ਫ਼ਤਿਹਗੜ੍ਹ ਸਾਹਿਬ 'ਸ਼ਹੀਦੀ ਜੋੜ ਮੇਲ' ਦਾ ਅੱਜ ਆਖਰੀ ਦਿਨ
Published : Dec 27, 2017, 11:14 am IST
Updated : Dec 27, 2017, 5:44 am IST
SHARE ARTICLE

ਬਾਬਾ ਜ਼ੋਰਾਵਾਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਵਾਲੀ ਧਰਤੀ ਸ੍ਰੀ ਫ਼ਤਹਿਗ੍ਹੜ ਸਾਹਿਬ ਵਿਖੇ ਸ਼ਹੀਦੀ ਸਭਾ ਦਾ ਆਰੰਭ ਦੋ ਦਿਨ ਪਹਿਲਾ ਹੋਇਆ ਸੀ। ਜਿਸ ਦਾ ਕਿ ਅੱਜ ਆਖਰੀ ਦਿਨ ਹੈ ਇਸ ਅਸਥਾਨ ‘ਤੇ ਸੋਨੇ ਦੀਆਂ ਮੋਹਰਾਂ ਖੜ੍ਹੀਆ ਕਰਕੇ ਸ਼ਾਹ ਟੋਡਰ ਮੱਲ ਵੱਲੋਂ ਖਰੀਦ ਕੀਤੀ ਦੁਨੀਆ ਦੀ ਸਭ ਤੋ ਮਹਿੰਗੀ ਧਰਤੀ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਅੱਜ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਵੱਲੋਂ ਅਰਦਾਸ ਕਰਕੇ ਮੁੱਖ ਵਾਕ ਲਿਆ। 

ਇਸ ਦੌਰਾਨ ਪਿਛਲੇ ਦੋ ਦਿਨਾਂ ਤੋਂ ਭਾਰੀ ਗਿਣਤੀ ‘ਚ ਸੰਗਤਾਂ ਗੁਰੂ ਦੇ ਦਰ ‘ਤੇ ਦਰਸ਼ਨ ਲਈ ਆ ਰਹੀਆਂ ਹਨ
ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਕਿਹਾ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਲਾਡਲੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸਹਾਦਤ ਸਮੇਤ ਧਰਮ ਦੀ ਰਾਖੀ ਅਤੇ ਜੁਲਮ ਦੇ ਟਾਕਰੇ ਲਈ ਅਨੇਕਾ ਸ਼ਹਾਦਤਾਂ ਦੇਣ ਵਾਲੀਆਂ ਮਹਾਨ ਸਖਸ਼ੀਅਤਾਂ ਦੇ ਖੂਨ-ਨਾਲ ਲੱਥ ਪੱਥ ਹੋਈ ਇਹ ਮਹਾਨ ਧਰਤੀ ਅਦੁੱਤੀ ਸ਼ਹੀਦੀਆਂ ਦੀ ਪ੍ਰਤੀਕ ਹੈ।



ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਯਾਦ ‘ਚ ਚਲ ਰਹੇ ਤਿੰਨ ਦਿਨਾਂ ਸ਼ਹੀਦੀ ਜੋੜ ਮੇਲ ਦੇ ਦੂਸਰੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਮੌਕੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਸਿਰੋਪਾਓ ਭੇਟ ਕੀਤਾ। ਇਸ ਮੌਕੇ ਉਨ੍ਹਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਮਾਤਾ ਗੁਜਰੀ ਲੰਗਰ ਹਾਲ ‘ਚ ਜਾ ਕੇ ਪੰਗਤ ‘ਚ ਬੈਠਕੇ ਲੰਗਰ ਛਕਿਆ।



ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਹੀਦੀ ਜੋੜ ਮੇਲੇ ਦੇ ਦੂਸਰੇ ਦਿਨ ਫ਼ਤਿਹਗੜ੍ਹ ਸਾਹਿਬ ਪੁੱਜੇ। ਜਿਥੇ ਉਨ੍ਹਾਂ ਨੇ ਜ਼ਿਲ੍ਹੇ ਦੀ ਤਰੱਕੀ ਲਈ ਕੁੱਝ ਐਲਾਨ ਵੀ ਕੀਤੇ ਉਹਨਾਂ ਫ਼ਤਹਿਗੜ੍ਹ ਸਾਹਿਬ ‘ਚ ਬੱਸ ਸਟੈਂਡ ਬਣਾਉਣ ਦਾ ਐਲਾਨ ਕੀਤਾ, ਉਥੇ ਉਹਨਾਂ ਨੇ ਚਨਾਰਥਲ ਨੂੰ ਸਬ-ਤਹਿਸੀਲ ਬਣਾਉਣ ਦਾ ਵੀ ਐਲਾਨ ਕੀਤਾ।

ਉਹਨਾਂ ਨੇ ਮਾਤਾ ਗੁਜਰ ਕੌਰ ਜੀ ਦੇ ਨਾਂ ‘ਤੇ ਹਾਈਵੇਅ ਬਣਾਉਣ ਦਾ ਵੀ ਐਲਾਨ ਕੀਤਾ। ਉਹਨਾਂ ਨੇ ਫ਼ਤਹਿਗੜ੍ਹ ਸਾਹਿਬ ‘ਚ ਬੱਸ ਸਟੈਂਡ ਬਣਾਉਣ ਲਈ 5.70 ਕਰੋੜ ਰੁਪਏ ਦੀ ਰਕਮ ਦਾ ਵੀ ਐਲਾਨ ਕੀਤਾ ਹੈ। ਬੁਰਹਾਨ ਵਾਨੀ ਦੀ ਤਸਵੀਰ ਵਾਲੀ ਮੈਗਜ਼ੀਨ ‘ਤੇ ਕੈਪਟਨ ਨੇ ਕਿਹਾ ਕਿ ਜੇਕਰ ਕੋਈ ਦੇਸ਼ ਵਿਰੋਧੀ ਹੋ ਰਿਹਾ ਹੈ ਤਾਂ ਉਸ ‘ਤੇ ਕਾਰਵਾਈ ਜਰੂਰ ਹੋਵੇਗੀ।


ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਵਲੋਂ ਇਸ ਵਾਰ ਵੀ ਆਰਜ਼ੀ ਦੁਕਾਨਾਂ, ਰੇਹੜੀਆਂ ਫੜੀਆਂ ਵਾਲਿਆਂ ਤੋਂ ਕੋਈ ਵੀ ਕਿਰਾਇਆ ਨਾ ਲੈਣ ਦੇ ਲਏ ਫ਼ੈਸਲੇ ਕਾਰਨ ਇਨ੍ਹਾਂ ਦੁਕਾਨਾਂ/ਫੜੀਆਂ ਦੀ ਵੀ ਕਾਫ਼ੀ ਭਰਮਾਰ ਹੈ। ਨਗਰ ਪੰਚਾਇਤ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ ਨੇ ਕਿਹਾ ਕਿ ਜੇਕਰ ਕੋਈ ਵੀ ਇਨ੍ਹਾਂ ਰੇਹੜੀਆਂ ਫੜ੍ਹੀਆਂ ਵਾਲਿਆਂ ਤੋਂ ਵਸੂਲੀ ਕਰਦਾ ਹੈ ਤਾਂ ਉਹ ਨਗਰ ਪੰਚਾਇਤ ਦੇ ਦਫ਼ਤਰ ਸੂਚਿਤ ਕਰਨ। 

ਸ਼ਹੀਦੀ ਜੋੜ ਮੇਲ ‘ਚ ਸ਼ਮੂਲੀਅਤ ਕਰਨ ਲਈ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਵੀ ਪੁੱਜ ਗਈਆਂ ਹਨ। ਪਹਿਲੇ ਅਤੇ ਦੂਜੇ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਇੱਥੋਂ ਦੇ ਇਤਿਹਾਸਕ ਗੁਰੂਦਵਾਰਿਆਂ ਵਿਖੇ ਨਤਮਸਤਕ ਹੁੰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅਤੇ ਅੱਜ ਸ਼ਹੀਦੀ ਮੇਲੇ ਦੇ ਆਖਰੀ ਦਿਨ ਵੀ ਭਾਰੀ ਗਿਣਤੀ ‘ਚ ਸੰਗਤਾਂ ਦੇ ਪੁੱਜਣ ਦੀ ਪੂਰੀ ਉਮੀਦ ਹੈ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement