
ਹਿਮਾਚਲ ਪ੍ਰਦੇਸ਼ ‘ਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕਿ ਚੱਲ ਰਹੇ ਸਿਆਸੀ ਘਮਾਸਾਨ ਹੁਣ ਖਤਮ ਹੋ ਗਿਆ ਹੈ। ਸੂਤਰਾਂ ਅਨੁਸਾਰ ਭਾਜਪਾ ਹਾਈਕਮਾਨ ਨੇ ਕਿਹਾ ਹੈ ਕਿ ਸੀਨੀਅਰ ਨੇਤਾ ਜੈਰਾਮ ਠਾਕੁਰ ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਹੋਣਗੇ। ਦੱਸ ਦਈਏ ਕਿ ਇਹਨਾਂ ਚੋਣਾਂ ਦੌਰਾਨ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਚੋਣ ਹਾਰ ਗਏ ਸਨ ਜਿਸ ਤੋਂ ਬਾਅਦ ਨਵੇਂ ਮੁੱਖ ਮੰਤਰੀ ਨੂੰ ਲੈ ਸਥਿਤੀ ਦੋਚਿੱਤੀ ਸੀ।
ਭਾਜਪਾ ਸੂਤਰਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਅਹੁਦੇ ਲਈ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਤੇ ਜੈਪੀ ਨੱਡਾ ਬਾਹਰ ਹੋ ਗਏ ਹਨ। ਅੱਜ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾਂ ‘ਚ ਵਿਧਾਇਕ ਦਲ ਦੀ ਬੈਠਕ ਹੋਵੇਗੀ ਜਿਸ ‘ਚ ਵਿਧਾਇਕਾਂ ਦੀ ਬੈਠਕ ‘ਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਕੀਤੀ ਜਾਵੇਗੀ। ਬੈਠਕ ‘ਚ ਕੇਂਦਰੀ ਸੁਪਰਵਾਇਜ਼ਰ ਦੇ ਤੌਰ ‘ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਤੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੌਮਰ ਸ਼ਾਮਿਲ ਹੋਣਗੇ।
ਜੈਰਾਮ ਠਾਕੁਰ ਪੰਜ ਵਾਰ ਤੋਂ ਵਿਧਾਇਕ ਹਨ ਤੇ ਪ੍ਰਦੇਸ਼ ਭਾਜਪਾ ਮੁੱਖੀ ਰਹਿ ਚੁੱਕੇ ਹਨ। ਉਹਨਾਂ ਦੀ ਖਾਸ ਗੱਲ ਇਹ ਹੈ ਕਿ ਉਹ ਸੰਘ ਦੇ ਪ੍ਰਚਾਰਕ ਰਹਿ ਚੁੱਕੇ ਹਨ ਤੇ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਮੁੱਖ ਜਨਰਲ ਸਕੱਤਰ ਦੇ ਤੌਰ ‘ਤੇ ਹਿਮਾਚਲ ਪ੍ਰਦੇਸ਼ ਦੇ ਮੁੱਖੀ ਸਨ। ਠਾਕੁਰ ਨੂੰ ਪਹਿਲੀ ਵਾਰ ਚੋਣ ਲੜਨ ਦੀ ਟਿਕਟ ਮਿਲੀ ਸੀ। ਠਾਕੁਰ ਦੇ ਇਲਾਵਾ ਨਰਿੰਦਰ ਮੋਦੀ ਬਰਾਗਟਾ ਦਾ ਨਾਮ ਵੀ ਚਰਚਾ ‘ਚ ਹੈ। ਉਹ ਚਾਰ ਵਾਰ ਤੋਂ ਵਿਧਾਇਕ ਚੁਣੇ ਜਾ ਰਹੇ ਹਨ।
ਭਾਜਪਾ ਸੂਤਰਾਂ ਨੇ ਦੱਸਿਆ ਹੈ ਕਿ ਧੂਮਲ ਮੁੱਖ ਮੰਤਰੀ ਬਣਾ ਕਿ ਪਾਰਟੀ ਵਿਧਾਇਕ ਨੂੰ ਨਰਾਜ਼ ਨਹੀਂ ਕਰਨਾ ਚਾਹੀਦਾ ਕਿਉਕਿ ਧੂਮਲ ਚੋਣ ਹਾਰ ਗਏ ਹਨ। ਇਸ ਤੋਂ ਬਿਨ੍ਹਾਂ ਨੱਡਾ ਨੂੰ ਹਿਮਾਚਲ ਭੇਜੇ ਜਾਣ ‘ਤੇ ਪਾਰਟੀ ‘ਚ ਗੁੱਟਬਾਜ਼ੀ ਵੱਧ ਸਕਦੀ ਹੈ। ਇਸ ਤੋਂ ਬਿਨ੍ਹਾਂ ਨੱਡਾ ਬ੍ਰਾਹਮਣ ਹਨ। ਪਹਿਲਾਂ ਹਿਮਾਚਲ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਹੋਈ ਕਿਉਂਕਿ ਇੱਥੇ ਪਹਿਲਾਂ ਕਾਂਗਰਸ ਦੀ ਸਰਕਾਰ ਸੀ।
ਇਸ ਜਿੱਤ ਨੂੰ ਲੈ ਕੇ ਭਾਜਪਾ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਹਿਮਾਚਲ ਵਿਚ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਆਪਣੀ ਸੀਟ ਤੋਂ ਚੋਣ ਹਾਰ ਗਏ ਹਨ, ਜਿਸ ਨਾਲ ਹੁਣ ਇੱਥੇ ਮੁੱਖ ਮੰਤਰੀ ਅਹੁਦਾ ਹਾਸਲ ਕਰਨ ਦੀ ਦੌੜ ਸ਼ੁਰੂ ਹੋ ਗਈ ਹੈ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਭਾਵੇਂ ਸਪੱਸ਼ਟ ਬਹੁਮਤ ਮਿਲ ਗਿਆ ਹੈ ਪਰ ਇੱਥੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਪ੍ਰੇਮ ਕੁਮਾਰ ਧੂਮਲ ਆਪਣੀ ਸੀਟ ਤੋਂ ਚੋਣ ਹਾਰ ਜਾਣ ਤੋਂ ਬਾਅਦ ਭਾਜਪਾ ਵਿਚ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਹੁਣ ਧੂਮਲ ਦੀ ਹਾਰ ਤੋਂ ਬਾਅਦ ਵੱਡਾ ਸਵਾਲ ਇਹ ਪੈਦਾ ਹੋ ਗਿਆ ਹੈ ਕਿ ਮੁੱਖ ਮੰਤਰੀ ਦੀ ਕੁਰਸੀ ‘ਤੇ ਕੌਣ ਬੈਠੇਗਾ ਜਾਂ ਭਾਜਪਾ ਹਾਈਕਮਾਨ ਕਿਸ ਉਮੀਦਵਾਰ ਨੂੰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਨਾਮਜ਼ਦ ਕਰੇਗੀ?
ਇਸ ਦੌਰਾਨ ਸੂਚਨਾ ਹੈ ਕਿ ਭਾਜਪਾ ਹਾਈਕਮਾਨ ਨੇ ਮੰਡੀ ਜ਼ਿਲ੍ਹਾ ਦੇ ਸਾਰਾਜ ਤੋਂ ਜਿੱਤੇ ਜੈਰਾਮ ਠਾਕੁਰ, ਸਿਰਮੌਰ ਜ਼ਿਲ੍ਹੇ ਦੇ ਨਾਹਨ ਤੋਂ ਜਿੱਤੇ ਸੂਬਾ ਮਹਾਮੰਤਰੀ ਰਾਜੀਵ ਬਿੰਦਲ ਅਤੇ ਜ਼ਿਲ੍ਹਾ ਕਾਂਗੜਾ ਦੇ ਸੁਲਹ ਤੋਂ ਵਿਪਿਨ ਪਰਮਾਰ ਨੰਂ ਦਿੱਲੀ ਬੁਲਾਇਆ ਗਿਆ ਹੈ। ਇਨ੍ਹਾਂ ਵਿਚ ਜੈਰਾਮ ਅਤੇ ਬਿੰਦਲ ਚਾਰ-ਚਾਰ ਵਾਰ ਅਤੇ ਪਰਮਾਰ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ।
ਮੰਡੀ ਜ਼ਿਲ੍ਹੇ ਵਿਚ ਭਾਜਪਾ ਨੇ ਦਸ ਵਿਚੋਂ ਨੌਂ ਸੀਟਾਂ ‘ਤੇ ਆਪਣਾ ਕਬਜ਼ਾ ਜਮਾਇਆ ਹੈ। ਅਜਿਹੇ ਵਿਚ ਉਨ੍ਹਾਂ ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਉੱਥੇ ਹੀ ਵਿਪਿਨ ਪਰਮਾਰ ਨੂੰ ਸੂਬੇ ਦੇ ਸਭ ਤੋਂ ਵੱਡਾ ਜ਼ਿਲ੍ਹਾ ਹੋਣ ਦਾ ਲਾਭ ਮਿਲ ਸਕਦਾ ਹੈ। ਇਸ ਤੋਂ ਇਲਾਵਾ ਰਾਜੀਵ ਬਿੰਦਲ ਨੂੰ ਸੀਨੀਅਰਤਾ ਦੇ ਕਾਰਨ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਇਹ ਭਾਜਪਾ ਹਾਈਕਮਾਨ ਹੀ ਤੈਅ ਕਰੇਗੀ ਕਿ ਕਿਸ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਜਾਵੇ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਪੱਸ਼ਟ ਬਹੁਮਤ ਮਿਲ ਗਿਆ ਹੈ। ਭਾਜਪਾ ਨੇ ਇੱਥੇ ਕੁੱਲ 68 ਸੀਟਾਂ ਵਿਚੋਂ 44 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ ਸੱਤਾਧਾਰੀ ਪਾਰਟੀ ਕਾਂਗਰਸ 21 ਸੀਟਾਂ ਹੀ ਜਿੱਤ ਸਕੀ ਅਤੇ 3 ਸੀਟਾਂ ਹੋਰ ਦੇ ਖ਼ਾਤੇ ਗਈਆ।