ਇਸ ਦੀਵਾਲੀ ਸਿਰਫ ਬੇਟੀ ਨਾਲ ਨਹੀਂ, ਬੇਟੇ ਨਾਲ ਵੀ ਮਿਲ ਕੇ ਰੰਗੋਲੀ ਬਣਾਓ। ਫਿਰ ਦੇਖਣਾ ਸਜਾਵਟ ਦੇਖ ਕੇ ਸਾਰਿਆਂ ਦੇ ਚਿਹਰੇ 'ਤੇ ਮੁਸਕਾਨ ਜਰੂਰ ਆਵੇਗੀ।
ਮਾਸਟਰ ਸ਼ੇਫ
ਬੱਚਿਆਂ ਦੇ ਨਾਲ ਮਿਲਕੇ ਦੀਵਾਲੀ ਦੇ ਮੌਕੇ ਉੱਤੇ ਇੱਕ ਡਿਸ਼ ਬਣਾਓ। ਇਸ ਨਾਲ ਘਰ ਦੇ ਕੰਮ ਵਿੱਚ ਮਦਦ ਵੀ ਹੋ ਜਾਵੇਗੀ ਅਤੇ ਬੱਚਿਆਂ ਨਾਲ ਤੁਹਾਡੇ ਸਬੰਧ ਵੀ ਮਜਬੂਤ ਹੋਣਗੇ।
ਮੈਸੇਜ ਬੋਰਡ
ਸ਼ਾਮ ਹੁੰਦੇ ਹੀ ਜਦੋਂ ਮਹਿਮਾਨ ਘਰ ਆਉਣ, ਤਾਂ ਬੱਚੇ ਨੂੰ ਇੱਕ ਜ਼ਿੰਮੇਦਾਰੀ ਸੌਂਪਣ। ਉਨ੍ਹਾਂ ਨੂੰ ਕਹੋ ਕਿ ਉਹ ਹਰ ਮਹਿਮਾਨ ਤੋਂ ਦਿਵਾਲੀ ਦੀਆਂ ਸ਼ੁੱਭ ਕਾਮਨਾਵਾਂ ਲਿਖਵਾਉਣ ਅਤੇ ਉਨ੍ਹਾਂ ਨੂੰ ਗਿਫਟਸ ਦੇਣ।
ਜੇਕਰ ਤੁਹਾਨੂੰ ਲੱਗੇ ਕਿ ਤੁਹਾਡਾ ਬੱਚਾ ਇਨ੍ਹਾਂ ਸਭ ਗੱਲਾਂ ਤੋਂ ਬਹਿਲਾੳੇਣ ਵਾਲਾ ਨਹੀਂ, ਤਾਂ ਉਨ੍ਹਾਂ ਨੂੰ ਕੋਲ ਦੇ ਕਿਸੇ ਪਟਾਕਾ ਫੈਕਟਰੀ ਵਿੱਚ ਲੈ ਜਾਓ ਅਤੇ ਦਿਖਾਓ ਕਿ ਇਸਨੂੰ ਬਣਾਉਣ ਲਈ ਲੋਕਾਂ ਨੂੰ ਕਿਸ ਤਰ੍ਹਾਂ ਆਪਣੀ ਜਾਨ ਜੋਖਮ ਵਿੱਚ ਪਾਉਣੀ ਪੈਂਦੀ ਹੈ। ਬੱਚੇ ਨੂੰ ਇਹ ਵੀ ਸਮਝਾਓ ਕਿ ਜਿੰਨੇ ਪੈਸਿਆਂ ਵਿੱਚ ਪਟਾਕੇ ਖਰੀਦਕੇ ਕੁੱਝ ਪਲਾਂ ਦੀ ਖੁਸ਼ੀ ਹਾਸਲ ਕਰੋਗੇ, ਓਨੇ ਹੀ ਪੈਸਿਆਂ ਵਿੱਚ ਉਹ ਕਿੰਨੀ ਜ਼ਰੂਰਤ ਦੀਆਂ ਚੀਜਾਂ ਖਰੀਦ ਕੇ ਲੰਬੇ ਸਮੇਂ ਤੱਕ ਖੁਸ਼ ਰਹਿ ਸਕਦੇ ਹੋ।