
ਗੁਰਦਾਸਪੁਰ : ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਪ੍ਰਬੰਧਨ ਕਮੇਟੀ ਨੂੰ ਲੈ ਕੇ ਚਲ ਰਿਹਾ ਵਿਵਾਦ ਦਿਨੋਂ-ਦਿਨ ਗਰਮਾਉਂਦਾ ਨਜ਼ਰ ਆ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਨ ਕਮੇਟੀ ਨੂੰ ਲੈ ਕੇ ਚਲ ਰਹੇ ਵਿਵਾਦ ਕਾਰਨ ਗੁਰਦੁਆਰਾ ਬਚਾਓ ਸੰਘਰਸ਼ ਕਮੇਟੀ ਨਾਲ ਸੰਬੰਧਿਤ ਮਰਦਾਂ ਅਤੇ ਔਰਤਾਂ ਵਲੋਂ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੂੰ ਉਨ੍ਹਾਂ ਨੇ ਕਮਰੇ ਤੋਂ ਬਾਹਰ ਕੱਢ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਜਿਸ ਦੇ ਦੌਰਾਨ ਮਾਸਟਰ ਜੌਹਰ ਸਿੰਘ ਦੀ ਪੱਗ ਵੀ ਉੱਤਰ ਗਈ ਤੇ ਮਾਸਟਰ ਜੌਹਰ ਸਿੰਘ ਦੇ ਕੱਪੜੇ ਤਕ ਵੀ ਫੱਟ ਗਏ।
ਸਥਾਨਕ ਸੰਗਤਾਂ ਦੇ ਇੱਕ ਹਿਸੇ ਵੱਲੋਂ ਗੁਰਦੁਆਰਾ ਸਾਹਿਬ ਅੰਦਰਲੀ ਉਨ੍ਹਾਂ ਦੀ ਰਿਹਾਇਸ਼ ‘ਚ ਜਾ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਮਾਸਟਰ ਜੌਹਰ ਸਿੰਘ ਨੂੰ ਪੌੜੀਆਂ ਤੋਂ ਘਸੀਟ ਕੇ ਹੇਠਾਂ ਲਿਆਂਦਾ ਗਿਆ ਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ। ਇਸ ਸੰਬੰਧੀ ਇਕ ਵੀਡੀਓ ਕਲਿੱਪ ‘ਚ ਇਕੱਲੇ ਹੀ ਮਾਸਟਰ ਜੌਹਰ ਸਿੰਘ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਕਰ ਰਹੇ ਅਤੇ ਉਨ੍ਹਾਂ ਨੂੰ ਘਸੀਟਦੇ ਹੋਏ ਉਨ੍ਹਾਂ ਦੇ ਕਪੜੇ ਫਾੜ ਦੇ ਨਜ਼ਰ ਆ ਰਹੇ ਹਨ। ਇਸ ਮੌਕੇ ਮਾਸਟਰ ਜੌਹਰ ਸਿੰਘ ਦੇ ਕੇਸ ਖੁਲ੍ਹੇ ਨਜ਼ਰ ਆ ਰਹੇ ਹਨ।
ਘਟਨਾ ਸੋਮਵਾਰ ਰਾਤ ਦੀ ਦੱਸੀ ਜਾ ਰਹੀ ਹੈ।ਵਰਨਣ ਯੋਗ ਹੈ ਕਿ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇਕਮੇਟੀ ਮੈਂਬਰ ਬੂਟਾ ਸਿੰਘ ਦੇ ਇਕ ਔਰਤ ਨਾਲ ਇਤਰਾਜ਼ਯੋਗ ਹਾਲਤ ‘ਚ ਫੜੇ ਜਾਣ ਮਗਰੋਂ ਪੈਦਾ ਹੋਏ ਵਿਵਾਦ ਦੇ ਚਲਦਿਆਂ ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮਾਸਟਰ ਜੌਹਰ ਸਿੰਘ ਨੂੰ ਤਲਬ ਕੀਤਾ ਗਿਆ ਉਥੇ ਹੀ ਮੁਤਵਾਜ਼ੀ ਜਥੇਦਾਰਾਂ ਵਲੋਂ ਵੀ ਉਸ ਨੂੰ ਤਲਬ ਕਰ ਲਿਆ ਗਿਆ ਸੀ।
ਮਾਸਟਰ ਜੌਹਰ ਸਿੰਘ ਨੇ ਮੁਤਵਾਜ਼ੀ ਜਥੇਦਾਰ ਵਲੋਂ ਤਲਬ ਕੀਤੇ ਜਾਣ ਦੇ ਪ੍ਰਤੀਕਰਮ ਵਜੋਂ ਸਰਬਤ ਖਾਲਸਾ ਵਲੋਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਸਾਹਮਣੇ ਪੇਸ਼ ਹੋ ਕੇ ਤਨਖਾਹ ਲੁਆ ਲਾਇ ਸੀ। ਹਾਲਾਂਕਿ ਇਸ ਸਮੇਂ ਵੀ ਉਨ੍ਹਾਂ ਨੂੰ ਦਰਬਾਰ ਸਾਹਿਬ ਕੰਪਲੈਕਸ ਅੰਦਰ ਭਾਈ ਮੰਡ ਸਾਹਮਣੇ ਪੇਸ਼ ਨਹੀਂ ਹੋਣ ਦਿੱਤਾ ਗਿਆ ਸੀ। ਇਸ ਕਾਰਨ ਸ਼੍ਰੋਣੀ ਕਮੇਟੀ ਦੀ ਟਾਸਕ ਫੋਰਸ ਅਤੇ ਮੁਤਵਾਜ਼ੀ ਜਥੇਦਾਰਾਂ ਦੇ ਹਮਾਇਤੀਆਂ ‘ਚ ਟਕਰਾਅ ਵੀ ਹੋਇਆ ਸੀ।