
ਨਵੀਂ ਦਿੱਲੀ : ਜੇਕਰ ਤੁਸੀਂ ਵੀ ਇੰਸਟਾਗਰਾਮ ਅਤੇ ਸਨੈਪਚੈਟ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇਹ ਜਾਨਣਾ ਬੇਹਦ ਜ਼ਰੂਰੀ ਹੈ ਕਿ ਕੰਪਨੀ ਨੇ ਕਿਹੜਾ ਫੀਚਰ ਹਟਾ ਦਿਤਾ ਗਿਆ ਹੈ।
ਇਮੇਜ ਸ਼ੇਅਰਿੰਗ ਐਪ ਇੰਸਟਾਗਰਾਮ ਅਤੇ ਮਲਟੀਮੀਡੀਆ ਮੋਬਾਇਲ ਐਪ ਸਨੈਪਚੈਟ ਨੇ Giphy GIF ਸਟਿਕਰ ਫੀਚਰ ਨੂੰ ਕੁੱਝ ਦਿਨਾਂ ਲਈ ਹਟਾ ਦਿਤਾ ਹੈ। ਇਸ ਫੀਚਰ ਨੂੰ ਹਟਾਉਣ ਦੇ ਪਿੱਛੇ ਅਖੀਰ ਕੀ ਵਜ੍ਹਾ ਸੀ ਅੱਜ ਅਸੀਂ ਤੁਹਾਨੂੰ ਇਸ ਗੱਲ ਦੀ ਵੀ ਜਾਣਕਾਰੀ ਦੇ ਰਹੇ ਹਾਂ।
ਇਹ ਹੈ Giphy GIF ਫੀਚਰ ਨੂੰ ਹਟਾਉਣ ਦੀ ਵਜ੍ਹਾ
ਯੂਜ਼ਰਸ ਨੇ ਇਕ ਰੰਗ-ਭੇਦੀ Giphy GIF ਨੂੰ ਅਪਣੇ ਫੋਟੋ 'ਚ ਐਡ ਕਰਨ ਦਾ ਆਪਸ਼ਨ ਦੇਖਿਆ ਸੀ, ਇਸਦੇ ਬਾਅਦ ਦੋਹਾਂ ਹੀ ਕੰਪਨੀਆਂ ਨੇ ਕੁੱਝ ਸਮੇਂ ਲਈ ਇਸ ਫੀਚਰ ਨੂੰ ਹਟਾ ਦਿਤਾ ਹੈ। ਸਨੈਪਚੈਟ ਨੇ ਬਿਆਨ 'ਚ ਕਿਹਾ ਹੈ ਕਿ ‘ਅਸੀਂ ਇਸਦੇ ਲਈ ਮੁਆਫ਼ੀ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ Giphy ਦੇ ਨਾਲ ਇਸ GIF ਨੂੰ ਹਟਾਉਣ 'ਤੇ ਕੰਮ ਕਰ ਰਹੇ ਹਾਂ। ਕੰਪਨੀ ਦਾ ਕਹਿਣਾ ਹੈ ਕਿ ਯੂਜ਼ਰਸ ਨੂੰ ਅਜਿਹਾ ਫ਼ਿਰ ਦਿਖਾਈ ਨਹੀਂ ਦੇਵੇਗਾ ਇਸ ਲਈ ਅਸੀਂ ਆਪਣੇ ਐਪਲੀਕੇਸ਼ਨ ਤੋਂ Giphy ਨੂੰ ਹਟਾ ਰਹੇ ਹਾਂ।
ਇਕ ਰਿਪੋਰਟ ਦੇ ਮੁਤਾਬਕ, ਇੰਗਲੈਂਡ 'ਚ ਰਹਿਣ ਵਾਲੇ ਇਕ ਸਨੈਪਚੈਟ ਯੂਜ਼ਰਸ ਨੇ ਸਭ ਤੋਂ ਪਹਿਲਾਂ ਇਸ ਰੰਗ-ਭੇਦੀ ਐਨਿਮੇਟਿਡ ਫੋਟੋ ਨੂੰ ਦੇਖਿਆ ਸੀ। ਦਸ ਦਈਏ ਕਿ ਇਸ GIF 'ਚ ਦਿਖਾਇਆ ਗਿਆ ਸੀ ਕਿ ਰੰਗ ਵਿਸ਼ੇਸ਼ ਲੋਕਾਂ ਦੇ ਦੋਸ਼ ਦੀ ਵਜ੍ਹਾ ਨਾਲ ਲੱਖਾਂ ਲੋਕਾਂ ਦੀ ਮੌਤ ਹੋ ਰਹੀ ਹੈ। ਇੰਸਟਾਗਰਾਮ 'ਤੇ ਇਕ ਅਜਿਹਾ ਹੀ ਰੰਗ-ਭੇਦੀ GIF ਦਿਖਾਈ ਦਿਤਾ ਸੀ।