
ਨਵੀਂ ਦਿੱਲੀ: ਅਮਰੀਕਾ ਦੀ ਕੋਕੋ ਵੇਂਡੇਵੇਗੇ ਦੇ ਵਿਸ਼ਵ ਦੀ ਨੰਬਰ ਇਕ ਖਿਡਾਰਨ ਕੈਰੋਲੀਨਾ ਪਿਲਸਕੋਵਾ ਨੂੰ ਲਗਾਤਾਰ ਸੈੱਟਾਂ ‘ਚ 7-6, 6-3 ਨਾਲ ਹਰਾ ਕੇ ਟੂਰਨਾਮੈਂਟ ਦਾ ਇਕ ਹੋਰ ਵੱਡਾ ਉਲਟਫੇਰ ਕਰ ਦਿੱਤਾ, ਉਥੇ ਹੀ ਅਮਰੀਕੀ ਖਿਡਾਰਨ ਮੈਡੀਸਨ ਕੀ ਨੇ ਕੁਆਰਟਰ ਫਾਈਨਲ ਵਿਚ ਐਸਤੋਨੀਆ ਦੀ ਕਾਇਯਾ ਕਾਨੇਪੀ ਨੂੰ ਲਗਾਤਾਰ ਸੈੱਟਾਂ ‘ਚ 6-3, 6-3 ਨਾਲ ਹਰਾ ਕੇ ‘ਆਲ ਅਮਰੀਕੀ’ ਸੈਮੀਫਾਈਨਲ ਤੈਅ ਕਰ ਲਿਆ।
ਘਰੇਲੂ ਧਰਤੀ ‘ਤੇ ਖੇਡ ਰਹੀਆਂ ਅਮਰੀਕੀ ਖਿਡਾਰਨਾਂ ਵਿਚ ਹੁਣ ਸਾਬਕਾ ਨੰਬਰ ਇਕ ਵੀਨਸ ਵਿਲੀਅਮਸ ਤੇ ਸਲੋਏਨ ਸਟੀਫਨਸ ਤੋਂ ਇਲਾਵਾ ਮੈਡੀਸਨ ਤੇ ਕੋਕੋ ਹੋਰ ਅਮਰੀਕੀ ਖਿਡਾਰਨਾਂ ਹਨ।
Muguruza ਬਣੇਗੀ ਨੰਬਰ ਵਨ
ਸਪੇਨ ਦੀ Garbine Muguruza ਅਗਲੇ ਹਫਤੇ ਜਾਰੀ ਹੋਣ ਵਾਲੀ ਵਿਸ਼ਵ ਟੈਨਿਸ ਰੈਂਕਿੰਗ ਵਿਚ ਕੈਰੋਲੀਨਾ ਪਿਲਸਕੋਵਾ ਨੂੰ ਹਟਾ ਕੇ ਦੁਨੀਆ ਦੀ ਨੰਬਰ ਵਨ ਮਹਿਲਾ ਟੈਨਿਸ ਖਿਡਾਰਨ ਬਣ ਜਾਵੇਗੀ। ਇਸ ਸਾਲ ਦੀ ਵਿੰਬਲਡਨ ਚੈਂਪੀਅਨ ਸਪੈਨਿਸ਼ ਖਿਡਾਰਨ Muguruza ਮੌਜੂਦਾ ਗ੍ਰੈਂਡ ਸਲੈਮ ਯੂ. ਐੱਸ. ਓਪਨ ਦੇ ਚੌਥੇ ਦੌਰ ਵਿਚ ਪੇਤ੍ਰਾ ਕਵੀਤੋਵਾ ਤੋਂ ਹਾਰ ਕੇ ਬਾਹਰ ਹੋ ਗਈ ਸੀ
।
ਪਰ ਚੋਟੀ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਪਿਲਸਕੋਵਾ ਨੂੰ ਕੁਆਰਟਰ ਫਾਈਨਲ ‘ਚ ਅਮਰੀਕਾ ਦੀ ਕੋਕੋ ਵੇਂਡੇਵੇਗੇ ਹੱਥੋਂ ਮਿਲੀ ਹਾਰ ਤੋਂ ਬਾਅਦ Muguruza ਹੁਣ ਨੰਬਰ ਵਨ ਬਣਨ ਦਾ ਰਸਤਾ ਸਾਫ ਹੋ ਗਿਆ ਹੈ।
23 ਸਾਲ ਦੀ ਮੁਗੁਰੂਜਾ ਨੇ ਪਿਛਲੇ ਸਾਲ ਫ੍ਰੈਂਚ ਓਪਨ ਜਿੱਤਿਆ ਸੀ, ਜਦਕਿ ਇਸ ਸਾਲ ਉਹ ਵਿੰਬਲਡਨ ਚੈਂਪੀਅਨ ਬਣੀ ਸੀ। ਉਹ ਅੱਠ ਹਫਤਿਆਂ ਤੋਂ ਨੰਬਰ ਵਨ ਬਣੀ ਹੋਈ ਪਿਲਸਕੋਵਾ ਦੀ ਜਗ੍ਹਾ ਹੁਣ ਚੋਟੀ ਦਾ ਸਥਾਨ ਹਾਸਲ ਕਰੇਗੀ। ਮੁਗੁਰੂਜਾ ਨੇ ਇਸ ਸਾਲ 10 ਵੱਡੇ ਮੁਕਾਬਲੇ ਜਿੱਤੇ ਹਨ।