ਦੋ ਮਾਮਲਿਆਂ 'ਚ ਸੰਤ ਰਾਮਪਾਲ ਨੂੰ ਅਦਾਲਤ ਨੇ ਕੀਤਾ ਬਰੀ
Published : Aug 29, 2017, 3:11 pm IST
Updated : Aug 29, 2017, 9:41 am IST
SHARE ARTICLE

ਹਰਿਆਣੇ ਦੇ ਹੀ ਬਰਵਾਲਾ ਸਥਿਤ ਸਤਲੋਕ ਆਸ਼ਰਮ ਸੰਚਾਲਕ ਸੰਤ ਰਾਮਪਾਲ 'ਤੇ ਚੱਲ ਰਹੇ ਚਾਰ ਵਿੱਚੋਂ, ਦੋ ਮਾਮਲਿਆਂ ਵਿੱਚ ਹਿਸਾਰ ਕੋਰਟ ਨੇ ਫੈਸਲਾ ਸੁਣਾਇਆ ਹੈ। ਬੀਤੇ ਬੁੱਧਵਾਰ ਨੂੰ ਸੰਤ ਰਾਮਪਾਲ ਦੇ ਖਿਲਾਫ ਦਰਜ ਐੱਫਆਈਆਰ ਨੰਬਰ 201, 426, 427 ਅਤੇ 443 ਦੇ ਤਹਿਤ ਪੇਸ਼ੀ ਹੋਈ ਸੀ। ਅਦਾਲਤ ਨੇ ਸੰਤ ਰਾਮਪਾਲ ਨੂੰ ਧਾਰਾ 426 ਅਤੇ 427 ਵਾਲੇ ਮਾਮਲੇ ਤੋਂ ਬਰੀ ਕਰ ਦਿੱਤਾ ਹੈ। ਸੰਤ ਰਾਮਪਾਲ ਦੇ ਵਕੀਲ ਏਪੀ ਸਿੰਘ ਨੇ ਕਿਹਾ ਕਿ ਇਹ ਸੱਚ ਦੀ ਜਿੱਤ ਹੈ। 

ਕੋਰਟ ਨੇ ਐੱਫਆਈਆਰ ਨੰਬਰ 426 ਅਤੇ 427 ਦਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸੰਤ ਰਾਮਪਾਲ 'ਤੇ ਐੱਫਆਈਆਰ ਨੰਬਰ 426 ਵਿੱਚ ਸਰਕਾਰੀ ਕਾਰਜ ਵਿੱਚ ਅੜਚਨ ਪਾਉਣ ਅਤੇ 427 ਵਿੱਚ ਆਸ਼ਰਮ ਵਿੱਚ ਜਬਰਨ ਲੋਕਾਂ ਨੂੰ ਬੰਧਕ ਬਣਾਉਣ ਦਾ ਕੇਸ ਦਰਜ ਸੀ। ਇਨ੍ਹਾਂ ਦੋਵੇਂ ਕੇਸਾਂ ਵਿੱਚ ਸੰਤ ਰਾਮਪਾਲ ਦੇ ਇਲਾਵਾ ਪ੍ਰੀਤਮ ਸਿੰਘ , ਰਾਜੇਂਦਰ, ਸ਼ਰੀਫਾ ,ਵੀਰੇਂਦਰ , ਪੁਰਸ਼ੋਤਮ, ਬਲਜੀਤ , ਰਾਜਕਪੂਰ ਢਾਕਾ, ਰਾਜਕਪੂਰ ਅਤੇ ਰਾਜੇਂਦਰ ਨੂੰ ਦੋਸ਼ੀ ਬਣਾਇਆ ਗਿਆ ਹੈ।

ਸੰਤ ਰਾਮਪਾਲ ਦਾਸ ਦੇਸ਼ਧ੍ਰੋਹ ਦੇ ਇੱਕ ਮਾਮਲੇ ਵਿੱਚ ਇਨ੍ਹਾਂ ਦਿਨੀਂ ਹਿਸਾਰ ਜੇਲ੍ਹ ਵਿੱਚ ਬੰਦ ਹਨ। ਧਿਆਨਯੋਗ ਹੈ ਕਿ ਬਰਵਾਲਾ ਵਿੱਚ ਹਿਸਾਰ - ਚੰਡੀਗੜ ਰੋਡ ਸਥਿਤ ਸਤਲੋਕ ਆਸ਼ਰਮ ਵਿੱਚ ਨਵੰਬਰ 2014 ਵਿੱਚ ਸਰਕਾਰ ਦੇ ਆਦੇਸ਼ ਦੇ ਬਾਅਦ ਪੁਲਿਸ ਨੇ ਆਸ਼ਰਮ ਸੰਚਾਲਕ ਰਾਮਪਾਲ ਦੇ ਖਿਲਾਫ ਕਾਰਵਾਈ ਕੀਤੀ ਸੀ। ਪੁਲਿਸ ਨੇ ਰਾਮਪਾਲ ਨੂੰ 20 ਨਵੰਬਰ 2014 ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ 2006 ਵਿੱਚ ਸਵਾਮੀ ਦਯਾਨੰਦ ਦੀ ਲਿਖੀ ਇੱਕ ਕਿਤਾਬ 'ਤੇ ਸੰਤ ਰਾਮਪਾਲ ਨੇ ਇੱਕ ਟਿੱਪਣੀ ਕੀਤੀ ਸੀ। ਆਰੀਆ ਸਮਾਜ ਇਸ ਟਿੱਪਣੀ ਤੋਂ ਨਰਾਜ ਹੋ ਗਿਆ।

 ਆਰੀਆ ਸਮਾਜ ਅਤੇ ਰਾਮਪਾਲ ਸਮਰਥਕਾਂ ਵਿੱਚ ਹਿੰਸਕ ਝੜਪ ਹੋਈ। ਇਸ ਵਿੱਚ ਇੱਕ ਮਹਿਲਾ ਦੀ ਮੌਤ ਹੋਈ। ਝੜਪ ਦੇ ਬਾਅਦ ਪੁਲਿਸ ਨੇ ਰਾਮਪਾਲ ਨੂੰ ਹੱਤਿਆ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ। 22 ਮਹੀਨੇ ਜੇਲ੍ਹ ਵਿੱਚ ਰਹਿਣ ਦੇ ਬਾਅਦ ਉਹ 30 ਅਪ੍ਰੈਲ 2008 ਨੂੰ ਜ਼ਮਾਨਤ 'ਤੇ ਰਿਹਾਅ ਹੋਇਆ ਸੀ ।

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement