ਗੁਰੂ ਰੰਧਾਵਾ ਦਾ 'ਲਾਹੌਰ' ਹੋਇਆ ਸੋਸ਼ਲ ਮੀਡੀਆ 'ਤੇ ਵਾਇਰਲ
Published : Dec 15, 2017, 4:21 pm IST
Updated : Dec 15, 2017, 10:51 am IST
SHARE ARTICLE

ਆਪਣੇ ਬੀਟ ਗੀਤਾਂ ਕਰਕੇ ਪੰਜਾਬੀ ਮਿਊਜ਼ਿਕ ਇੰਡਟਸਰੀ ਕਾਫ਼ੀ ਮਸ਼ਹੂਰ ਹਨ, ਜਿਸ ਵਿੱਚ ਕਾਫ਼ੀ ਲੋਕਾਂ ਦਾ ਯੋਗਦਾਨ ਹੈ। ਇਸ ਮਿਊਜ਼ਿਕ ਇੰਡਸਟਰੀ ਨੂੰ ਅੱਗੇ ਵਧਾਉਣ ਲਈ ਕਾਫ਼ੀ ਨੌਜਵਾਨ ਗਾਇਕ, ਲੇਖਕ, ਸੰਗੀਤ ਨਿਰਦੇਸ਼ਕ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ ਗਾਇਕ ਗੁਰੂ ਰੰਧਾਵਾ ਹਮੇਸ਼ਾ ਹੀ ਆਪਣੇ ਗੀਤਾਂ ਕਰਕੇ ਚਰਚਾ ‘ਚ ਰਹਿੰਦੇ ਹਨ।

ਵਿੱਦਿਆ ਬਾਲਨ ਦੀ ਫ਼ਿਲਮ ‘ਤੇਰੀ ਸੁਲੁ’ ਦਾ ‘ਬਨ ਜਾ ਤੂੰ ਮੇਰੀ ਰਾਨੀ’ ਗਾਣਾ ਸੁਪਰਹਿਟ ਰਿਹਾ ਸੀ। ਇਸ ਗਾਣੇ ਨੂੰ ਪੰਜਾਬੀ ਰਾਕ ਸਟਾਰ ਗੁਰੂ ਰੰਧਾਵਾ ਨੇ ਗਾਇਆ ਸੀ। ਇਸ ਗਾਣੇ ਨੂੰ ਅਜੇ ਤੱਕ ਤਿੰਨ ਕਰੋੜ ਤੋਂ ਜ਼ਿਆਦਾ ਲੋਕ ਵੇਖ ਚੁੱਕੇ ਹਨ। ਇਹ ਗਾਣਾ ਸੋਸ਼ਲ ਨੈੱਟਵਰਕਿੰਗ ਸਾਇਟਸ ਉੱਤੇ ਸੁਣਿਆ ਹੀ ਜਾ ਰਿਹਾ ਹੈ, ਇਸ ਵਿੱਚ ਗੁਰੂ ਆਪਣੀ ਨਵੀਂ ਪੇਸ਼ਕਸ਼ ਦੇ ਨਾਲ ਆ ਗਏ ਸਨ। 


ਅੱਜ ਉਨ੍ਹਾਂ ਨੇ ਆਪਣਾ ਨਵਾਂ ਗਾਣਾ ‘ਲਾਹੌਰ’ ਰਿਲੀਜ਼ ਕਰ ਦਿੱਤਾ ਹੈ। ਇਸ ਗਾਣੇ ਵਿੱਚ ਗੁਰੂ ਰਾਕਿੰਗ ਅੰਦਾਜ਼ ਵਿੱਚ ਵਿੱਖ ਰਹੇ ਹਨ ਅਤੇ ਸ਼ਾਨਦਾਰ ਕਾਰ ਵਿੱਚ ਬੈਠ ਕੇ ਆਪਣੀ ਮਹਿਬੂਬਾ ਨੂੰ ਲੱਭ ਰਹੇ ਹਨ। ਇਸ ਗਾਣੇ ਨੂੰ ਖੂਬਸੂਰਤ ਲੋਕੇਸ਼ਨ ਉੱਤੇ ਸ਼ੂਟ ਕੀਤਾ ਗਿਆ ਹੈ। ਸਾਫ਼ ਹੈ ਪੰਜਾਬੀ ਗਾਣਿਆਂ ਦਾ ਟਾਰਗੇਟ ਆਡੀਅਨਸ ਯੂਥ ਰਹਿੰਦਾ ਹੈ ਤਾਂ ਇਸ ਵਿੱਚ ਯੂਥ ਓਰੀਏਨਟਡ ਹਰ ਮਸਾਲਾ ਹੈ। 

