
ਗੂਗਲ ਸਮੇਂ - ਸਮੇਂ ਉੱਤੇ ਅਜਿਹੇ ਐਪਸ ਨੂੰ ਗੂਗਲ ਪਲੇਅ ਸਟੋਰ 'ਤੇ ਬੈਨ ਕਰ ਦਿੰਦਾ ਹੈ ਜੋ ਉਸਦੇ ਦੁਆਰਾ ਬਨਾਏ ਗਏ ਨਿਯਮਾਂ ਅਤੇ ਸ਼ਰਤਾਂ ਦੀ ਉਲੰਘਣਾ ਕਰਦੇ ਹਨ। ਹੁਣ ਹਾਲ ਹੀ ਵਿੱਚ ਗੂਗਲ ਨੇ ਕਈ ਐਪਸ ਨੂੰ ਬੈਨ ਕੀਤਾ ਹੈ।
ਗੂਗਲ ਨੇ ਹਾਲ ਹੀ 'ਚ Sarahah ਐਪ ਨੂੰ ਬਲਾਕ ਕੀਤਾ ਹੈ। ਇਹ ਐਪ ਅਜੇ ਕੁਝ ਦਿਨ ਪਹਿਲਾਂ ਤੱਕ ਕਾਫੀ ਚਰਚਾ 'ਚ ਸੀ। ਇਸ ਤੋਂ ਇਲਾਵਾ ਗੂਗਲ ਨੇ ਪਲੇਅ ਸਟੋਰ 'ਤੇ Amazon UnderGround, CyanogenMod Installer ਅਤੇ Grooveshark ਜਿਵੇਂ ਐਪਸ ਨੂੰ ਵੀ ਬਲਾਕ ਕੀਤਾ ਹੈ।
ਇਸ ਦੇ ਨਾਲ ਹੀ ਗੂਗਲ ਨੇ TubeMate ਐਪ ਨੂੰ ਵੀ ਬਲਾਕ ਕਰ ਦਿੱਤੀ ਹੈ, ਜਿਸ ਦੇ ਰਾਹੀਂ ਯੂਜ਼ਰ ਸਿੱਧੇ YouTube ਤੋਂ ਵੀਡੀਓ ਡਾਊਨਲੋਡ ਕਰ ਸਕਦੇ ਹਨ।
ਇਸ ਤੋਂ ਇਲਾਵਾ ਜਿਨ੍ਹਾਂ ਐਪਸ ਨੂੰ ਗੂਗਲ ਨੇ ਬਲਾਕ ਕੀਤਾ ਹੈ, ਉਨ੍ਹਾਂ 'ਚPopcorn Time', 'AdAway', 'Lucky Patcher', 'Grooveshark' ਅਤੇ PSXDDroid ਦਾ ਨਾਮ ਸ਼ਾਮਿਲ ਹੈ।