ਗੁਰਪ੍ਰੀਤ ਸਿੰਘ ਕਤਲ ਮਾਮਲੇ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਈ ਕੋਰਟ ਜਾਵੇਗੀ
Published : Mar 10, 2018, 1:36 pm IST
Updated : Mar 10, 2018, 8:06 am IST
SHARE ARTICLE

ਨਵੀਂ ਦਿੱਲੀ : ਦਿੱਲੀ ਅਦਾਲਤ ਨੇ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦਾ ਕਤਲ ਕਰਨ ਵਾਲੇ ਦੋਸ਼ੀ ਵਿਰੁਧ ਧਾਰਾ 295-ਏ ਹਟਾ ਦਿਤੀ ਹੈ। ਜਿਸ ਵਿਰੁਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮਾਮਲਾ ਲੈ ਕੇ ਹਾਈ ਕੋਰਟ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।



ਮਾਮਲਾ ਇਹ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਅਤੇ ਮਨਿੰਦਰ ਜਿਹੜੇ ਦਿੱਲੀ ਵਿਖੇ ਫ਼ੋਟੋਗ਼੍ਰਾਫੀ ਦਾ ਕੋਰਸ ਕਰ ਰਹੇ ਸਨ। ਏਮਜ਼ ਹਸਪਤਾਲ ਨੇੜੇ ਫ਼ੁਟਪਾਥ ‘ਤੇ ਸੌਣ ਵਾਲੇ ਲੋਕਾਂ ਦੀ ਜ਼ਿੰਦਗੀ ‘ਤੇ ਆਧਾਰਤ ਫ਼ੋਟੋ ਸ਼ੂਟ ਕਰਨ ਗਏ। 


ਫ਼ੋਟੋਗ਼੍ਰਾਫੀ ਦੇ ਅਪਣੇ ਕੰਮ ਦੌਰਾਨ ਰਾਹ ‘ਚ ਉਹ ਇਕ ਢਾਬੇ ‘ਤੇ ਖਾਣਾ ਖਾਣ ਰੁਕੇ ਸਨ ਤਾਂ ਉਨ੍ਹਾਂ ‘ਤੇ ਬਦਮਾਸ਼ਾਂ ਦੇ ਇਕ ਗਰੁਪ ਨੇ ਮੂੰਹ ਉਤੇ ਸਿਗਰਟ ਦਾ ਧੂੰਆਂ ਮਾਰਿਆ ਅਤੇ ਸਿੱਖ ਕੌਮ ਪ੍ਰਤੀ ਅਪਮਾਨਜਨਕ ਸ਼ਬਦ ਬੋਲੇ।
ਜਦੋਂ ਸਿੱਖ ਨੌਜਵਾਨਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਟੋਕਿਆ ਤਾਂ ਖਾਣਾ ਖਾਣ ਤੋਂ ਬਾਅਦ ਜਦੋਂ ਉਹ ਅਪਣੇ ਮੋਟਰਸਾਈਕਲ ‘ਤੇ ਚੱਲ ਪਏ ਤਾਂ ਉਹ ਬਦਮਾਸ਼ਾਂ ਵਿਚੋਂ ਇਕ ਨੇ ਕਤਲ ਕਰ ਦੇਣ ਦੇ ਇਰਾਦੇ ਨਾਲ ਫ਼ੋਰਡ ਫ਼ਿਸਟਾ ਕਾਰ ਜਾਣਬੁੱਝ ਕੇ ਤੇਜ਼ ਭਜਾ ਕੇ ਇਨ੍ਹਾਂ ਨੌਜਵਾਨਾਂ ਉਤੇ ਚੜ੍ਹਾ ਦਿਤੀ। 


ਜਿਸ ਕਾਰਨ ਦੋਹੇ ਨੌਜਵਾਨ ਜ਼ਖ਼ਮੀ ਹੋ ਗਏ। ਇਸ ਹਮਲੇ ਕਾਰਨ ਇਕ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ। ਦੋਸ਼ੀ ਦੀ ਪਛਾਣ ਰੋਹਿਤ ਕ੍ਰਿਸ਼ਨਾ ਮਹੰਤਾ ਵਜੋਂ ਹੋਈ ਸੀ ਜੋ ਕਿ ਇਕ ਵਕੀਲ ਹੈ,ਜਿਸ ਨੂੰ ਅਪੋਲੋ ਹਸਪਤਾਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

SHARE ARTICLE
Advertisement

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM
Advertisement