ਗੁਰੂ ਰੰਧਾਵਾ ਦਾ ਜਨਮ ਪੰਜਾਬ ਦੇ ਗੁਰਦਾਸਪੁਰ ਵਿੱਚ ਹੋਇਆ ਹੈ ਅਤੇ ਉਨ੍ਹਾਂ ਦੇ ‘ਗਬਰੂ’, ‘ਸੂਟ’, ‘ਪਟੌਲਾ’ ਅਤੇ ‘ਫ਼ੈਸ਼ਨ’ ਵਰਗੇ ਗਾਣੇ ਸੁਪਰਹਿਟ ਰਹੇ ਹਨ। ਇਹੀ ਨਹੀਂ, ਉਨ੍ਹਾਂ ਨੇ ਆਈਪੀਐੱਲ ਦੇ ਉਦਘਾਟਨ ਮੌਕੇ ਉੱਤੇ ਵੀ ਗਾਣਾ ਗਾਇਆ ਸੀ। ਹਿੰਦੀ ਮੀਡੀਅਮ ਬਾਲੀਵੁੱਡ ਵਿੱਚ ਉਨ੍ਹਾਂ ਦੀ ਪਹਿਲੀ ਫ਼ਿਲਮ ਸੀ। ਇਰਫਾਨ ਖਾਨ ਦੀ ਇਸ ਫ਼ਿਲਮ ਵਿੱਚ ਉਨ੍ਹਾਂ ਦੇ ਗਾਣੇ ‘ਸੂਟ’ ਨੂੰ ਲਿਆ ਗਿਆ ਸੀ।


ਜਿਸ ਤੋਂ ਬਾਅਦ ਉਨ੍ਹਾਂ ਦਾ ‘ਤੇਰੀ ਸੁਲੁ’ ਦਾ ‘ਬਨ ਜਾ ਤੂੰ ਮੇਰੀ ਰਾਨੀ’ ਰਿਲੀਜ਼ ਹੋਇਆ ਸੀ। ਕੰਗਨਾ ਰਣੌਤ ਦੀ ਸਿਮਰਨ ਵਿੱਚ ਵੀ ਉਨ੍ਹਾਂ ਦਾ ਗਾਣਾ ਸੀ। ਗੁਰੂ ਦੇ ਗਾਣੇ ਯੂਥ ਦੇ ਵਿੱਚ ਕਾਫ਼ੀ ਪਾਪੁਲਰ ਹਨ ਅਤੇ ਡਾਉਨ ਟੂ ਮਤਲਬ ਸ਼ਖਸੀਅਤ ਦੇ ਮਾਲਿਕ ਗੁਰੂ ਜ਼ਿਆਦਾ ਚਮਕ-ਧਮਕ ਵਿੱਚ ਭਰੋਸਾ ਨਹੀਂ ਕਰਦੇ ਹਨ ਅਤੇ ਮਿਹਨਤ ਨੂੰ ਹੀ ਆਪਣਾ ਮੂਲ ਮੰਤਰ ਮੰਨਦੇ ਹਨ।

25 ਸਾਲਾਂ ਦੇ ਗੁਰੂ ਨੇ 7 ਸਾਲ ਦੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਕਈ ਜਗ੍ਹਾ ਤੇ ਸ਼ੋਅ ਕੀਤੇ ਤੇ ਇਨ੍ਹਾਂ ਸ਼ੋਅਜ਼ ਰਾਹੀਂ ਆਪਣੀ ਜ਼ਬਰਦਸਤ ਗਾਇਕੀ ਨਾਲ ਲੋਕਾਂ ਦਾ ਦਿਲ ਜਿੱਤਿਆ। ਗੁਰੂ ਰੰਧਾਵਾ ਨੇ ਸੰਗੀਤ ਦਾ ਸਪਨਾ ਪੂਰਾ ਕਰਨ ਲਈ ਸੰਗੀਤ ‘ਚ ਐੱਮਬੀਏ ਕੀਤੀ। ਉਨ੍ਹਾਂ ਨੇ ਜਦੋਂ ਪੀਟੀਸੀ ਐਵਾਰਡ 2014 ‘ਚ ਜਿੱਤਿਆ ਤਾਂ ਉਨ੍ਹਾਂ ਦਾ ਨਵਾਂ ਸਪਨਾ ਸੀ ਬਾੱਲੀਵੁੱਡ ‘ਚ ਐਂਟਰੀ ਕਰਨਾ।


ਗੁਰੂ ਰੰਧਾਵਾ ਨੇ ਹਮੇਸ਼ਾ ਹੀ ਸੋਸ਼ਲ ਮੀਡੀਆ ਰਾਹੀਂ ਆਪਣੇ ਨਵੇਂ ਗਾਣਿਆ ਨੂੰ ਲੋਕਾਂ ਤੱਕ ਪਹੁੰਚਾਇਆ ਭਾਵੇਂ ਉਹ ਬਾਲੀਵੁੱਡ ‘ਚ ਸ਼ਾਮਿਲ ਹੋਣ ਜਾਂ ਨਹੀਂ। ਗੁਰੂ ਰੰਧਾਵਾ ਦਾ ਮੰਨਣਾ ਸੀ ਕਿ ਬਾਲੀਵੁੱਡ ਲਈ ਮਿਊਜ਼ਿਕ ਬਣਾਉਣ ਤੋਂ ਪਹਿਲਾਂ ਆਪਣਾ ਨਾਂਅ ਬਣਾਉਣਾ ਜ਼ਰੂਰੀ ਹੈ। ਇੱਕ ਬਾਰ ਨਾਂਅ ਬਣ ਜਾਵੇ ਤਾਂ ਕੋਈ ਵੀ ਮੰਜਿਲ ਦੂਰ ਨਹੀਂ ਹੁੰਦੀ।


SHARE ARTICLE
Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement