ਹੁਣ 20 ਲੱਖ ਤੱਕ ਦੀ ਗ੍ਰੈਚੁਟੀ ਹੋਵੇਗੀ ਟੈਕਸ ਫ੍ਰੀ!
Published : Jan 15, 2018, 10:42 am IST
Updated : Jan 15, 2018, 5:12 am IST
SHARE ARTICLE

ਪੇਮੈਂਟ ਆਫ ਗ੍ਰੈਚੁਟੀ ਅਮੈਂਡਮੈਂਟ ਬਿੱਲ 2017 ਆਉਣ ਵਾਲੇ ਬਜਟ ਸੈਸ਼ਨ ਵਿਚ ਪਾਸ ਕੀਤਾ ਜਾ ਸਕਦਾ ਹੈ। ਇਸ ਬਿੱਲ ਦੇ ਪਾਸ ਹੋ ਜਾਣ ਮਗਰੋਂ ਸੰਗਠਤ ਖੇਤਰ ਦੇ ਕਰਮਚਾਰੀ 20 ਲੱਖ ਰੁਪਏ ਦੀ ਟੈਕਸ ਫ੍ਰੀ ਗ੍ਰੈਚੁਟੀ ਹਾਸਲ ਕਰਨ ਦੇ ਹੱਕਦਾਰ ਹੋਣਗੇ। ਮੌਜੂਦਾ ਸਮੇਂ ਸੰਗਠਤ ਖੇਤਰ ਦੇ ਅਜਿਹੇ ਕਰਮਚਾਰੀ, ਜਿਨ੍ਹਾਂ ਦਾ ਸਰਵਿਸ ਪੀਰੀਅਡ 5 ਸਾਲ ਤੋਂ ਜ਼ਿਆਦਾ ਹੋ ਚੁੱਕਾ ਹੈ। 

 ਨੌਕਰੀ ਛੱਡਣ ਦੇ ਮਗਰੋਂ ਜਾਂ ਸੇਵਾ ਮੁਕਤੀ ਦੇ ਸਮੇਂ 10 ਲੱਖ ਰੁਪਏ ਦੀ ਟੈਕਸ ਫ੍ਰੀ ਗ੍ਰੈਚੁਟੀ ਹਾਸਲ ਕਰਨ ਦੇ ਹੱਕਦਾਰ ਹੁੰਦੇ ਹਨ। ਬਜਟ ਸੈਸ਼ਨ ਦੀ ਸ਼ੁਰੂਆਤ ਇਸ ਮਹੀਨੇ ਦੇ ਅਖੀਰ ਵਿਚ ਹੋਣ ਵਾਲੀ ਹੈ। ਪਿਛਲੇ ਮਹੀਨੇ ਲੋਕ ਸਭਾ ਵਿਚ ਸੰਸਦ ਦੇ ਸਰਦ ਰੁੱਤ ਦੇ ਸੈਸ਼ਨ ਵਿਚ ਇਹ ਬਿੱਲ ਪੇਸ਼ ਕੀਤਾ ਗਿਆ ਸੀ।


ਇਕ ਵਾਰ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਸਰਕਾਰ ਨੂੰ ਟੈਕਸੀ ਫ੍ਰੀ ਗ੍ਰੈਚੁਟੀ ਦੀ ਰਕਮ ਤੈਅ ਕਰਨ ਲਈ ਇਸ ਨੂੰ ਫਿਰ ਤੋਂ ਪਾਸ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਇਹ ਬਿੱਲ ਸਰਕਾਰ ਨੂੰ ਮੈਟਰਨਿਟੀ ਲੀਵ ਅਤੇ ਗ੍ਰੈਚੁਟੀ ਦੀ ਮਿਆਦ ਨੂੰ ਨੋਟੀਫਾਈ ਕਰਨ ਦੀ ਇਜਾਜ਼ਤ ਦੇਵੇਗਾ, ਜਿਸ ਦਾ ਲਾਭ ਕੇਂਦਰ ਸਰਕਾਰ ਦੇ ਕਰਮਚਾਰੀਆਂ ਵਲੋਂ ਉਠਾਇਆ ਜਾਵੇਗਾ।

SHARE ARTICLE
Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement